Latest News

“ਖੇਡਾਂ ਵਤਨ ਪੰਜਾਬ” ਦੀਆਂ ਡਿਪਟੀ ਕਮਿਸ਼ਨਰ ਨੇ ਕਰਵਾਈ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਜ਼ਿਲ੍ਹਾ ਪੱਧਰੀ ਵਾਲੀਬਾਲ ਮੁਕਾਬਲੇ ਅੰਡਰ-17 ’ਚ ਬਲਾਕ ਜਲੰਧਰ ਪੱਛਮੀ ਨੇ ਨੂਰਮਹਿਲ ਨੂੰ ਹਰਾਇਆ
ਜਲੰਧਰ (ਗਲੋਬਲ ਆਜਤੱਕ ਅਮਰਜੀਤ ਸਿੰਘ ਲਵਲਾ)
ਪੰਜਾਬ ਦੇ ਹਰ ਉਮਰ ਦੇ ਲੋਕਾਂ ਖਾਸ ਕਰ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੱਲੋਂ ਸੋਮਵਾਰ ਨੂੰ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ ਗਈ।

ਸਥਾਨਕ ਸਰਕਾਰੀ ਸਪੋਰਟਸ ਸਕੂਲ ਦੇ ਵਾਲੀਬਾਲ ਗਰਾਊਂਡ ’ਚ ਜ਼ਿਲ੍ਹਾ ਪੱਧਰੀ ਵਾਲੀਬਾਲ ਮੁਕਾਬਲਿਆਂ ਦਾ ਆਗਾਜ਼ ਕਰਵਾਉਣ ਉਪਰੰਤ ਡਿਪਟੀ ਕਮਿਸ਼ਨਰ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆਂ ਉਨ੍ਹਾਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਵੈਟਰਨ ਹਾਕੀ ਖਿਡਾਰੀ ਓਲੰਪੀਅਨ ਰਜਿੰਦਰ ਸਿੰਘ ਅਰਜੁਨਾ ਐਵਾਰਡੀ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ।

ਇਸ ਦੌਰਾਨ ਸਰਕਾਰੀ ਸਪੋਰਟਸ ਸਕੂਲ ਬਲਾਕ ਜਲੰਧਰ ਪੱਛਮੀ ਅਤੇ ਸਰਕਾਰੀ ਹਾਈ ਸਕੂਲ ਹਰੀਪੁਰ ਬਲਾਕ ਨੂਰਮਹਿਲ ਦੀਆਂ ਅੰਡਰ-17 ਦੀਆਂ ਟੀਮਾਂ ਦਰਮਿਆਨ ਜ਼ਿਲ੍ਹਾ ਪੱਧਰੀ ਵਾਲੀਬਾਲ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਬਲਾਕ ਜਲੰਧਰ ਪੱਛਮੀ ਨੇ ਨੂਰਮਹਿਲ ਨੂੰ 25-10, 25-13 ਨਾਲ ਹਰਾਇਆ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੌਮੀ ਖੇਡ ਦਿਵਸ ਵਾਲੇ ਦਿਨ ਜਲੰਧਰ ਤੋਂ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ ਸੀ ਅਤੇ ਇਹ ਖੇਡ ਮੁਕਾਬਲੇ ਪਹਿਲਾਂ ਬਲਾਕ ਪੱਧਰ ’ਤੇ ਕਰਵਾਉਣ ਉਪਰੰਤ ਹੁਣ ਜ਼ਿਲ੍ਹਾ ਪੱਧਰ ’ਤੇ ਕਰਵਾਏ ਜਾ ਰਹੇ ਹਨ। 12 ਥਾਵਾਂ ’ਤੇ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਅੰਡਰ-14, ਅੰਡਰ-17, ਅੰਡਰ-21 ਤੋਂ ਇਲਾਵਾ 21 ਸਾਲ ਤੋਂ 40 ਸਾਲ ਉਮਰ ਵਰਗ ਅਤੇ ਇਸ ਤੋਂ ਵੱਧ ਉਮਰ ਵਰਗ ਦੇ ਮੁਕਾਬਲੇ ਹੋਣਗੇ।
ਇਸ ਮੌਕੇ ਸਪੋਰਟਸ ਕਾਲਜ ਦੇ ਪ੍ਰਿੰਸੀਪਲ ਡਾ. ਰਣਬੀਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਲਵਜੀਤ ਸਿੰਘ ਅਤੇ ਸਮੂਹ ਕੋਚ ਮੌਜੂਦ ਸਨ।

ਕਦੋਂ, ਕਿੱਥੇ ਅਤੇ ਕਿਹੜੀ ਖੇਡ ਦੇ ਹੋਣਗੇ ਮੁਕਾਬਲੇ

ਡੀਏਵੀ ਕਾਲਜ ਵਿਖੇ 13 ਸਤੰਬਰ ਨੂੰ ਅੰਡਰ-14 ਗਰੁੱਪ ਦੇ ਫੁੱਟਬਾਲ ਦੇ ਮੈਚ ਹੋਣਗੇ ਜਦਕਿ 14 ਅਤੇ 15 ਸਤੰਬਰ ਨੂੰ ਅੰਡਰ-17 ਅਤੇ 16 ਤੇ 17 ਸਤੰਬਰ ਨੂੰ ਅੰਡਰ-21 ਦੇ ਮੈਚ ਹੋਣਗੇ। 18-19 ਸਤੰਬਰ ਨੂੰ 21-40 ਸਾਲ ਉਮਰ ਵਰਗ ਜਾਂ ਉਸ ਤੋਂ ਉੱਪਰ ਦੇ ਉਮਰ ਵਰਗ ਦੇ ਮੈਚ ਕਰਾਏ ਜਾਣਗੇ। ਹੈਂਡਬਾਲ ਦੇ ਮੁਕਾਬਲਿਆਂ ’ਚ 13, 14 ਤੇ 15 ਸਤੰਬਰ ਨੂੰ ਅੰਡਰ-14 ਤੋਂ ਬਾਅਦ 16, 17 ਤੇ 18 ਸਤੰਬਰ ਨੂੰ ਅੰਡਰ-17 ਅਤੇ ਫਿਰ 19 ਤੇ 20 ਸਤੰਬਰ ਨੂੰ ਅੰਡਰ-21 ਉਮਰ ਵਰਗ ਦੇ ਮੁਕਾਬਲੇ ਹੋਣਗੇ ਜਦਕਿ 21-22 ਸਤੰਬਰ ਨੂੰ 21-40 ਸਾਲ ਉਮਰ ਵਰਗ ਜਾਂ ਉਸ ਤੋਂ ਉੱਪਰ ਦੇ ਉਮਰ ਵਰਗ ਦੇ ਮੈਚ ਕਰਾਏ ਜਾਣਗੇ ।ਇਸੇ ਤਰ੍ਹਾਂ ਐਥਲੈਟਿਕਸ ਵਿੱਚ 40-50 , 50 ਸਾਲ ਉਮਰ ਵਰਗ ਤੋਂ ਉਪਰ ਅਤੇ ਪੈਰਾ ਐਥਲੀਟ ਦੇ 19 ਸਤੰਬਰ ਨੂੰ ਮੁਕਾਬਲੇ ਹੋਣਗੇ ਜਦਕਿ 20 ਸਤੰਬਰ ਨੂੰ 21-40 ਸਾਲ ਅਤੇ 21 ਸਤੰਬਰ ਨੂੰ ਅੰਡਰ-21 ਤੇ 22 ਸਤੰਬਰ ਨੂੰ ਅੰਡਰ-17 ਅਤੇ ਅੰਡਰ-14 ਦੇ ਮੁਕਾਬਲੇ ਹੋਣਗੇ। ਕਬੱਡੀ ਵਿਚ 13-14 ਸਤੰਬਰ ਨੂੰ ਅੰਡਰ-14 ਦੇ ਮੈਚ ਹੋਣਗੇ। ਇਸ ਤੋਂ ਬਾਅਦ 15-16 ਸਤੰਬਰ ਨੂੰ ਅੰਡਰ-17 ਤੇ ਬਾਅਦ ਵਿਚ 17-18 ਸਤੰਬਰ ਨੂੰ ਅੰਡਰ-21 ਅਤੇ 19-20 ਸਤੰਬਰ ਨੂੰ 21-40 ਸਾਲ ਉਮਰ ਵਰਗ ਦੇ ਮੁਕਾਬਲੇ ਹੋਣਗੇ।
ਪੁਲਿਸ ਡੀਏਵੀ ਪਬਲਿਕ ਸਕੂਲ ਵਿਖੇ 13-14 ਅਤੇ 15 ਸਤੰਬਰ ਨੂੰ ਸਾਰੇ ਉਮਰ ਵਰਗਾਂ ਦੇ ਰੋਲਰ ਸਕੇਟਿੰਗ ਦੇ ਮੁਕਾਬਲੇ ਹੋਣਗੇ। ਜਦਕਿ ਸੇਠ ਹੁਕਮ ਚੰਦ ਐਸਡੀ. ਸੀਨੀਅਰ ਸੈਕੰਡਰੀ ਸਕੂਲ, ਸੰਗਲ ਸੋਹਲ ਵਿਖੇ ਸਾਰੇ ਉਮਰ ਵਰਗਾਂ ਦੇ ਨੈੱਟਬਾਲ ਦੇ ਮੁਕਾਬਲੇ 13-14 ਸਤੰਬਰ ਨੂੰ ਹੋਣਗੇ।
ਦੋਆਬਾ ਕਾਲਜ ਵਿਖੇ 15-19 ਸਤੰਬਰ ਤੱਕ ਸਾਰੇ ਉਮਰ ਵਰਗਾਂ ਦੇ ਬੈਡਮਿੰਟਨ ਦੇ ਮੁਕਾਬਲੇ ਹੋਣਗੇ। ਬਰਲਟਨ ਪਾਰਕ ਵਿਖੇ ਸਾਰੇ ਉਮਰ ਵਰਗਾਂ ਦੇ ਲਾਅਨ ਟੈਨਿਸ ਦੇ ਮੁਕਾਬਲੇ 14 ਤੋਂ 17 ਸਤੰਬਰ ਤੱਕ ਹੋਣਗੇ। ਇਸੇ ਤਰ੍ਹਾਂ ਹਾਕੀ ਵਿਚ 13-14 ਸਤੰਬਰ ਨੂੰ ਅੰਡਰ-14 ਅਤੇ 15-16 ਤੇ 17 ਸਤੰਬਰ ਨੂੰ ਅੰਡਰ-17 ਤੇ 19-20 ਸਤੰਬਰ ਨੂੰ ਅੰਡਰ-21 ਦੇ ਮੁਕਾਬਲੇ ਹੋਣਗੇ। 21-22 ਸਤੰਬਰ ਨੂੰ 21-40 ਸਾਲ ਉਮਰ ਵਰਗ ਦੇ ਮੁਕਾਬਲੇ ਹੋਣਗੇ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਨਹਿਰੂ ਗਾਰਡਨ ਵਿਖੇ ਸਾਰੇ ਉਮਰ ਵਰਗਾਂ ਦੇ ਜੂਡੋ ਦੇ ਮੁਕਾਬਲੇ 16 ਤੋਂ 20 ਸਤੰਬਰ ਤੱਕ ਕਰਵਾਏ ਜਾਣਗੇ।
ਸਰਕਾਰੀ ਸਪੋਰਟਸ ਸਕੂਲ ਵਿਖੇ 13 ਸਤੰਬਰ ਨੂੰ ਵਾਲੀਬਾਲ ਅੰਡਰ-17 (ਲੜਕੀਆਂ) ਤੇ ਅੰਡਰ-14 (ਲੜਕੇ) ਮੁਕਾਬਲੇ, ਅੰਡਰ-21 ਦੇ ਮੁਕਾਬਲੇ 14 ਸਤੰਬਰ ਨੂੰ ਤੇ 15 ਸਤੰਬਰ ਨੂੰ 21-40 ਸਾਲ ਉਮਰ ਵਰਗ ਦੇ ਮੁਕਾਬਲੇ ਹੋਣਗੇ। 16 ਸਤੰਬਰ ਨੂੰ 41-50 ਸਾਲ ਉਮਰ ਵਰਗ ਜਾਂ ਇਸ ਤੋਂ ਉਮਰ ਵਰਗ ਦੇ ਮੁਕਾਬਲੇ ਹੋਣਗੇ। ਇਸੇ ਤਰ੍ਹਾਂ ਖੋ-ਖੋ ਮੁਕਾਬਲਿਆਂ ਵਿਚ 13, 14 ਤੇ 15 ਸਤੰਬਰ ਨੂੰ ਅੰਡਰ-14 ਅਤੇ 16, 17 ਤੇ 18 ਸਤੰਬਰ ਨੂੰ ਅੰਡਰ-17 ਦੇ ਮੁਕਾਬਲੇ ਹੋਣਗੇ। 19-20 ਸਤੰਬਰ ਨੂੰ ਅੰਡਰ-21 ਅਤੇ 21-22 ਸਤੰਬਰ ਨੂੰ 21-40 ਸਾਲ ਉਮਰ ਵਰਗ ਦੇ ਮੁਕਾਬਲੇ ਹੋਣਗੇ। ਮੁੱਕੇਬਾਜ਼ੀ ਵਿਚ 13-14 ਸਤੰਬਰ ਨੂੰ ਅੰਡਰ-14 ਅਤੇ ਅੰਡਰ-17 ਦੇ ਮੁਕਾਬਲੇ 15-16 ਸਤੰਬਰ ਤੇ 17-18 ਸਤੰਬਰ ਨੂੰ ਅੰਡਰ-21 ਦੇ ਮੁਕਾਬਲੇ ਹੋਣਗੇ ਜਦਕਿ 21-40 ਸਾਲ ਉਮਰ ਵਰਗ ਦੇ ਮੁਕਾਬਲੇ 19-20 ਸਤੰਬਰ ਨੂੰ ਹੋਣਗੇ। ਤੈਰਾਕੀ ਵਿਚ ਸਾਰੇ ਉਮਰ ਵਰਗਾਂ ਦੇ ਮੁਕਾਬਲੇ 14, 15 ਅਤੇ 16 ਸਤੰਬਰ ਨੂੰ ਹੋਣਗੇ।
ਹੰਸ ਰਾਜ ਖੇਡ ਸਟੇਡੀਅਮ ਵਿਖੇ ਕੁਸ਼ਤੀ ਵਿਚ 13 ਤੇ 14 ਸਤੰਬਰ ਨੂੰ ਅੰਡਰ-14 ਅੰਡਰ-17 ਲੜਕੇ ਅਤੇ ਸਾਰੇ ਉਮਰ ਵਰਗਾਂ (ਲੜਕੀਆਂ) ਦੇ ਮੁਕਾਬਲੇ ਹੋਣਗੇ। 15, 16 ਤੇ 17 ਸਤੰਬਰ ਨੂੰ ਅੰਡਰ-21 ਅਤੇ 21-40 ਸਾਲ ਤੱਕ ਦੇ ਮੁਕਾਬਲੇ ਹੋਣਗੇ। ਬਾਸਕਟਬਾਲ ਵਿਚ 13-14 ਸਤੰਬਰ ਨੂੰ ਅੰਡਰ-14 ਅਤੇ 15-16 ਤੇ 17 ਸਤੰਬਰ ਨੂੰ ਅੰਡਰ-17 ਦੇ ਮੁਕਾਬਲੇ ਜਦਕਿ 19-20 ਸਤੰਬਰ ਨੂੰ ਅੰਡਰ-21 ਅਤੇ 21-22 ਸਤੰਬਰ ਨੂੰ 21-40 ਸਾਲ ਉਮਰ ਤੱਕ ਦੇ ਮੁਕਾਬਲੇ ਹੋਣਗੇ। ਟੇਬਲ ਟੈਨਿਸ ਵਿਚ 13-14 ਸਤੰਬਰ ਨੂੰ ਅੰਡਰ-14 ਅਤੇ 15-16 ਸਤੰਬਰ ਨੂੰ ਅੰਡਰ-17 ਜਦਕਿ 17-18 ਸਤੰਬਰ ਨੂੰ ਅੰਡਰ-21 ਗਰੁੱਪ ਦੇ ਮੁਕਾਬਲੇ ਹੋਣਗੇ। ਇਸੇ ਤਰ੍ਹਾਂ 19-20 ਸਤੰਬਰ ਨੂੰ 21-40 ਉਮਰ ਵਰਗ ਦੇ ਮੁਕਾਬਲੇ ਅਤੇ 21-22 ਸਤੰਬਰ ਨੂੰ 41-50 ਸਾਲ ਜਾਂ ਇਸ ਤੋਂ ਵੱਧ ਉਮਰ ਵਰਗ ਦੇ ਮੁਕਾਬਲੇ ਹੋਣਗੇ। ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਵੇਟਲਿਫਟਿੰਗ ਵਿਚ 13 ਸਤੰਬਰ ਨੂੰ ਅੰਡਰ-17 (ਲੜਕੇ), 14 ਸਤੰਬਰ ਨੂੰ ਅੰਡਰ-14 (ਲੜਕੇ, ਲੜਕੀਆ) ਤੇ ਅੰਡਰ-17 (ਲੜਕੀਆਂ), 15 ਸਤੰਬਰ ਨੂੰ ਅੰਡਰ-21 (ਲੜਕੀਆਂ) ਅਤੇ 21-40 ਸਾਲ ਤੱਕ (ਲੜਕੀਆਂ) ਅਤੇ 16 ਸਤੰਬਰ ਨੂੰ ਅੰਡਰ-21 (ਲੜਕੇ) ਅਤੇ 17 ਸਤੰਬਰ ਨੂੰ 21-40 ਸਾਲ (ਲੜਕੇ) ਵਰਗ ਦੇ ਮੁਕਾਬਲੇ ਹੋਣਗੇ। ਪਾਵਰਲਿਫਟਿੰਗ ਵਿਚ 19 ਸਤੰਬਰ ਨੂੰ ਅੰਡਰ-17 (ਲੜਕੀਆਂ), ਅੰਡਰ-21 (ਲੜਕੀਆਂ) ਅਤੇ 21-40 ਸਾਲ (ਲੜਕੀਆਂ) ਦੇ ਮੁਕਾਬਲੇ ਹੋਣਗੇ ਜਦਕਿ 20 ਸਤੰਬਰ ਨੂੰ ਅੰਡਰ-18 (ਲੜਕੇ), 21 ਸਤੰਬਰ ਨੂੰ ਅੰਡਰ-21 (ਲੜਕੇ) ਅਤੇ 22 ਸਤੰਬਰ ਨੂੰ 21-40 (ਲੜਕੇ) ਵਰਗ ਦੇ ਮੁਕਾਬਲੇ ਹੋਣਗੇ। ਮੈਰੀਟੋਰੀਅਸ ਸਕੂਲ ਵਿਖੇ ਕਿੱਕ-ਬਾਕਸਿੰਗ ਵਿਚ 13 ਸਤੰਬਰ ਨੂੰ ਅੰਡਰ-14 ਅਤੇ 14 ਸਤੰਬਰ ਨੂੰ ਅੰਡਰ-17 ਅਤੇ 15 ਸਤੰਬਰ ਨੂੰ ਅੰਡਰ-21 ਦੇ ਮੁਕਾਬਲੇ ਹੋਣਗੇ ਜਦਕਿ 16 ਸਤੰਬਰ ਨੂੰ 21-40 ਸਾਲ ਤੱਕ ਦੇ ਮੁਕਾਬਲੇ ਹੋਣਗੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਾਦੀਆਂਵਾਲੀ ਨੇੜੇ ਮਿੱਠਾਪੁਰ ਵਿਖੇ ਸਾਫਟਬਾਲ ਦੇ 13 ਸਤੰਬਰ ਨੂੰ ਅੰਡਰ-14 ਦੇ ਮੁਕਾਬਲੇ ਹੋਣਗੇ ਜਦਕਿ 14 ਸਤੰਬਰ ਨੂੰ ਅੰਡਰ-17 ਅਤੇ 15 ਸਤੰਬਰ ਨੂੰ ਅੰਡਰ-21 ਅਤੇ 16 ਸਤੰਬਰ ਨੂੰ 21-40 ਸਾਲ ਉਮਰ ਵਾਰਡ ਦੇ ਮੁਕਾਬਲੇ ਹੋਣਗੇ। ਨਿਰਮਲ ਕੁਟੀਆ, ਸੀਚੇਵਾਲ ਵਿਖੇ ਗਤਕਾ ਦੇ ਸਾਰੇ ਵਰਗਾਂ ਦੇ ਮੁਕਾਬਲੇ 15, 16 ਅਤੇ 17 ਸਤੰਬਰ ਨੂੰ ਮੁਕਾਬਲੇ ਹੋਣਗੇ।

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!