JalandharPunjabSports

ਖੇਡ ਵਿਭਾਗ ਵੱਲੋਂ ਸੁਰਜੀਤ ਹਾਕੀ ਸਟੇਡੀਅਮ ਵਿਖੇ ਮਹਿਲਾ ਹਾਕੀ ਅਕੈਡਮੀ ‘ਚ ਖਿਡਾਰਨਾਂ ਦੇ ਦਾਖਲੇ ਲਈ ਚੋਣ ਟਰਾਇਲ 27 ਤੇ 28 ਨੂੰ

ਸੁਰਜੀਤ ਹਾਕੀ ਸਟੇਡੀਅਮ ਵਿਖੇ ਮਹਿਲਾ ਹਾਕੀ ਅਕੈਡਮੀ ‘ਚ ਖਿਡਾਰਨਾਂ ਦੇ ਦਾਖਲੇ ਲਈ ਚੋਣ ਟਰਾਇਲ
ਜਲੰਧਰ (ਅਮਰਜੀਤ ਸਿੰਘ ਲਵਲਾ)
ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਖੇਡ ਵਿਭਾਗ ਵੱਲੋਂ ਸਾਲ 2021-22 ਦੇ ਸੈਸ਼ਨ ਲਈ ਸੁਰਜੀਤ ਹਾਕੀ ਸਟੇਡੀਅਮ ਵਿਖੇ ਮਹਿਲਾ ਹਾਕੀ ਅਕੈਡਮੀ ਵਿਚ ਖਿਡਾਰਨਾਂ ਦੇ ਦਾਖਲੇ ਲਈ 27 ਸਤੰਬਰ 2021 ਨੂੰ ਚੋਣ ਟਰਾਇਲ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ, ਜਲੰਧਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜੇ ਕਿਸੇ ਕਾਰਨ ਕੋਈ ਖਿਡਾਰਨ ਟਰਾਇਲ ਦੇਣ ਲਈ ਉਕਤ ਮਿਤੀ ਨੂੰ ਹਾਜ਼ਰ ਨਹੀਂ ਹੋ ਸਕਦੀ ਤਾਂ ਉਹ ਮਿਤੀ 28 ਸਤੰਬਰ 2021 ਨੂੰ ਹਾਜ਼ਰ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਟਰਾਇਲ ਲਾਇਲਪੁਰ ਖਾਲਸਾ ਫਾਰ ਵੂਮੈਨ ਵਿਖੇ ਸਵੇਰੇ 8 ਵਜੇ ਤੋਂ ਕਰਵਾਏ ਜਾਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਟਰਾਇਲ ਓਲੰਪੀਅਨ ਵਰਿੰਦਰ ਸਿੰਘ ਅਤੇ ਓਲੰਪੀਅਨ ਰਜਿੰਦਰ ਸਿੰਘ ਅਰਜੁਨਾ ਅਵਾਰਡੀ ਹਾਕੀ ਕੋਚ ਦੀ ਅਗਵਾਈ ਵਿਚ ਕਰਵਾਏ ਜਾਣਗੇ।
ਜ਼ਿਲ੍ਹਾ ਖੇਡ ਅਫ਼ਸਰ ਨੇ ਇਹ ਵੀ ਦੱਸਿਆ ਕਿ ਭਾਗ ਲੈਣ ਵਾਲੀਆਂ ਖਿਡਾਰਨਾਂ, ਆਪਣਾ ਜਨਮ ਮਿਤੀ ਦਾ ਅਸਲ ਸਰਟੀਫਿਕੇਟ, ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ‘ਤੇ ਉਨ੍ਹਾਂ ਦੀਆਂ ਤਸਦੀਕਸ਼ੁਦਾ ਫੋਟੋ ਕਾਪੀਆਂ ਅਤੇ 2 ਤਾਜ਼ਾ ਪਾਸਪੋਰਟ ਸਾਈਜ਼ ਫੋਟੋਆਂ ਨਾਲ ਲੈ ਕੇ
ਆਉਣ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਟਰਾਇਲ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਕੋਈ ਟੀਏ, ਡੀਏ ਨਹੀਂ ਦਿੱਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button
error: Content is protected !!