AgricultureJalandharPunjab

ਖੇਤੀਬਾੜੀ ਵਿਭਾਗ ਵੱਲੋਂ ਆਜ਼ਾਦੀ ਦੇ 75ਵੇਂ “ਅਮ੍ਰਿਤ ਮਹਾਂਉਤਸਵ” ਦੇ ਸਬੰਧ ‘ਚ ਕੀਤੀ ਵਿਸ਼ੇਸ਼ ਮੀਟਿੰਗ

ਆਜ਼ਾਦੀ ਦੇ 75ਵੇਂ “ਅਮ੍ਰਿਤ ਮਹਾਂਉਤਸਵ” ਦੇ ਸਬੰਧ ‘ਚ ਕੀਤੀ ਵਿਸ਼ੇਸ਼ ਮੀਟਿੰਗ
ਜਲੰਧਰ (ਗਲੋਬਲ ਆਜਤੱਕ ਅਮਰਜੀਤ ਸਿੰਘ ਲਵਲਾ)  
ਖੇਤੀਬਾੜੀ ਵਿਭਾਗ ਵੱਲੋਂ ਆਜ਼ਾਦੀ ਦੇ 75ਵੇਂ ਅਮ੍ਰਿਤ ਮਹਾਂਉਤਸਵ ਦੇ ਸਬੰਧ ਵਿਸ਼ੇਸ਼ ਮੀਟਿੰਗ ਕੀਤੀ ਅਤੇ ਦਫਤਰ ਵਿਖੇ ਸਫਾਈ ਅਭਿਆਨ ਚਲਾਇਆ ਗਿਆ। ਮੁੱਖ ਖੇਤੀਬਾੜੀ ਅਫਸਰ ਜਲੰਧਰ ਡਾ. ਸੁਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਆਜ਼ਾਦੀ ਦੇ 75ਵੇਂ ਅਮ੍ਰਿਤ ਮਹਾਂਉਤਸਵ ਦੇ ਸਬੰਧ ‘ਚ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਸਮੁੱਚੇ ਜ਼ਿਲੇ ਦੇ ਵੱਖ-ਵੱਖ ਬਲਾਕਾਂ ਨੂੰ ਆਪਣੇ ਆਪਣੇ ਦਫਤਰਾਂ ਵਿੱਚ ਸਫਾਈ ਵਿਸਸਥਾ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਵਨ ਮਹਾਂਉਤਾਵ ਮਣਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਸਮੂਹ ਬਲਾਕਾਂ ਨੂੰ ਹਦਾਇਤ ਕੀਤੀ ਗਈ ਹੈ, ਕਿ ਉਹ ਪੀਐਮਐਸਵਾਈਐਮ ਸਕੀਮ ਅਧੀਨ ਵਿਸ਼ੇਸ਼ ਕੈਂਪ ਲਗਾਉਂਦੇ ਹੋਏ ਲਾਭਪਾਤਰੀਆਂ ਦੀ ਰਜਿਸਟਰੇਸ਼ਨ ਕਰਨ। ਸਮੂਹ ਬਲਾਕਾਂ ਨੇ ਜਾਣਕਾਰੀ ਦਿੱਤੀ ਕੇ ਹੁਣ ਤੱਕ ਬਲਾਕਾਂ ਅਧੀਨ ਲਗਾਏ ਗਏ ਕੈਂਪਾਂ ਦੌਰਾਨ ਤਕਰੀਬਨ 60 ਮਜ਼ਦੂਰਾਂ ਦੀ ਰਜਿਸਟਰੇਸ਼ਨ ਕੀਤੀ ਜਾ ਚੁੱਕੀ ਹੈ। ਇਸ ਮੌਕੇ ‘ਤੇ ਸਮੁੱਚੀਆਂ ਸਕੀਮਾਂ ਦਾ ਜਾਇਜਾ ਲੈਂਦੇ ਹੋਏ ਹਦਾਇਤ ਕੀਤੀ ਕੇ ਕਿਸਾਨ ਹਿੱਤ ਵਿੱਚ ਕੁਆਲਿਟੀ ਕੰਟਰੋਲ ਦੇ ਕੰਮ ਨੂੰ ਪਹਿਲ ਦਿੱਤੀ ਜਾਵੇ ਅਤੇ ਝੋਨੇ, ਮੱਕੀ ਆਦਿ ‘ਤੇ ਵਰਤਿਆਂ ਜਾਂਦੀਆਂ ਜ਼ਹਿਰਾਂ ਅਤੇ ਖਾਦਾਂ ਦੀ ਸੈਂਪਲਿੰਗ ਕਰਦੇ ਹੋਏ ਡੀਲਰਾਂ ਦੀ ਚੈਕਿੰਗ ਰਿਪੋਰਟ ਇਸ ਦਫਤਰ ਨੂੰ ਭੇਜੀ ਜਾਵੇ।

ਡਾ. ਸਿੰਘ ਨੇ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਕੇ ਖੇਤੀਬਾੜੀ ਵਿਭਾਗ ਵੱਲੋਂ 10 ਵੱਖ-ਵੱਖ ਜ਼ਹਿਰਾਂ ਦੀ ਵਿਕਰੀ ਅਤੇ ਸਟਾਕ ਤੇ ਅਗਲੇ 60 ਦਿਨਾਂ ਲਈ ਪਾਬੰਦੀ ਲਗਾਈ ਗਈ ਹੈ। ਉਹਨਾ ਕਿਹਾ ਕਿ ਸਾਨੂੰ ਕੈਂਪਾਂ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਹਨਾ ਜ਼ਹਿਰਾਂ ਦੇ ਬਦਲ ਦੇ ਤੌਰ ਤੇ ਸੁਝਾਏ ਕੀਟ ਅਤੇ ਉੱਲੀ ਨਾਸ਼ਕਾਂ ਦੀ ਵਰਤੋਂ ਕਰਨ ਲਈ ਬਾਸਮਤੀ ਦੇ ਕਾਸ਼ਤਕਾਰਾਂ ਨੂੰ ਪ੍ਰੇਰਨਾ ਚਾਹੀਦਾ ਹੈ। ਮੀਟਿੰਗ ਵਿੱਚ ਇੰਜ ਨਵਦੀਪ ਸਿੰਘ ਨੇ ਕਰਾਪ ਰੈਜ਼ਿਡਿਊ ਮੈਨੇਜ਼ਮੈਂਟ ਸਕੀਮ ਤਹਿਤ ਚਾਹਵਾਨ ਕਿਸਾਨਾਂ ਦੀਆਂ ਅਰਜ਼ੀਆਂ ਨਿਰਧਾਰਿਤ ਵੈਬਸਾਇਟ ‘ਤੇ ਅਪਲੋਡ ਕਰਨ ਲਈ ਵੀ ਉਪਰਾਲੇ ਕਰਨ ਲਈ ਕਿਹਾ। ਇਸ ਮੋਕੇ ‘ਤੇ ਦਫਤਰ ਮੁੱਖ ਖੇਤੀਬਾੜੀ ਅਫਸਰ ਜਲੰਧਰ ਵਿਖੇ ਵਿਸ਼ੇਸ਼ ਸਫਾਈ ਅਭਿਆਨ ਚਲਾਇਆ ਗਿਆ। ਇਸ ਅੰਭਿਆਨ ਦੇ ਤਹਿਤ ਸਮੁੱਚੇ ਸਟਾਫ ਰਾਂਹੀ ਮਿੱਲ ਕੇ ਦਫਤਰ ਦੀ ਸਫਾਈ ਕੀਤੀ ਗਈ ਅਤੇ ਨਾਲ ਹੀ ਰੁੱਖ ਲਗਾ ਕੇ ਵਨ ਮਹਾਂਉਤਸਵ ਵੀ ਮਨਾਇਆ ਗਿਆ।ਇਸ ਮੌਕੇ ‘ਤੇ ਡਾ. ਸੁਰਿੰਦਰ ਸਿੰਘ ਦੇ ਨਾਲ ਖੇਤੀਬਾੜੀ ਅਫਸਰ ਡਾ. ਅਰੁਣ ਕੋਹਲੀ, ਡਾ. ਸੁਰਜੀਤ ਸਿੰਘ, ਡਾ. ਹਰਪ੍ਰੀਤ ਸਿੰਘ, ਡਾ. ਗੁਰਿੰਦਰਜੀਤ ਸਿੰਘ, ਡਾ. ਤੇਜ਼ਬੀਰ ਸਿੰਘ, ਖੇਤੀਬਾੜੀ ਵਿਕਾਸ ਅਵਸਰ ਡਾ. ਅਮਰੀਕ ਸਿੰਘ, ਡਾ. ਮੀਨਾਕਸ਼ੀ ਕੋਸ਼ਲ, ਇੰਜ. ਨਵਦੀਪ ਸਿੰਘ, ਆਂਕੜਾ ਅਫਸਰ ਮੈਡਮ ਅੰਜੂ ਅਤੇ ਰੋਜ਼ੀ, ਡਿਪਟੀ ਪੀਡੀ ਆਤਮਾ ਡਾ. ਵਿਪੁਲ ਛਾਬੜਾ ਅਤੇ ਮੈਡਮ ਡਾ. ਰਮਨ ਤੋਂ ਇਲਾਵਾ ਦਫਤਰੀ ਅਮਲਾ ਜਸਵਿੰਦਰ ਸਰੋਏ, ਮੈਡਮ ਰੀਨਾ, ਮੈਡਮ ਰੇਨੂ, ਮੈਡਮ ਕੁਲਦੀਪ ਕੌਰ ਅਤੇ ਹੋਰ ਸਟਾਫ ਹਾਜਰ ਸਨ।

 

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!