
ਗੁਰਮੀਤ ਸਿੰਘ ਭਗਤ ਸਟੇਡੀਅਮ ਦਾ ਕੀਤਾ ਉਦਘਾਟਨ- ਪਰਗਟ ਸਿੰਘ
ਗੁਰਮੀਤ ਸਿੰਘ ਭਗਤ ਸਟੇਡੀਅਮ ਦਾ ਕੀਤਾ ਉਦਘਾਟਨ- ਪਰਗਟ ਸਿੰਘ
ਇੰਦਰਜੀਤ ਸਿੰਘ ਲਵਲਾ ਜਲੰਧਰ
ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸਕੀਮ ਐੱਨਆਰਆਈ ਇੱਕ ਤਹਿਤ ਪਿੰਡ ਰਾਏਪੁਰ ਬਲਾਕ ਪੂਰਬੀ ਜ਼ਿਲ੍ਹਾ ਜਲੰਧਰ ਵਿਖੇ ਗੁਰਮੀਤ ਸਿੰਘ ਭਗਤ ਸਟੇਡੀਅਮ ਦਾ ਉਦਘਾਟਨ ਕਰਕੇ ਹਲਕਾ ਵਿਧਾਇਕ ਪਰਗਟ ਸਿੰਘ ਨੇ ਸਟੇਡੀਅਮ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਹਲਕਾ ਵਿਧਾਇਕ ਗਲੀਆਂ ਨਾਲੀਆਂ ਇੰਟਰਲਾਕਿੰਗ ਸ਼ਮਸ਼ਾਨਘਾਟ ਚਾਰਦੀਵਾਰੀ ਤੇ ਛੱਡ ਦੇ ਉਦਘਾਟਨ ਵੀ ਕੀਤਾ ਇਸ ਮੌਕੇ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਾਰੇ ਪਿੰਡਾਂ ਦੇ ਵਿਕਾਸ ਚ ਐੱਨਆਰਆਈ ਵੀਰਾਂ ਦਾ ਬਹੁਤ ਹੀ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਨਆਰਆਈ ਵੀਰਾਂ ਨੇ ਪਿੰਡ ਰਾਏ ਦੇ ਵਿਕਾਸ ਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਉਨ੍ਹਾਂ ਸਟੇਡੀਅਮ ਚ ਸਹਿਯੋਗ ਪਾਉਣ ਲਈ ਭਰਤ ਪਰਿਵਾਰ ਦਾ ਧੰਨਵਾਦ ਕੀਤਾ, ਐਸਜੀਪੀਸੀ ਮੈਂਬਰ ਪਰਮਜੀਤ ਸਿੰਘ ਰਾਏਪੁਰ ਨੇ ਦੱਸਿਆ, ਕਿ ਪੰਜਾਬ ਸਰਕਾਰ ਦੀ ਡੀਆਈਐਨਆਈਸੀਡੀ ਸਕੀਮ ਤਹਿਤ ਪਿੰਡ ਦੇ ਐੱਨਆਰਆਈ ਵੀਰਾਂ ਵੱਲੋਂ ਗਲੀਆਂ ਨੇ ਇੰਟਰਲੌਕਿੰਗ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਤੇ ਸ਼ੈੱਡ ਲਈ ਯੋਗਦਾਨ ਦਿੱਤਾ, ਉਨ੍ਹਾਂ ਦੱਸਿਆ ਕਿ ਗੁਰਬਖਸ਼ ਕੌਰ ਭਰਤ, ਪਤਨੀ ਸਵਰਗਵਾਸੀ ਗੁਰਮੀਤ ਸਿੰਘ ਭਰਤ ਦੇ ਪਰਿਵਾਰ ਦੇ ਸਾਂਝੇ ਸਹਿਯੋਗ ਨਾਲ ਪਿੰਡ ਰਾਏ ਵਿਖੇ ਗੁਰਮੀਤ ਸਿੰਘ ਭਰਤ ਯਾਦਗਾਰੀ ਸਟੇਡੀਅਮ ਬਣਾਇਆ ਗਿਆ, ਉਨ੍ਹਾਂ ਕਿਹਾ ਕਿ ਮਹਿੰਦਰ ਸਿੰਘ ਕੇਪੀ ਸਾਬਕਾ ਮੰਤਰੀ ਦੀ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਬਲਬੀਰ ਸਿੰਘ ਅਕਲ ਪੁਰਾ, ਦਸਪਾਲ ਸਿੰਘ ਢੇਸੀ, ਬਲਬੀਰ ਸਿੰਘ, ਸੱਤਪਾਲ ਸਿੰਘ, ਵੀਡੀਓ ਮਹੇਸ਼ ਕੁਮਾਰ, ਸੁਖਬੀਰ ਸਲਾਰਪੁਰ, ਤਰਨਜੀਤ ਸਿੰਘ, ਸਰਪੰਚ ਸੁਲਾਰਪੁਰ ਨਿਰਮਲ ਕੌਰ ਸਰਪੰਚ ਦੌਲਤਪੁਰ, ਹਸਨ ਲਾਲ ਸਾਬਕਾ ਸਰਪੰਚ ਹਰਦੋ ਫਰਾਲ, ਤੇ ਹੋਰ ਹਾਜ਼ਰ ਸਨ।



