Punjab

ਗੈਂਗਸਟਰ ਸੋਨੂੰ 2 ਸਾਥੀਆਂ ਗ੍ਰਿਫ਼ਤਾਰ 7 ਪਿਸਤੌਲਾਂ ਤੇ 18 ਕਾਰਤੂਸ ਕਿਤੇ ਬਰਾਮਦ ਜਾਂਚ ਜਾਰੀ

ਗੈਂਗਸਟਰਾਂ ਦਾ ਅਦਾਲਤ ਕੋਲੋਂ 5 ਦਿਨ ਦਾ ਰਿਮਾਂਡ

7 ਪਿਸਤੌਲਾਂ ਤੇ 18 ਅਣ ਚੱਲੇ ਕਾਰਤੂਸ ਕਿਤੇ ਬਰਾਮਦ
ਹੁਸ਼ਿਆਰਪੁਰ, ਜਲੰਧਰ (ਗਲੋਬਲ ਆਜਤੱਕ ਅਮਰਜੀਤ ਸਿੰਘ ਲਵਲਾ)
ਗੈਂਗਸਟਰ ਗੁਰਵਿੰਦਰ ਸਿੰਘ ਸੋਨੂੰ ਰੋਡ ਮਾਜਰੀਆ ਨੂੰ 2 ਸਾਥੀਆਂ ਸਮੇਤ ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕਰਨ ਦਾ ਜ਼ਿਲ੍ਹਾ ਪੁਲੀਸ ਨੇ ਦਾਅਵਾ ਕੀਤਾ ਹੈ। ਐੱਸਐੱਸਪੀ ਨਵਜੋਤ ਸਿੰਘ ਮਾਲ ਨੇ ਸਥਾਨਕ ਪੁਲੀਸ ਲਾਈਨ ਵਿਖੇ ਦੱਸਿਆ ਕਿ ੲੇ ਕੈਟਾਗਰੀ ਦਾ ਗੈਂਗਸਟਰ ਸੋਨੂੰ ਰੋਡ ਮਾਜਰੀਆ ਦੇ ਨਾਲ ਫੜੇ ਗਏ ਉਸ ਦੇ 2 ਸਾਥੀਆਂ ਦੀ ਪਛਾਣ ਯੋਗੇਸ਼ ਮੋਨੂ ਦਾਰਾਪੁਰੀਅਾ ‘ਤੇ ਗੁਰਜੀਤ ਸਿੰਘ ਵਾਸੀ ਟਾਈ ਥਾਣਾ ਤਿਲਹਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲੀਸ ਨੇ ਖੁਫ਼ੀਆ ਸੂਚਨਾ ਦੇ ਆਧਾਰ ‘ਤੇ ਐੱਸਪੀ ਪੀਬੀਅਾਈ ਮਨਦੀਪ ਸਿੰਘ ਦੀ ਨਿਗਰਾਨੀ ‘ਚ ਏਸੀਪੀ ਗੜ੍ਹਸ਼ੰਕਰ ਤੁਸ਼ਾਰ ਗੁਪਤਾ ਅਤੇ ਸੀਆਈਏ ਇੰਚਾਰਜ ਸ਼ਿਵ ਕੁਮਾਰ ਦੀ ਅਗਵਾਈ ‘ਚ ਕਾਰਵਾਈ ਕਰਦੇ ਹੋਏ ਮੁਲਾਜ਼ਮਾਂ ਨੇ ਯੂਪੀ ਤੋਂ ਗ੍ਰਿਫ਼ਤਾਰ ਕੀਤਾ ਹੈ, ਇਨ੍ਹਾਂ ਮੁਲਾਜ਼ਮਾਂ ਨੂੰ ਕਾਬੂ ਕਰਕੇ 7 ਪਸਤੌਲਾਂ ‘ਤੇ 18 ਅਣਚੱਲੇ ਕਾਰਤੂਸ ਬਰਾਮਦ ਕੀਤੇ ਗਏ ਹਨ। ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਦੋਆਬਾ ਖਿੱਤੇ ਦੇ ਗੈਂਗਸਟਰ ਸੋਨੂੰ ਰੋਡ ਮਾਜਰੀਆ ਦੀ ਕਪੂਰਥਲਾ ਜੇਲ੍ਹ ‘ਚ ਇੱਕ ਹੋਰ ਖ਼ਤਰਨਾਕ ਗੈਂਗਸਟਰ ਗੁਰਪ੍ਰੀਤ ਸੇਖੋਂ ਨਾ ਮੁਲਾਕਾਤ ਹੋਈ ਸੀ।
ਦਰਅਸਲ ਪ੍ਰੀਤ ਸੇਖੋਂ ਨੇ ਅੰਮ੍ਰਿਤਸਰ ਤੇ ਤਰਨਤਾਰਨ ਖੇਤਰ ‘ਚ ਕਤਲ ‘ਤੇ ਗੋਲੀਆਂ ਚਲਾਉਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਦੋਵਾਂ ਨੇ ਮਿਲ ਕੇ ਧਰਮਿੰਦਰ ਸਿੰਘ ਵਾਸੀ ਕਰਨੈਲ ਥਾਣਾ ਗਡ਼੍ਹਸ਼ੰਕਰ ‘ਤੇ ਅੰਮ੍ਰਿਤਸਰ ਵਿਖੇ ਜੱਗਾ ਬਾਊਂਸਰ ਨਾਮੀ ਵਿਅਕਤੀ ਦਾ ਕਤਲ ਕੀਤਾ ਸੀ। ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪਿੱਛੇ ਜਿਹੇ ਪਿੰਡ ਕੁੱਕੜ ਮਾਜਰਾ ਵਿਖੇ ਪੈਟਰੋਲ ਪੰਪ ਦੀ ਤੋੜ ਭੰਨ ‘ਤੇ ਪਿੰਡ ਗੜ੍ਹੀ ਮੱਟੋ ਵਿਖੇ ਗੋਲੀਆਂ ਚਲਾਉਣ ਵਾਲੀ ਘਟਨਾ ‘ਚ ਵੀ ਸੋਨੂੰ ਰੋਡ ਮਾਜਰੀਆ ਦਾ ਨਾਂ ਸਾਹਮਣੇ ਆ ਰਿਹਾ ਸੀ, ਜਿਸ ਬਾਰੇ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੈਂਗਸਟਰ ਖਿਲਾਫ ਥਾਣਾ ਗਡ਼੍ਹਸ਼ੰਕਰ ‘ਚ 5 ‘ਤੇ ਅੰਮ੍ਰਿਤਸਰ ਵਿਖੇ 1 ਮਾਮਲਾ ਦਰਜ ਹੈ। ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਗੜ੍ਹਸ਼ੰਕਰ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਜਿੱਥੇ ਉਨ੍ਹਾਂ ਦਾ 5 ਦਿਨ ਦਾ ਰਿਮਾਂਡ ਲਿਆ ਗਿਆ ਹੈ। ਇਸ ਸਬੰਧੀ ਸੀਆਈਏ ਸਟਾਫ਼ ਦੇ ਇੰਸਪੈਕਟਰ ਸ਼ਿਵ ਕੁਮਾਰ ਨੇ ਦੱਸਿਆ ਕਿ ਸੋਨੂੰ ਰੋਡ ਮਾਜਰੀਆ ਦੇ ਤੇ ਪ੍ਰੀਤ ਸੇਖੋਂ ਦੋਵੇਂ ੲੇ ਕੈਟਾਗਰੀ ਖਤਰਨਾਕ ਗੈਂਗਸਟਰ ਹਨ।
ਉਕਤ ਗੈਂਗਸਟਰ ਲੁੱਟਾਂ ਖੋਹਾਂ ਨਸ਼ਾ ਸਮੱਗਲਿੰਗ ‘ਤੇ ਸੁਪਾਰੀ ਲੈ ਕੇ ਲੋਕਾਂ ਨੂੰ ਮਾਰਨ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਜੇਕਰ ਇਨ੍ਹਾਂ ਖ਼ਿਲਾਫ਼ ਕੋਈ ਗਵਾਹੀ ਦਿੰਦਾ ਤਾਂ ਉਨ੍ਹਾਂ ਤੇ ਸ਼ਰ੍ਹੇਆਮ ਗੋਲੀਆਂ ਚਲਾ ਦਿੰਦੇ ਸਨ। ਕੁਝ ਦਿਨ ਪਹਿਲਾਂ ਥਾਣਾ ਗੜ੍ਹਸ਼ੰਕਰ ਅਧੀਨ ਆਉਂਦੇ ਪਿੰਡ ਗੜ੍ਹੀ ਮੱਟੋ ਦੇ ਇਕ ਵਿਅਕਤੀ ਨੇ ਗੈਂਗਸਟਰ ਸੋਨੂੰ ਰੋਡ ਖ਼ਿਲਾਫ਼ ਗਵਾਹੀ ਦਿੱਤੀ ਸੀ, ਜਿਸ ‘ਤੇ ਉਕਤ ਗੈਂਗਸਟਰ ਨੇ ਉਸ ਦੇ ਘਰ ‘ਤੇ ਗੋਲੀਆਂ ਚਲਾਈਆਂ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!