ਮੰਗਾਂ ਨਾਂ ਮੰਨਣ ‘ਤੇ 8 ਤਰੀਕ ਨੂੰ ਕੀਤਾ ਧਰਨੇ ਦਾ ਇਲਾਨ
ਜਲੰਧਰ (ਅਮਰਜੀਤ ਸਿੰਘ ਲਵਲਾ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਲੰਧਰ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ‘ਤੇ ਜਿਲਾ ਜਨਰਲ ਸਕੱਤਰ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਆਗੂਆਂ ਦਾ ਵਫ਼ਦ ਘਰੇਲੂ ਅਤੇ ਖੇਤੀ ਸੇਕਟਰ ਵਿੱਚ ਬਿਜਲੀ ਦੇ ਨਾਜਾਇਜ਼ ਕੱਟਾਂ ਨੂੰ ਲੇ ਕੇ ਪੀਐਸਪੀਸੀਐਲ ਦੇ ਚੀਫ ਜੈਨਿੰਦਰ ਦਾਨੀਆਂ ਨੂੰ ਮਿਲਿਆਂ ਅਤੇ ਮੰਗ ਪੱਤਰ ਦਿੱਤਾ। ਆਗੂਆਂ ਨੇ ਚਿਤਾਵਨੀ ਦੇਂਦੇ ਹੋਏ ਕਿਹਾ ਕਿ ਜੇਕਰ ਬਿਜਲੀ ਦੇ ਨਾਜਾਇਜ਼ ਕੱਟ ਨਾਂ ਬੰਦ ਕੀਤੇ ਗਏ ‘ਤੇ ਖੇਤੀ ਸੇਕਟਰ ਨੂੰ ਘੱਟੋ ਘੱਟ 8 ਘੰਟੇ ਨਿਰੰਤਰ ਬਿਜਲੀ ਨਾਂ ਦਿੱਤੀ ਗਈ ਤਾਂ ਸਾਡੀ ਜਥੇਬੰਦੀ 8 ਤਰੀਕ ਨੂੰ ਵਿਸ਼ਾਲ ਧਰਨਾਂ ਉਲੀਕੇਗੀ। ਇਸ ਮੋਕੇ ‘ਤੇ ਹੋਰਨਾਂ ਤੋਂ ਇਲਾਵਾ ਸ਼ਾਹਕੋਟ ਜ਼ੋਨ ਸਕੱਤਰ ਜਰਨੇਲ ਸਿੰਘ ਰਾਮੇ, ਰਜਿੰਦਰ ਸਿੰਘ ਨੰਗਲ ਅੰਬੀਆਂ ਸੀਮੀ ਪ੍ਰਧਾਨ ਸ਼ਹੀਦ ਸੰਦੀਪ ਕੁਮਾਰ ਜ਼ੋਨ, ਸ਼ਾਹਕੋਟ ਜ਼ੋਨ ਮੀਤ ਪ੍ਰਧਾਨ ਸ਼ੇਰ ਸਿੰਘ ਰਾਮੇ ‘ਤੇ ਹੋਰ ਹਾਜ਼ਰ ਸਨ।



