EmploymentJalandharPunjab

ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਬੀਡੀਪੀਓ ਦਫ਼ਤਰ ’ਚ ਲਗਾਏ ਰੋਜ਼ਗਾਰ ਮੇਲਿਆਂ ਦੌਰਾਨ 2942 ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ—ਵਧੀਕ ਡਿਪਟੀ ਕਮਿਸ਼ਨਰ

ਜ਼ਿਲ੍ਹਾ ਪ੍ਰਸ਼ਾਸਨ ਵਲੋਂ 9 ਤੋਂ 17 ਤੱਕ ਲਗਾਏ ਜਾ ਰਹੇ ਵੱਖ-ਵੱਖ ਰੋਜ਼ਗਾਰ ਮੇਲੇ

10 ਸਤੰਬਰ ਨੂੰ ਲਗਾਏ ਜਾ ਰਹੇ ਰੋਜ਼ਗਾਰ ਮੇਲੇ ’ਚ 16 ਕੰਪਨੀਆ ਵਲੋਂ ਕੀਤੀ ਜਾਵੇਗੀ ਨੌਜਵਾਨਾਂ ਦੀ ਰੋਜ਼ਗਾਰ ਲਈ ਚੋਣ
ਜਲੰਧਰ (ਅਮਰਜੀਤ ਸਿੰਘ ਲਵਲਾ)
ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੇ ਗਏ ਵਿਸ਼ੇਸ਼ ਪ੍ਰੋਗਰਾਮ ‘ਘਰ-ਘਰ ਰੋਜ਼ਗਾਰ’ ਮਿਸ਼ਨ ਤਹਿਤ ਅਗਸਤ ਅਤੇ ਸਤੰਬਰ-2021 ਦੌਰਾਨ ਵੱਖ-ਵੱਖ ਰੋਜ਼ਗਾਰ ਮੇਲਿਆਂ ਦੌਰਾਨ 2942 ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਚੁੱਕਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਪ੍ਰੀਤ ਸਿੰਘ ਵਧੀਕ ਡਿਟੀ ਕਮਿਸ਼ਨਰ ਵਿਕਾਸ-ਕਮ- ਸੀਈਉ ਜ਼ਿਲ੍ਹਾ ਰੋਜ਼ਗਾਰ ‘ਤੇ ਕਾਰੋਬਾਰ ਬਿਊਰੋ ਜਲੰਧਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੁਆਰਾ ‘ਘਰ-ਘਰ ਰੋਜਗਾਰ’ ਮੁਹੱਈਆ ਕਰਵਾਉਣ ਦੀ ਵਚੱਨਬੱਧਤਾ ਨੂੰ ਪੂਰਾ ਕਰਨ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸੇ ਕੜੀ ਨੂੰ ਅੱਗੇ ਤੁਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਰੋਜ਼ਗਾਰ ‘ਤੇ ਕਾਰੋਬਾਰ ਬਿਊਰੋ ਜਲੰਧਰ ਦੇ ਸਹਿਯੋਗ ਨਾਲ ਸਤੰਬਰ –2021 ਦੌਰਾਨ ਵੱਖ-ਵੱਖ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 09 ਸਤੰਬਰ ਨੂੰ ਗੁਰੂ ਨਾਨਕ ਕਾਲਜ ਲੜਕੀਆਂ ਨਕੋਦਰ, 10 ਸਤੰਬਰ ਨੂੰ ਦਫ਼ਤਰ ਜ਼ਿਲ੍ਹਾ ਰੋਜ਼ਗਾਰ ‘ਤੇ ਕਾਰੋਬਾਰ ਜਲੰਧਰ, 13 ਸਤੰਬਰ ਨੂੰ ਸੀਟੀ ਗਰੁੱਪ ਆਫ਼ ਇੰਸਟੀਚਿਊਟ, ਸ਼ਾਹਪੁਰ, 15 ਸਤੰਬਰ ਨੂੰ ਜਨਤਾ ਕਾਲਜ ਕਰਤਾਰਪੁਰ ਅਤੇ 17 ਸਤੰਬਰ ਨੂੰ ਬਲਾਕ ਵਿਕਾਸ ‘ਤੇ ਪੰਚਾਇਤ ਅਫ਼ਸਰ ਭੋਗਪੁਰ ਦੇ ਦਫ਼ਤਰ ਵਿਖੇ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਅੱਗੇ ਦੱਸਿਆ ਕਿ 10 ਸਤੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਫ਼ਤਰ ਵਿਖੇ ਲਗਾਏ ਜਾ ਰਹੇ ਰੋਜ਼ਗਾਰ ਮੇਲੇ ਦੌਰਾਨ 16 ਵੱਖ-ਵੱਖ ਕੰਪਨੀਆਂ ਵਲੋਂ ਸ਼ਿਰਕਤ ਕਰਕੇ ਨੌਜਵਾਨਾਂ ਦੀ ਰੋਜ਼ਗਾਰ ਲਈ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੌਰਾਨ ਕਰਾਸਲੈਂਡ ਐਜੂਕੇਸ਼ਨ ਵਲੋਂ ਫੀਲਡ ਮਾਰਕੀਟਿੰਗ ਐਗਜੀਕਿਊਟਿਵ, ਵੀਜ਼ਾ ਕਾਊਂਸਲਰ, ਆਈਲੈਟਸ ਪੀਟੀਈ ਟਰੈਨਰ, ਟੈਲੀਕਾਲਰ, ਵੀਜ਼ਾ ਕੌਂਸਲਿੰਗ ਅਫ਼ਸਰ, ਅਕੈਡਮਿਕ ਕਾਊਂਸਲਰ ਦੀ ਚੋਣ ਕੀਤੀ ਜਾਵੇਗੀ, ਜਿਸ ਲਈ ਵਿਦਿਅਕ ਯੋਗਤਾ 12ਵੀਂ ਪਾਸ ਹੈ। ਉਨ੍ਹਾ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਕੇਅਰ ਹੈਲਥ ਇੰਸ਼ੋਰੈਂਸ ਵਲੋਂ ਇੰਸ਼ੋਰੈਂਸ ਮੇਨੈਜਰ, ਏਵਨ ਇੰਟਰਨੈਸ਼ਨਲ ‘ਤੇ ਹਰਬਾ ਲਾਈਫ਼ ਨਿਊਟਰੀਸ਼ਨ ਵਲੋਂ ਸੇਲਜ਼ ਐਗਜੀਕਿਊਟਿਵ, ਭਾਰਤੀ ਐਕਸਾ ਲਾਈਫ਼ ਇੰਸੋਰੈਂਸ ‘ਤੇ ਕੋਟਕ ਲਾਈਫ਼ ਇੰਸ਼ੋਰੈਂਸ ਵਲੋਂ ਇੰਸ਼ੋਰੈਂਸ ਐਡਵਾਈਜ਼ਰ, ਨਿਟ ਲਿਮਟਿਡ ਵਲੋਂ ਸੀਨੀਅਰ ਅਫ਼ਸਰ, ਪੁਖਰਾਜ ਹੈਲਥ ਕੇਅਰ ਵਲੋਂ ਵੈਲਨੈਸ ਐਡਵਾਈਜ਼ਰ, ਆਈਸੀਆਈਸੀ ਬੈਂਕ ਲਿਮਟਿਡ ਵਲੋਂ ਸੇਲਜ ਅਫਸਰ, ਏਗਾਈਲ ਕੰਪਨੀ ਵਲੋਂ ਵੈਲਨੈਂਸ ਐਡਵਾਈਜ਼ਰ, ਪਲੇਸਮੈਂਡ ਵਲੋਂ ਸੇਲ, ਡਿਲਿਵਰੀ ਬੁਆਏ, ਏਅਰਟੈਲ ਪੇਮੈਂਟ ਬੈਂਕ ਵਲੋਂ ਪ੍ਰੋਮੋਟਰ ਸੇਲਜ਼ ਐਗਜੀਕਿਊਟਿਵ, ਹੈਲਥ ਹਰਬਲ ਪ੍ਰਾਈਵੇਟ ਲਿਮਟਿਡ ਵਲੋਂ ਵੈਲਨੈਸ ਐਡਵਾਈਜ਼ਰ, ਫਿਊਚਰ ਜਨਰਲੀ ਇੰਸ਼ੋਰੈਂਸ ਵਲੋਂ ਇੰਸ਼ੋਰੈਂਸ ਐਡਵਾਈਜਰ, ਨਰਾਇਣੀ ਹਰਬਲਜ ਵਲੋਂ ਸੇਲ ਐਗਜੀਕਿਊਟਿਵ ਅਤੇ ਪ੍ਰਤੀਵਚਨ ਨਿਊਜ ਵਲੋਂ ਫੀਲਡ ਐਗਜੀਕਿਊਟਿਵ ਤੇ ਟੈਲੀਕਾਲਰ ਵਲੋਂ ਨੌਜਵਾਨਾਂ ਦੀ ਰੋਜਗਾਰ ਲਈ ਚੋਣ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਨਾਂ ਰੋਜ਼ਗਾਰ ਮੇਲਿਆਂ ਦੌਰਾਨ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰ ਵਲੋਂ ਜਾਰੀ ਸੁਰੱਖਿਆ ਮਾਪਦੰਡਾਂ ਦਾ ਖਾਸ ਖਿਆਲ ਰੱਖਿਆ ਜਾਵੇਗਾ, ਜਿਸ ਤਹਿਤ ਸਮਾਜਿਕ ਦੂਰੀ, ਮਾਸਕ ਪਹਿਨਣਾ ਅਤੇ ਹੱਥ ਧੋਣ ਵਰਗੀਆਂ ਸਾਵਧਾਨੀਆਂ ਵਰਤੀਆਂ ਜਾਣਗੀਆਂ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਨਾਂ ਰੋਜਗਾਰ ਮੇਲਿਆਂ ਵਿੱਚ ਸ਼ਿਰਕਤ ਕਰਕੇ ਆਪਣਾ ਭਵਿੱਖ ਸੰਵਾਰਨ। ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨ ਵਿਭਾਗ ਦੀ ਵੈਬਸਾਈਟ www.pgrkam.com ’ਤੇ ਰਜਿਸਟਰ ਕਰ ਸਕਦੇਹਨ ਅਤੇ ਹੋਰ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪ ਲਾਈਨ ਨੰਬਰ 90569-20100 ’ਤੇ ਵੀ ਸੰਪਰਕ ਕਰ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button
error: Content is protected !!