ActionJalandharPunjab

ਚੋਣਾਂ ਤੋਂ ਪਹਿਲਾਂ ਪੁਲਿਸ ‘ਤੇ ਆਬਕਾਰੀ ਵਿਭਾਗ ਦਾ ਵੱਡਾ ਐਕਸ਼ਨ

ਨਾਜਾਇਜ਼ ਲਾਹਣ ਸ਼ਰਾਬ ਦੇ 5 ਡਰੰਮ ਫੜੇ ਗਏ
ਸ਼ਾਹਕੋਟ/ਜਲੰਧਰ (ਅਮਰਜੀਤ ਸਿੰਘ ਲਵਲਾ)
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਾਹਕੋਟ ਪੁਲਿਸ ਨੇ ਆਬਕਾਰੀ ਟੀਮ ਨੇ ਸਾਂਝੇ ਤੌਰ ‘ਤੇ ਸਮਾਜ ਵਿਰੋਧੀ ਅਨਸਰਾਂ ‘ਤੇ ਨਾਜਾਇਜ਼ ਸ਼ਰਾਬ ਬਣਾਉਣ ਵਾਲੇ ਲੋਕਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਸ਼ਾਹਕੋਟ ‘ਤੇ ਮੈਹਤਪੁਰ ਦੇ ਮੰਡ ਖੇਤਰ ਵਿਚ ਜਿੱਥੇ 2000 ਲਿਟਰ ਲਾਹਣ ਜ਼ਬਤ ਕੀਤੀ ਤੇ ਉਥੇ 4300 ਲਿਟਰ ਲਾਹਣ ਨੂੰ ਨਸ਼ਟ ਕਰਵਾਈ ਗਈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸ਼ਾਹਕੋਟ ਜਸਬਿੰਦਰ ਸਿੰਘ ਖਹਿਰਾ, ਡੀਐਸਪੀ ਹਰਿੰਦਰ ਸਿੰਘ ਗਿੱਲ, ਈਟੀਓ ਹਰਜੋਤ ਸਿੰਘ, ਜਸਪ੍ਰੀਤ ਸਿੰਘ, ਸਮੇਤ ਡਰੋਨ ਟੀਮ ਤੇ ਸਥਾਨਕ ਪੁਲੀਸ ਥਾਣਿਆਂ ਦੇ ਅਧਿਕਾਰੀਆਂ ਦੀ ਸਾਂਝੀ ਟੀਮ ਵੱਲੋਂ ਡਰੋਨ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਟੀਮ ਨੇ ਸ਼ਾਹਕੋਟ ਦੇ ਪਿੰਡ ਬਾਉਪੁਰ ਵਿੱਚ 5 ਡਰੰਮਾਂ ਵਿਚੋਂ 1000 ਲਿਟਰ ਲਾਹਣ ਬਰਾਮਦ ਕਰਕੇ ਟਿਊਬਾਂ ਵਿੱਚ ਪਾਈ 4300 ਲਿਟਰ ਲਾਹਣ ਨੂੰ ਨਸ਼ਟ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪੁਲਿਸ ਨੂੰ ਦੇਖ ਕੇ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ। ਟੀਮ ਵੱਲੋਂ ਮੰਡ ਖੇਤਰ ਵਿਚ 1000 ਲਿਟਰ ਲਾਹਣ ਚਾਰ ਪੋਲੀਥੀਨ ਬੈਗ ਵੀ ਜ਼ਬਤ ਕੀਤੇ ਗਏ ਹਨ। ਇਸ ਮਾਮਲੇ ਵਿੱਚ ਪਿੰਡ ਬਾਊਪੁਰ ਦੇ ਜਿੰਦਰ ਸਿੰਘ, ਜੱਜੂ, ਬਗੀਚਾ, ਅਤੇ ਸਤਪਾਲ, ਨਾਮੀ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਬਕਾਰੀ ਐਕਟ ਦੀਆਂ ਤਾਰਾ 61,1ਅਤੇ14 ਤਹਿਤ ਵੱਖ ਵੱਖ ਕੇਸ ਦਰਜ ਕੀਤੇ ਹਨ।
ਡੀਐੱਸਪੀ ਜਸਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਇਹ ਵੀ ਨਾਜਾਇਜ਼ ਸ਼ਰਾਬ ਵਿਰੁੱਧ ਸ਼ਿਕੰਜਾ ਕੱਸਿਆ ਜਾਵੇਗਾ ਅਤੇ ਇਸ ਵਿੱਚ ਸ਼ਾਮਲ ਪਾਏ ਗਏ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!