
ਭਾਰਤ ਚੋਣ ਕਮਿਸ਼ਨ ਐਲਾਨੇਗਾ ਮੁਲਾਂਕਣ ਪ੍ਰੋਗਰਾਮ ਦਾ ਨਤੀਜਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਜਲੰਧਰ ਵਿਖੇ ਸਰਟੀਫਿਕੇਸ਼ਨ ਪ੍ਰੋਗਰਾਮ ਅਟੈਂਡ ਕਰਨ ਵਾਲੇ ਡਵੀਜ਼ਨਲ ਪੱਧਰ ‘ਤੇ ਜ਼ਿਲ੍ਹਾ
ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ ਅਤੇ ਪਠਾਨਕੋਟ ਦੇ
ਰਿਟਰਨਿੰਗ ਅਫ਼ਸਰਾਂ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ 1 ਅਤੇ 2 ਦਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੁਲਾਂਕਣ ਪ੍ਰੋਗਰਾਮ ਕਰਵਾਇਆ ਗਿਆ।
ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਨੈਸ਼ਨਲ ਲੈਵਲ ਮਾਸਟਰ ਟਰੇਨਰ ਮੁਨੀਰ ਵੋਹਰਾ ਦੀ ਅਗਵਾਈ ਵਿੱਚ ਡਵੀਜ਼ਨ ਜਲੰਧਰ ਦੇ ਸਬੰਧਤ ਜ਼ਿਲ੍ਹਿਆਂ ਦੇ ਰਿਟਰਨਿੰਗ
ਅਫ਼ਸਰ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਦੇ ਕਰਵਾਏ ਗਏ ਮੁਲਾਂਕਣ ਪ੍ਰੋਗਰਾਮ ਰਿਟਰਨਿੰਗ ਅਫ਼ਸਰ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਭਾਰਤ ਚੋਣ
ਕਮਿਸ਼ਨ ਵਲੋਂ ਪ੍ਰਾਪਤ ਗੂਗਲ ਵਾਰਮ ਲਿੰਕ ਵੱਟਸਅੱਪ ਗਰੁੱਪ ਰਾਹੀਂ ਸਾਂਝਾ ਕੀਤਾ ਗਿਆ। ਪ੍ਰਸ਼ਨ
ਪੇਪਰ ਦੇ ਪਾਰਟ ਏ ਦੇ 10 ਪ੍ਰਸ਼ਨ ਗੂਗਲ ਫਾਰਮ ਲਿੰਕ ਰਾਹੀਂ ਪੂਰਾ ਕਰਨ ਉਪਰੰਤ ਪਾਰਟ ਬੀ ਦੇ
10 ਪ੍ਰਸ਼ਨ (MCQ) ਰਿਟਰਨਿੰਗ ਅਫ਼ਸਰਾਂ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਅਟੈਂਪਟ
ਕੀਤਾ ਗਿਆ, ਜਿਸ ਦਾ ਨਤੀਜਾ ਭਾਰਤ ਚੋਣ ਕਮਿਸ਼ਨ ਵੱਲੋਂ ਵੱਟਸਐਪ ਗਰੁੱਪ ਰਾਹੀਂ ਸਾਂਝਾ ਕੀਤਾ
ਜਾਵੇਗਾ।
ਇਸ ਪ੍ਰੋਗਰਾਮ ਵਿੱਚ ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ, ਚੋਣ ਕਾਨੂੰਨਗੋ ਪਰਕੀਰਤ ਸਿੰਘ, ਪ੍ਰੋਗਰਾਮਰ ਗੁਰਪ੍ਰੀਤ ਸਿੰਘ ਹਾਜ਼ਰ ਸਨ।



