ActionJalandharPunjab

ਚੋਰੀ ਕਰਨ ਵਾਲੇ ਤੇ ਚੋਰੀ ਦਾ ਸਾਮਾਨ ਖਰੀਦਣ ਵਾਲੇ ਚੜ੍ਹੇ ਪੁਲਿਸ ਅੜਿੱਕੇ-ਜਾਣੋ ਕੌਣ ਨੇ ?

*4 ਲੱਖ ਰੁਪਏ, 130 ਗ੍ਰਾਮ ਸੋਨਾ ‘ਤੇ ਚਾਂਦੀ ਦੀਆਂ ਪੰਜੇਬਾਂ ਦਾ ਸੈਂਟ ਬਰਾਮਦ ਕੀਤਾ*
ਜਲੰਧਰ *ਗਲੋਬਲ ਆਜਤੱਕ*
ਪੁਲਿਸ ਕਮਿਸ਼ਨਰ ਜਲੰਧਰ  ਗੁਰਪ੍ਰੀਤ ਸਿੰਘ ਤੂਰ, ਆਈਪੀਐਸ,  ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਸਕਿਰਨਜੀਤ ਸਿੰਘ ਤੇਜਾ, ਪੀਪੀਐਸ, ਡੀਸੀਪੀ ਇਨਵੈਸਟੀਗੇਸ਼ਨ, ਸੁਹੇਲ ਮੀਰ ਆਈਪੀਐਸ, ਏਡੀਸੀਪੀ–1 ਜਲੰਧਰ ‘ਤੇ ਸੁਖਜਿੰਦਰ ਸਿੰਘ, ਪੀਪੀਐਸ, ਏਸੀਪੀ ਉੱਤਰੀ ਜਲੰਧਰ ਦੀ ਨਿਗਰਾਨੀ ਹੇਠ ਐਸਆਈ ਪਰਮਦੀਨ ਖਾਨ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 3 ਵੱਲੋਂ ਸੰਨ ਲਾ ਕੇ ਚੋਰੀ ਕਰਨ ਵਾਲੇ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਤੇ ਚੋਰੀ ਦਾ ਮਾਲ ਖਰੀਦਣ ਵਾਲੇ 2 ਸੁਨਿਆਰੇ ਦੁਕਾਨਦਾਰਾਂ ਨੂੰ ਕਾਬੂ ਕਰਕੇ ਉਹਨਾ ਪਾਸੋ ਚੋਰੀ ਸ਼ੁਦਾ 281.20 ਗ੍ਰਾਮ ਸੋਨਾ ਅਤੇ 9637-ਰੁਪਏ ਨਗਦੀ ਅਤੇ ਗਹਿਣੇ ਵੇਚ ਕੇ ਹਾਸਲ ਕੀਤੀ ਰਕਮ 4 ਲੱਖ ਰੁਪਏ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਮਿਤੀ 16-04-2022 ਨੂੰ ਨਾਮਾਲੂਮ ਵਿਅਕਤੀ ਵੱਲੋਂ ਕਮਲ ਸ਼ਰਮਾ ਪੁੱਤਰ ਲੇਟ ਜਤਿੰਦਰ ਕੁਮਾਰ ਵਾਸੀ 5/1 ਸੈਂਟਰਲ ਟਾਊਨ, ਜਲੰਧਰ ਦੇ ਘਰ ਵਿੱਚ ਦਾਖਲ ਹੋ ਕੇ ਕਮਰੇ ਵਿੱਚ ਪਈ ਲੋਹੇ ਦੀ ਅਲਮਾਰੀ ਦਾ ਲਾਕ ਤੋੜ ਕੇ ਉਸ ਵਿੱਚੋਂ ਸੋਨੇ ਦੇ ਗਹਿਣੇ ਅਤੇ 40/50 ਹਜਾਰ ਰੁਪਏ ਦੀ ਨਕਦੀ ਚੋਰੀ ਕੀਤੀ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 42 ਮਿਤੀ 16.04.2022 ਅ/ਧ 380 ਭ/ਦ ਵਾਧਾ ਜੁਰਮ 411 ਭ/ਦ ਥਾਣਾ ਡਵੀਜ਼ਨ ਨੰਬਰ 3 ਜਲੰਧਰ ਦਰਜ ਰਜਿਸਟਰ ਕੀਤਾ ਗਿਆ। ਇਸ  ਦੋਰਾਨੇ ਤਫਤੀਸ਼ ਮਿਤੀ 27.04.2022 ਨੂੰ ਐਸਆਈ ਪਰਮਦੀਨ ਖਾਨ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 3 ਜਲੰਧਰ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਲੇਟ ਪਰਮਜੀਤ ਸਿੰਘ ਵਾਸੀ ਰਾਣੀਪੁਰ ਕੰਬੋਆ ਤਹਿਸੀਲ ਫਗਵਾੜਾ ਜਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 9437ਰੁਪਏ ਨਗਦੀ ਬਰਾਮਦ ਕੀਤੀ। ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਸ ਨੇ ਮੁੱਦਈ ਮੁੱਕਦਮਾ ਦੇ ਘਰੋਂ ਚੋਰੀ ਕੀਤਾ ਸੋਨਾ ਮਹਿਤਾ ਜਿਊਲਰਜ਼ ਬਾਂਸਾ ਵਾਲਾ ਬਜ਼ਾਰ ਫਗਵਾੜਾ ਪਾਸ ਵੇਚ ਦਿੱਤਾ ਹੈ, ਜਿਸ ਤੇ ਦੁਕਾਨਦਾਰ ਰਾਕੇਸ਼ ਵਰਮਾ ਉਰਫ ਟੀਟੂ ਪੁੱਤਰ ਲੇਟ ਕੁੰਦਨ ਲਾਲ ਵਾਸੀ ਆਈਬੀ-469-ਖਲਵਾੜਾ ਗੇਟ ਫਗਵਾੜਾ ਜਿਲ੍ਹਾ ਕਪੂਰਥਲਾ ਅਤੇ ਬੀਬੇਸ਼ ਸੱਸਮਲ ਪੁੱਤਰ ਬਗਲ ਸ਼ਾਮਲ ਵਾਸੀ ਬਾਹਮੜਖਾਨਾ ਮੁਹੱਲਾ ਖੰਨਾਕੁੰਜ ਜਿਲ੍ਹਾ ਹੁਗਲੀ ਵੈਸਟ ਬੰਗਾਲ ਹਾਲ ਵਾਸੀ ਲਾਮੀਆ ਮੁਹੱਲਾ ਸਰਾਫਾ ਬਜ਼ਾਰ ਫਗਵਾੜਾ ਜਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ 151.20 ਗ੍ਰਾਮ ਸੋਨਾ ਬਰਾਮਦ ਕੀਤਾ।
ਜੋ ਦੋਸ਼ੀਆਨ ਨੂੰ ਮਿਤੀ 28-04-2022 ਨੂੰ ਅਦਾਲਤ ‘ਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਇਸ ਦੋਰਾਨ ਪੁੱਛਗਿੱਛ ਦੋਸ਼ੀ ਹਰਪ੍ਰੀਤ ਸਿੰਘ ਦੀ ਨਿਸ਼ਾਨਦੇਹੀ ਤੇ 130 ਗ੍ਰਾਮ ਸੋਨਾ ਤੇ 1 ਸੈਂਟ ਚਾਂਦੀ ਦੀਆਂ ਝਾਂਜਰਾ ਬਰਾਮਦ ਕੀਤੀਆਂ ਗਈਆਂ। ਦੋਸ਼ੀ ਹਰਪ੍ਰੀਤ ਸਿੰਘ ਵੱਲੋਂ ਕੁਝ ਗਹਿਣੇ ਵੇਚ ਦਿੱਤੇ ਸਨ ਜੋ ਉਸ ਦੀ ਨਿਸ਼ਾਨਦੇਹੀ ਤੇ ਗਹਿਣੇ ਵੇਚ ਕੇ ਰੱਖੇ 4 ਲੱਖ ਰੁਪਏ ਬਰਾਮਦ ਕੀਤੇ। ਦੋਸ਼ੀਆ ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!