
ਚੋਰੀ ਦੇ ਮੋਬਾਇਲਾਂ ਸਮੇਤ ਪੁਲਿਸ ਨੇ ਕੀਤਾ ਕਾਬੂ
ਜਲੰਧਰ (ਅਮਰਜੀਤ ਸਿੰਘ ਲਵਲਾ)
ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਆਈਪੀਐਸ ਜਲੰਧਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਮਿਸ਼ਨਰੇਟ ਜਲੰਧਰ ਪੁਲਿਸ ਵਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਨੂੰ ਜਾਰੀ ਰੱਖਦਿਆਂ ਸੁਹੇਲ ਮੀਰ ਆਈਪੀਐਸ-ਏਡੀਸੀਪੀ ‘ਤੇ ਸੁਖਦੀਪ ਸਿੰਘ ਏਸੀਪੀ ਸੈਂਟਰਲ ਦੀਆ ਹਦਾਇਤਾ ਤੇ ਇੰਸਪੈਕਟਰ ਅਜਾਇਬ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ 2 ਜਲੰਧਰ ਦੀ ਨਿਗਰਾਨੀ ਹੇਠ ਚੋਰੀ ਦੀਆਂ ਵਾਰਦਾਤਾ ਕਰਨ ਵਾਲੇ ਚੋਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਏਐਸਆਈ ਬਿੰਦਰ ਸਿੰਘ ਸਮੇਤ ਏਐਸਆਈ ਗੁਰਸ਼ਰਨ ਸਿੰਘ ਨੇ ਸਿਪਾਹੀ ਅਮਰਜੀਤ ਸਿੰਘ, ਸਿਪਾਹੀ ਲਵਪ੍ਰੀਤ ਸਿੰਘ, ਦੇ ਬਾਸਵਾਰੀ ਪ੍ਰਾਈਵੇਟ ਵਹੀਕਲਾਂ ਬਰਾਏ ਕਰਨੇ ਗਸ਼ਤ ਥਾਂ ਤਲਾਸ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਜੇਲ ਚੋਂਕ ਜਲੰਧਰ ਮੌਜੂਦ ਸੀ ਕਿ ਮੁਖਬਰ ਖਾਸ ਨੇ ਏਐਸਆਈ ਬਿੰਦਰ ਸਿੰਘ ਨੂੰ ਇਤਲਾਹ ਦਿੱਤੀ ਕਿ ਇਕ ਮੋਨਾ ਨੌਜਵਾਨ ਜਿਸ ਨੇ ਨੀਲੇ ਰੰਗ ਦਾ ਪਜਾਮਾ ਪਾਇਆ ਹੋਇਆ ਹੈ। ਜਿਸ ਦਾ ਨਾਮ ਸੁਦੇਸ਼ ਕੁਮਾਰ ਉਰਫ ਸ਼ੇਖ ਉਰਫ ਸ਼ੇਖਰ ਵਾਸੀ ਦਾਨਿਸ਼ਮੰਦਾ ਦੱਸਿਆ, ਜੋ ਕਿ ਲੋਕਾਂ ਕੋਲੋਂ ਚੋਰੀ ਕੀਤੇ ਹੋਏ ਮੋਬਾਇਲ ਫੋਨ ਪਲਾਸਟਿਕ ਦੇ ਲਿਫਾਫੇ ਵਿਚ ਪਾ ਕੇ ਮੋਬਾਇਲ ਮਾਰਕੀਟ ਨੇੜੇ ਡੋਲਫਿਨ ਹੋਟਲ ਜਲੰਧਰ ਵੇਚਣ ਲਈ ਖੜਾ ਹੈ। ਜਿਸ ਤੇ ਏਐਸਆਈ ਨੂੰ ਮੁਖਬਰ ਖਾਸ ਦੀ ਦਸੀ ਜਗਾ ਮੋਬਾਇਲ ਮਾਰਕੀਟ ਨੇੜੇ ਡੋਲਫਿਨ ਹੋਟਲ ਜਲੰਧਰ ਰੋਡ ਕਰਕੇ ਇਕ ਮੋਨੇ ਨੌਜਵਾਨ ਨੂੰ ਕਾਬੂ ਕਰਕੇ ਨਾਮ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਸੁਦੇਸ਼ ਕੁਮਾਰ ਉਰਫ ਸ਼ੇਖੂ ਉਰਫ ਸ਼ੇਖਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਨਿਊ ਰਸੀਲਾ ਨਗਰ ਨੇੜੇ ਰਾਮ ਮੰਦਰ ਬਸਤੀ ਦਾਨਿਸ਼ਮੰਦਾ ਜਲੰਧਰ ਦਸਿਆ ਜਿਸ ਨੂੰ ਹਸਬ ਜਾਬਤਾ ਨੂੰ ਗ੍ਰਿਫਤਾਰ ਕੀਤਾ। ਜਿਸ ਕੋਲੋਂ ਪਲਾਸਟਿਕ ਦੇ ਲਿਫਾਫੇ ਵਿੱਚ 2 ਮੋਬਾਇਲ ਰੀਅਲਮੀ ਰੰਗ ਨੀਲਾ,1 ਮੋਬਾਇਲ ਵੀਵੋ ਰੰਗ ਨੀਲਾ, 2 ਮੋਬਾਇਲ ਓਪੋ ਰੰਗ ਕਾਲਾ ਅਤੇ ਗੋਲਡਨ ਸਿਲਵਰ ਕਲਰ ਬਰਾਮਦ ਹੋਏ। ਜਿਸ ਤੇ ਮੁਕੱਦਮਾ ਨੰਬਰ 167-28-12-2021 ਅ/ਧ 379/411-ਆਈਪੀਸੀ ਥਾਣਾ ਡਵੀਜ਼ਨ ਨੰ 2 ਜਲੰਧਰ ਦਰਜ ਰਜਿਸਟਰ ਕੀਤਾ ਗਿਆ। ਥਾਣਾ ਇੰਚਾਰਜ ਅਜਾਇਬ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ਪੇਸ਼ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।



