JalandharPunjab

ਚੱਢਾ ਮੋਬਾਈਲ ਹਾਊਸ ‘ਤੇ ਜੀਐਸਟੀ ਵਿਭਾਗ ਮਾਰਿਆ ਛਾਪਾ

ਚੱਢਾ ਮੋਬਾਈਲ ਹਾਊਸ ਦੇ ਘਰ ‘ਤੇ ਸ਼ੋਅਰੂਮ ‘ਤੇ ਜੀਐਸਟੀ ਵਿਭਾਗ ਵਲੋਂ ਮਾਰਿਆ ਛਾਪਾ
ਜਲੰਧਰ ਗਲੋਬਲ ਆਜਤੱਕ
ਜਲੰਧਰ ਦੇ ਫਗਵਾੜਾ ਗੇਟ ਸਥਿਤ ਮਸ਼ਹੂਰ ਚੱਢਾ ਮੋਬਾਈਲ ਹਾਊਸ ‘ਤੇ ਜੀਐਸਟੀ ਵਿਭਾਗ ਰੇਡ ਕੀਤੀ ਗਈ। ਜੀਐੱਸਟੀ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਨੇ ਦੁਕਾਨ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਦੁਕਾਨ ਵਿੱਚ ਪਏ ਸਟਾਕ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅੱਜ ਦੁਪਹਿਰ ਵੇਲੇ ਜੀਐਸਟੀ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਨੇ ਚੱਢਾ ਮੋਬਾਈਲ ਹਾਊਸ ਦੇ ਫਗਵਾੜਾ ਗੇਟ ਸਥਿਤ ਸ਼ੋਅਰੂਮ ਅਤੇ ਆਦਰਸ਼ ਨਗਰ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਅਚਾਨਕ ਛਾਪਾ ਮਾਰਿਆ। ਫਿਲਹਾਲ ਵਿਭਾਗੀ ਅਧਿਕਾਰੀਆਂ ਵੱਲੋਂ ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਿਹਾ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਜੀਐਸਟੀ ਵਿਭਾਗ ਦੇ ਏਈਟੀਸੀ ਜਲੰਧਰ-1 ਅਮਨ ਗੁਪਤਾ ਦੀ ਅਗਵਾਈ ਹੇਠ ਛਾਪੇਮਾਰੀ ਕੀਤੀ ਗਈ ਹੈ। ਵਿਭਾਗੀ ਅਧਿਕਾਰੀਆਂ ਨੇ ਚੱਢਾ ਮੋਬਾਈਲ ਹਾਊਸ ਦੇ ਸ਼ੋਅਰੂਮ ਅਤੇ ਰਿਹਾਇਸ਼ ਦੀ ਤਲਾਸ਼ੀ ਲੈਣ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਡ ਪੂਰੀ ਹੋਣ ਤੋਂ ਬਾਅਦ ਹੀ ਉਹ ਅਧਿਕਾਰਤ ਤੌਰ ‘ਤੇ ਕੁਝ ਕਹਿ ਸਕਣਗੇ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!