ActionHealthJalandharPunjab

ਜਨਨੀ ਸੁਰੱਖਿਆ ਯੋਜਨਾ ਤਹਿਤ 4552 ਗਰਭਵਤੀ ਔਰਤਾਂ ਨੂੰ 30 ਲੱਖ ਤੋਂ ਵੱਧ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ—ਡਿਪਟੀ ਕਮਿਸ਼ਨਰ

ਯੋਜਨਾ ਤਹਿਤ ਪੇਂਡੂ ਇਲਾਕੇ ‘ਚ ਸਬੰਧਤ ਗਰਭਵਤੀ ਔਰਤਾਂ ਨੂੰ 700 ਰੁਪਏ ‘ਤੇ ਸ਼ਹਿਰੀ ਇਲਾਕੇ ਦੀਆਂ ਔਰਤਾਂ ਨੂੰ 600 ਰੁਪਏ ਵਿੱਤੀ ਸਹਾਇਤਾ ਸਿੱਧੀ ਬੈਂਕ ਖਾਤੇ ‘ਚ
ਗਲੋਬਲ ਆਜਤੱਕ ਜਲੰਧਰ
ਜਣੇਪੇ ਦੌਰਾਨ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਘੱਟ ਕਰਨ ਦੇ ਉਦੇਸ਼ ਨਾਲ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਚਲਾਈ ਜਾ ਰਹੀ ਜਨਨੀ ਸੁਰੱਖਿਆ ਯੋਜਨਾ (ਜੇਐਸਵਾਈ) ਤਹਿਤ ਜ਼ਿਲ੍ਹਾ ਜਲੰਧਰ ਵਿੱਚ ਅਪ੍ਰੈਲ 2021 ਤੋਂ ਮਈ 2022 ਤੱਕ 4552 ਗਰਭਵਤੀ ਔਰਤਾਂ ਨੂੰ 30,63500 ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਮਿਆਦ ਦੌਰਾਨ ਬਲਾਕ ਆਦਮਪੁਰ ਵਿਖੇ 603 ਗਰਭਵਤੀ ਔਰਤਾਂ ਨੂੰ 405900 ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਜਦਕਿ ਬਿਲਗਾ ਵਿਖੇ 386 ਗਰਭਵਤੀਆਂ ਨੂੰ 269200 ਰੁਪਏ, ਜਮਸ਼ੇਰ ਵਿਖੇ 612 ਗਰਭਵਤੀ ਔਰਤਾਂ ਨੂੰ 392300, ਜੰਡਿਆਲਾ ਵਿਖੇ 337 ਗਰਭਵਤੀ ਮਹਿਲਾਵਾਂ ਨੂੰ 234600, ਮਹਿਤਪੁਰ ਵਿਖੇ 729 ਗਰਭਵਤੀਆਂ ਨੂੰ 510300, ਕਾਲਾ ਬੱਕਰਾ ਵਿਖੇ 333 ਗਰਭਵਤੀ ਇਸਤਰੀਆਂ ਨੂੰ 233100, ਕਰਤਾਰਪੁਰ ਵਿਖੇ 375 ਗਰਭਵਤੀਆਂ ਨੂੰ 256600, ਸ਼ਾਹਕੋਟ ਵਿਖੇ 353 ਗਰਭਵਤੀ ਔਰਤਾਂ ਨੂੰ 246600, ਬੜਾਪਿੰਡ ਵਿਖੇ 205 ਗਰਭਵਤੀਆਂ ਨੂੰ 143500, ਜਲੰਧਰ ਸ਼ਹਿਰੀ ਵਿਖੇ 619 ਗਰਭਵਤੀ ਔਰਤਾਂ ਨੂੰ 371400 ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਜਨਨੀ ਸੁਰੱਖਿਆ ਯੋਜਨਾ ਨੂੰ ਜ਼ਿਲ੍ਹੇ ’ਚ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੀਪੀਐਲ ਪਰਿਵਾਰ ਨਾਲ ਸਬੰਧਤ 19 ਸਾਲ ਤੋਂ ਵੱਧ ਉਮਰ ਦੀਆਂ ਗਰਭਵਤੀ ਔਰਤਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਮਾਨਤਾ ਪ੍ਰਾਪਤ ਸਿਹਤ ਸੰਸਥਾ ’ਚ ਜਣੇਪਾ ਕਰਵਾਉਣ ’ਤੇ ਸਕੀਮ ਦਾ ਲਾਭ ਦਿੱਤਾ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਯੋਜਨਾ ਤਹਿਤ ਪੇਂਡੂ ਇਲਾਕੇ ਨਾਲ ਸਬੰਧਤ ਗਰਭਵਤੀ ਔਰਤਾਂ ਨੂੰ 700 ਰੁਪਏ ਅਤੇ ਸ਼ਹਿਰੀ ਇਲਾਕੇ ਦੀਆਂ ਔਰਤਾਂ ਨੂੰ 600 ਰੁਪਏ ਦੀ ਵਿੱਤੀ ਸਹਾਇਤਾ ਸਿੱਧਾ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਮੁਹੱਈਆ ਕਰਵਾਈ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਸਕੀਮ ਸਬੰਧੀ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਵੱਧ ਤੋਂ ਵੱਧ ਯੋਗ ਲਾਭਪਾਤਰੀ ਯੋਜਨਾ ਦਾ ਲਾਭ ਲੈ ਸਕਣ। ਉਨ੍ਹਾਂ ਦੱਸਿਆ ਕਿ ਇਸ ਸਕੀਮ ਸਬੰਧੀ ਕਿਸੇ ਵੀ ਨੇੜਲੇ ਸਿਹਤ ਕੇਂਦਰ ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!