
ਐਮਐਲਏ ਖ਼ਿਲਾਫ਼ ਅਦਾਲਤ ਵਲੋਂ ਐਫਆਈਆਰ ਦਰਜ ਕਰਨ ਦੇ ਹੁਕਮ
ਪੰਜਾਬ (ਗਲੋਬਲ ਆਜਤੱਕ, ਬਿਊਰੋ)
ਔਰਤ ਨਾਲ ਜਬਰ ਜਨਾਹ ਕਰਨ ਦੇ ਇਕ ਮਾਮਲੇ ‘ਚ ਲੁਧਿਆਣਾ ਅਦਾਲਤ ਨੇ ਲੋਕ ਇਨਸਾਫ ਪਾਰਟੀ ਦੇ ਮੁਖੀ ‘ਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ। ਮਾਨਯੋਗ ਜੱਜ ਹਰਸਿਮਰਨਜੀਤ ਸਿੰਘ ਦੀ ਅਦਾਲਤ ਵਲੋਂ ਇਹ ਹੁਕਮ ਅੱਜ ਦੇਰ ਸ਼ਾਮ ਜਾਰੀ ਕੀਤੇ ਗਏ। ਪਿਛਲੇ ਕਾਫੀ ਸਮੇਂ ਤੋਂ ਉਕਤ ਔਰਤ ਬੈਂਸ ਖ਼ਿਲਾਫ਼ ਕੇਸ ਦਰਜ ਕਰਵਾਉਣ ਲਈ ਸੰਘਰਸ਼ ਕਰ ਰਹੀ ਸੀ। ਪੀੜਤ ਔਰਤ ਵਲੋਂ ਬੈਂਸ ‘ਤੇ ਉਸ ਨਾਲ ਜਬਰ ਜਨਾਹ ਦੇ ਗੰਭੀਰ ਦੋਸ਼ ਲਗਾਏ ਸਨ। ਪੀੜਤ ਔਰਤ ਬੈਂਸ ਕੋਲ ਜਾਇਦਾਦ ਦੇ ਇਕ ਮਾਮਲੇ ਦਾ ਨਿਪਟਾਰਾ ਕਰਵਾਉਣ ਲਈ ਗਈ ਸੀ। ਦੇਰ ਸ਼ਾਮ ਅਦਾਲਤ ਵਲੋਂ ਹੁਕਮਾਂ ਦੀ ਕਾਪੀ ਥਾਣਾ ਡਿਵੀਜ਼ਨ ਨੰਬਰ 6ਵਿਚ ਭੇਜ ਦਿੱਤੀ ਹੈ।



