
275 ਗ੍ਰਾਮ ਹੈਰੋਇਨ ਸਮੇਤ 1 ਨਸ਼ਾ ਤਸਕਰ ਐਂਟੀ ਨਾਰਕੋਟਿਕ ਸੈਲ ਟੀਮ ਨੇ ਕੀਤਾ ਕਾਬੂ
ਜਲੰਧਰ ਗਲੋਬਲ ਆਜਤੱਕ
ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ, ਆਈਪੀਐੱਸ, ਜਲੰਧਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਸਕਿਰਨਜੀਤ ਸਿੰਘ ਤੇਜਾ, ਪੀਪੀਐਸ, ਡੀਸੀਪੀ- ਇਨਵੈਸਟੀਗੇਸ਼ਨ, ਜਗਜੀਤ ਸਿੰਘ ਸਰੋਆ, ਏਡੀਸੀਪੀ ਇਨਵੈਸਟੀਗੇਸ਼ਨ, ਪਰਮਜੀਤ ਸਿੰਘ, ਪੀਪੀਐਸ, ਏਸੀਪੀ-ਡੀ, ਜਲੰਧਰ ਦੀ ਯੋਗ ਅਗਵਾਈ ਹੇਠ ਇੰਸਪੈਕਟਰ. ਇੰਦਰਜੀਤ ਸਿੰਘ, ਇੰਚਾਰਜ ਐਂਟੀ ਨਾਰਕੋਟਿਕ ਸੈੱਲ, ਜਲੰਧਰ ਦੀ ਪੁਲਿਸ ਟੀਮ ਵੱਲੋਂ ਕਾਰਵਾਈ ਕਰਦੇ ਹੋਏ 1 ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 275 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਮਿਤੀ 3-8-2022 ਨੂੰ ਐਂਟੀ ਨਾਰਕੋਟਿਕ ਸਟਾਫ ਦੀ ਪੁਲਿਸ ਟੀਮ ਬਰਾਏ ਗਸ਼ਤ ਬਾ-ਚੈਕਿੰਗ ਸ਼ੱਕੀ ਪੁਰਸ਼ਾ ਅਤੇ ਨਸ਼ਾ ਸਮੱਗਲਰਾਂ ਦੇ ਸਬੰਧ ਵਿੱਚ ਰੇਲਵੇ ਕਲੋਨੀ ਟੀ-ਪੁਆਇੰਟ ਜਲੰਧਰ ਮੋਜੂਦ ਸੀ, ਇਸ ਦੋਰਾਨ ਚੈਕਿੰਗ ਕਰਦੇ ਸਮੇਂ 1 ਮੋਨਾ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਪਿੱਛੇ ਮੁੜ ਪਿਆ ਜਿਸਨੂੰ ਪੁਲਿਸ ਟੀਮ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ, ਤਾਂ ਉਸ ਨੇ ਆਪਣਾ ਨਾਮ ਇਕਬਾਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਕੋਰੇਵਾਲ ਖੁਰਦ, ਮੋਗਾ ਦੱਸਿਆ।
ਇਕਬਾਲ ਸਿੰਘ ਉਕਤ ਦੀ ਤਲਾਸ਼ੀ ਅਸ਼ਵਨੀ ਕੁਮਾਰ , ਪੀਪੀਐੱਸ, ਏਸੀਪੀ ਸੈਂਟਰਲ ਜਲੰਧਰ ਦੀ ਹਾਜਰੀ ਵਿੱਚ ਕਰਨ ਤੇ ਇਸ ਕੋਲੋਂ 275 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਸਬੰਧੀ ਇਸ ਦੇ ਖਿਲਾਫ ਮੁੱਕਦਮਾ ਨੰਬਰ 88 ਮਿਤੀ 3-8-2022-ਯੂ/ਐਸ 21/61/85–ਐੱਨਡੀਪੀਐੱਸ ਐਕਟ, ਤਹਿਤ ਥਾਣਾ ਨਵੀਂ ਬਾਰਾਦਰੀ ਜਲੰਧਰ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।
ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਸਦੇ ਲਿੰਕੇਜ਼ ਚੈਕ ਕਰਕੇ ਇਸ ਦੇ ਸਾਥੀਆਂ ਨੂੰ ਮੁੱਕਦਮਾ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਜੋ ਨਸ਼ਾ ਸਮਗਲਰਾਂ ਦੀ ਚੈਨ ਨੂੰ ਤੋੜਿਆ ਜਾ ਸਕੇ।



