JalandharPoliticalPunjab

*ਜਲੰਧਰ ਕੇਂਦਰੀ ਹਲਕੇ ਚ ਲੱਗ ਸਕਦਾ ਹੈ ਰਮਨ ਅਰੋੜਾ ਨੂੰ ਇੱਕ ਹੋਰ ਝਟਕਾ*

*7 ਸਾਲ ਪੁਰਾਣਾ ਵਾਰਡ 56 ਦਾ ਸੀਨੀਅਰ ਯੂਥ ਆਗੂ ਦੇ ਸਕਦਾ ਕਿਸੇ ਹੋਰ ਪਾਰਟੀ ਨੂੰ ਸਮਰਥਨ---ਸੂਤਰ*

*ਕਈ ਵਾਰ ਦੇਸ਼ ਦਾ ਨਾਮ ਰੌਸ਼ਨ ਕਰ ਚੁੱਕਾ ਹੈ ਅਤੇ ਰੱਖਦਾ ਹੈ ਰਾਸ਼ਟਰੀ ਪੱਧਰ ਤੇ ਪੈਂਠ*
ਜਲੰਧਰ (ਗਲੋਬਲ ਆਜਤੱਕ ਬਿਊਰੋ)
ਚੋਣ ਅਖਾੜੇ ਵਿੱਚ ਆਮ ਆਦਮੀ ਪਾਰਟੀ ਵਲੋਂ ਜਲੰਧਰ ਕੇਂਦਰੀ ਤੋਂ ਰਮਨ ਅਰੋੜਾ ਨੂੰ ਟਿਕਟ ਦੇ ਕੇ ਉਤਾਰਿਆ ਗਿਆ ਹੈ। ਪਹਿਲੇ ਹੀ ਦਿਨ ਤੋਂ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਮਾਮਲੇ ਵਿੱਚ ਚੰਦ ਕੁ ਪਾਰਟੀ ਵਰਕਰਾਂ ਵੱਲੋਂ ਪਹਿਲਾਂ ਵੀ ਜਲੰਧਰ ਪ੍ਰੈਸ ਕਲੱਬ ਵਿੱਚ ਹੰਗਾਮਾ ਕੀਤਾ ਗਿਆ ਸੀ ਜਿਸ ਨੂੰ ਸਮਝਦਾਰੀ ਨਾਲ ਅਤੇ ਸ਼ਾਂਤ ਸੁਭਾਅ ਦੇ ਨਾਲ ਰਮਨ ਅਰੋਡ਼ਾ ਵੱਲੋਂ ਸੰਭਾਲ ਲਿਆ ਗਿਆ ਸੀ। ਪਰ ਜਿਉਂ-ਜਿਉਂ ਚੋਣ ਅਖਾੜਾ ਭਖਦਾ ਜਾ ਰਿਹਾ ਹੈ ਤਿਉਂ-ਤਿਉਂ ਪਾਰਟੀ ਦੇ ਕੁਝ ਵਰਕਰਾਂ ਵੱਲੋਂ ਆਪਸੀ ਈਰਖਾ ਦੇ ਚਲਦਿਆਂ ਪੁਰਾਣੇ ਅਤੇ ਮਿਹਨਤੀ ਵਰਕਰਾਂ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਵਾਰਡ ਨੰਬਰ 56 ਵਿੱਚੋਂ ਇੱਕ ਸੀਨੀਅਰ ਯੂਥ ਆਗੂ ਅਤੇ ਵਲੰਟੀਅਰ ਤਰੁਨਪਾਲ ਸਿੰਘ ਬਾਰੇ ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਉਹ ਵੀ ਪਾਰਟੀ ਦੀਆਂ ਕਾਰਜ ਗੁਜ਼ਾਰੀਆਂ ਤੋਂ ਖ਼ੁਸ਼ ਨਹੀਂ ਹਨ ਅਤੇ ਜਲਦੀ ਹੀ ਕਿਸੇ ਹੋਰ ਪਾਰਟੀ ਨੂੰ ਸਮਰਥਨ ਦੇ ਸਕਦੇ ਹਨ। ਜ਼ਿਕਰਯੋਗ ਹੈ ਕਿ ਤਰੁਣਪਾਲ ਸਿੰਘ ਦੇ ਰਿਸ਼ਤੇਦਾਰ ਮਨਿੰਦਰਪਾਲ ਸਿੰਘ ਲਾਲੀ ਆਜ਼ਾਦ ਉਮੀਦਵਾਰ ਵੱਜੋਂ ਵਾਰਡ 56 ਵਿੱਚ 2140 ਵੋਟਾਂ ਲੈ ਕੇ ਮੌਜੂਦਾ ਪਾਰਸ਼ਦ ਪਲਨੀ ਸਵਾਮੀ ਤੋਂ 11 ਵੋਟਾਂ ਤੋਂ ਹਾਰੇ ਸੀ ਜੋ ਕਿ ਹੁਣ ਕੈਨੇਡਾ ਵਿੱਚ ਹਨ। ਉਨ੍ਹਾਂ ਦੀ ਹੀ ਤਰਜ਼ ਤੇ ਚੱਲਦਿਆਂ ਤਰੁਣਪਾਲ ਸਿੰਘ ਦਾ ਵਜੂਦ ਵੀ ਇਲਾਕੇ ਵਿੱਚ ਖਾਸਾ ਹੈ। ਜਿਸ ਦੇ ਚਲਦਿਆਂ ਉਨ੍ਹਾਂ ਦੇ ਪਾਰਟੀ ਬਦਲਣ ਨਾਲ ਆਮ ਆਦਮੀ ਪਾਰਟੀ ਨੂੰ 3 ਤੋਂ 4 ਹਜ਼ਾਰ ਵੋਟਾਂ ਦਾ ਖਾਮਿਆਜਾ ਭੁਗਤਣਾ ਪੈ ਸਕਦਾ ਹੈ। ਦੱਸ ਦਈਏ ਕਿ ਤਰੁਣਪਾਲ ਸਿੰਘ ਸਮਾਜ ਸੇਵੀ ਦੇ ਨਾਲ ਨਾਲ ਇਕ ਇਵੈਂਟ ਪਲਾਨਰ ਵੀ ਹੈ, ਜਿਸ ਦੇ ਚੱਲਦਿਆਂ ਉਹ ਅਕਸਰ ਵੱਡੇ ਲੀਡਰਾਂ ਦੇ ਸੰਪਰਕ ਚ ਰਹਿੰਦਾ ਹੈ ਅਤੇ ਪਹਿਲਾਂ ਵੀ ਜਲੰਧਰ ਕੇਂਦਰੀ ਲਈ ਜੰਗੀ ਪੱਧਰ ਤੇ ਲੋਕਾਂ ਨੂੰ  ਪਾਰਟੀ ਨਾਲ ਜੋੜਨ ਦਾ ਕੰਮ ਕਰ ਚੁੱਕਾ ਹੈ। ਬੀਤੇ ਦਿਨੀਂ ਉਨ੍ਹਾਂ ਦੀ ਮੀਟਿੰਗ ਵੱਡੇ ਸਿਆਸੀ ਰਸੂਖ ਵਾਲੇ ਲੀਡਰਾਂ ਨਾਲ ਹੋ ਚੁੱਕੀ ਹੈ ਜਿਸ ਬਾਰੇ ਫੋਨ ਤੇ ਗੱਲ ਕਰਦਿਆਂ ਉਨ੍ਹਾਂ ਨੇ ਆਪ ਕਬੂਲ ਕੀਤਾ ਅਤੇ ਨਾਲ ਹੀ ਕਿਹਾ ਕਿ ਉਹ ਉਨ੍ਹਾਂ ਦੇ ਕੰਮ ਦਾ ਹਿੱਸਾ ਸੀ ਨਾ ਕਿ ਕੋਈ ਸਿਆਸੀ ਮੀਟਿੰਗ। ਪਾਰਟੀ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮਨ ਮੁਟਾਵ ਪਾਰਟੀ ਨਾਲ ਨਹੀਂ ਹੈ ਪਰ ਅਣਦੇਖੀ ਕੀਤੇ ਜਾਣ ਵਾਲੀ ਗੱਲ ਤੇ ਉਨ੍ਹਾਂ ਨੇ ਗੱਲ ਨੂੰ ਦੂਸਰੇ ਵਿਸ਼ੇ ਵੱਲ ਮੋੜ ਦਿੱਤਾ। ਇਹ ਕਿਆਸ ਲਗਾਏ ਜਾ ਰਹੇ ਹਨ ਕਿ ਚੋਣਾਂ ਤੋਂ ਕੁਝ ਦਿਨ ਪਹਿਲਾਂ ਇਸ ਤਰ੍ਹਾਂ ਦੇ ਫੇਰਬਦਲ ਜਲੰਧਰ ਕੇਂਦਰੀ ਦੀ ਸੀਟ ਨੂੰ ਪ੍ਰਭਾਵਿਤ ਕਰ ਸਕਦੇ ਹਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!