
“ਆਪ” ਪਾਰਟੀ ਉਮੀਦਵਾਰ ਰਮਨ ਅਰੋੜਾ ਨੇ ਦਾਖਲ ਕੀਤੇ ਨਾਮਜਦਗੀ ਪੱਤਰ ਨਾਮਜਦਗੀ ਭਰਨ ਮੋਕੇ ਉਨ੍ਹਾਂ ਨਾਲ ਪਤਨੀ ‘ਤੇ ਬੇਟਾ ਵਿਸ਼ੇਸ਼ ਤੋਰ ਤੇ ਹਾਜਰ ਜਲੰਧਰ (ਅਮਰਜੀਤ ਸਿੰਘ ਲਵਲਾ) ਵਿਧਾਨ ਸਭਾ ਚੋਣਾਂ ਦੇ ਨਾਮਜਦੀਆ ਭਰਨ ਦੇ 4 ਦਿਨ ਅੱਜ ਜਲੰਧਰ ਕੇਂਦਰੀ ਹੱਲਕੇ ਤੋ ਆਮ ਆਦਮੀ ਪਾਰਟੀ ਉਮੀਦਵਾਰ ਤੇ ਉਘੇ ਵਪਾਰੀ ਰਮਨ ਅਰੋੜਾ ਵੱਲੋਂ ਨਾਮਜਦਗੀ ਪੱਤਰ ਦਾਖਲ ਕੀਤੇ। ਰਿਟਰਨਿੰਗ ਅਫਸਰ-ਕਮ-ਸਬ ਡਵੀਜ਼ਨਲ ਮਜਿਸਟਰੇਟ, ਜਲੰਧਰ-1 ਹਰਪ੍ਰੀਤ ਸਿੰਘ ਅੱਟਵਾਲ ਪੀਸੀਐਸ ਅਧਿਕਾਰੀ ਨੂੰ ਜਲੰਧਰ ਕੇਂਦਰੀ ਵਿਧਾਨ ਸਭਾ ਹੱਲਕੇ ਤੋ ਚੋਣ ਲੜਨ ਲਈ ਆਪਣੇ ਨਾਮਜਦਗੀ ਪੱਤਰ ਸੌਪੇ ਗਏ। ਇਸ ਨਾਮਜਦਗੀ ਭਰਨ ਮੋਕੇ ਉਨ੍ਹਾਂ ਨਾਲ ਪਤਨੀ ‘ਤੇ ਬੇਟਾ ਵਿਸ਼ੇਸ਼ ਤੋਰ ਤੇ ਹਾਜਰ ਸਨ।
ਨਾਮਜਦਗੀ ਪੱਤਰ ਦੇਣ ਤੋਂ ਬਾਦ ਬਾਹਰ ਆਉਣ ਤੇ ਪਾਰਟੀ ਆਗੂਆਂ, ਵਲੰਟੀਅਰਾਂ ਵੱਲੋਂ ਆਪਣੇ ਹਰਮਨ ਪਿਆਰੇ ਉਮੀਦਵਾਰ ਰਮਨ ਅਰੋੜਾ ਦੇ ਗੱਲ ਫੁੱਲਾਂ ਦੇ ਹਾਰ ਪਾਅ ਸਵਾਗਤ ਕਰਦਿਆਂ ਵਧਾਈ ਦੇ ਜੇਤੂ ਬਣਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੋਕੇ ਪੱਤਰਕਾਰਾਂ ਵਲੋਂ ਪੁੱਛੇ ਸਵਾਲ ਕਿ ਇਲਾਕੇ ਵਿਚੋਂ ਆਪਣਾ ਮੁਕਾਬਲਾ ਕਿਸ ਨਾਲ ਸਮਝਦੇ ਹਨ। ਰਮਨ ਅਰੋੜਾ ਨੇ ਜਵਾਬ ਵਿਚ ਕਿਹਾ ਕਿ ਇਲਾਕਾ ਨਿਵਾਸੀਆਂ ਵੱਲੋਂ ਪਹਿਲਾਂ ਹੀ ਉਨ੍ਹਾਂ ਨੂੰ ਜੇਤੂ ਬਨਾਉਣ ਦਾ ਅਸ਼ੀਰਵਾਦ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦਾ ਕਿਸੇ ਵੱਲੋਂ ਵੀ ਮੁਕਾਬਲੇ ਦੀ ਉਮੀਦ ਨਹੀਂ ਰਖੀ ਜਾ ਸਕਦੀ ‘ਤੇ ਉਹ ਇਲਾਕੇ ਵਿਚੋਂ ਭਾਰੀ ਵੋਟਾਂ ਦੇ ਅੰਤਰ ਨਾਲ ਜੇਤੂ ਰਹਿਣਗੇ। ਜਿਤਣ ਮਗਰੋਂ ਇਲਾਕੇ ਦੇ ਲਈ ਕਿਹੜੇ-ਕਿਹੜੇ ਕੰਮ ਕਰੋਗੇ, ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਤਾ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਨੂੰ ਪਾਲਣ ਕਰਦਿਆਂ ਹੀ ਚੋਣ ਪ੍ਰਚਾਰੀ ਮੁਹਿੰਮ ਨੂੰ ਸਹੀ ਢੰਗ ਨਾਲ ਜਾਰੀ ਰੱਖਣਾ। ਇਲਾਕੇ ਦਾ ਵਿਕਾਸ ਕਰਨਾ, ਮਹਿਲਾਵਾਂ ਦੀ ਸੁਰਖਿਆ ਨਿਸਚਿਤ ਕਰਨਾ, ਨਸ਼ੇ ਨੂੰ ਜੜ੍ਹਾਂ ਤੋਂ ਖਤਮ ਕਰਕੇ ਆਏ ਦਿਨ ਹੋ ਰਹੀਆਂ ਲੁੱਟ-ਖੋਹਾ ਨੂੰ ਨੱਥ ਪਾਉਣਾ ਮੁੱਖ ਕੱਮ ਹੋਵੇਗਾ।



