
*ਸੂਬੇ ਦੇ ਨਿਰਪੱਖ ਵਿਕਾਸ ਲਈ ਬਣਾਓ “ਆਪ” ਦੀ ਸਰਕਾਰ—ਕੇਜਰੀਵਾਲ*
*“ਮਾਫੀਆ ਰਾਜ ਖਤਮ ਕਰਨ ‘ਚ ਹੀ ਸਭ ਦੀ ਹੈ-ਭਲਾਈ”—ਕੇਜਰੀਵਾਲ
ਜਲੰਧਰ (ਅਮਰਜੀਤ ਸਿੰਘ ਲਵਲਾ/ਅਮਰਿੰਦਰ ਸਿੱਧੂ)
ਪੰਜਾਬ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨਜਦੀਕ ਆ ਰਹੀਆਂ ਹਨ ਓਵੇਂ-ਓਵੇਂ ਹਰ ਪਾਰਟੀ ਨਿੱਤ ਨਵੇਂ ਢੰਗ ਤਰੀਕੇ ਆਪਨਾ ਸਿਆਸੀ ਦੰਗਲ ਵਿਚ ਬਾਜੀ ਮਾਰ ਸੱਤਾ ‘ਤੇ ਕਾਬਜ ਹੋਣਾ ਚਾਹੁੰਦੀ ਹੈ। 20 ਫਰਵਰੀ ਦਾ ਚੁਨਾਵੀ ਦਿਨ ਨਜਦੀਕ ਆਉਂਦਾ ਦੇਖ ਹਰ ਪਾਰਟੀ ਵੱਲੋਂ ਆਪਦੀਆਂ ਡੋਰ-ਟੂ-ਡੋਰ ਮੁਹਿੰਮ, ਨੁੱਕੜ ਮੀਟਿੰਗਾਂ ਦੇ ਨਾਲ-ਨਾਲ ਚੁਨਾਵੀ ਰੈਲੀਆਂ ਦੇ ਰੁਝਾਨ ਵਿਚ ਵੀ ਵਾਧਾ ਕੀਤਾ ਜਾ ਰਿਹਾ ਹੈ। ਇਸ ਸੰਦਰਭ ਵਿਚ ਸਵੇਰੇ ਫਿਲੌਰ ਹੱਲਕੇ ਤੇ ਸ਼ਾਮ ਨੂੰ ਕੈਂਟ ਹੱਲਕੇ ਦੇ ਜਮਸ਼ੇਰ ਖਾਸ ਲਾਗੇ ਮਨੀਲਾ ਰਿਜੋਰਟ ‘ਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਮੀਦਵਾਰ ਓਲੰਪੀਅਨ ਸੁਰਿੰਦਰ ਸੋਢੀ ਦੇ ਹੱਕ ਵਿਚ ਲੋਕਾਂ ਨੂੰ ਮੈਨਫੈਸਟੋ ਤਹਿਤ ਹਰ ਸੁਵਿਧਾਵਾਂ ਨੂੰ ਇਨ-ਬਿਨ ਸਰਕਾਰ ਬਣਨ ਪੂਰਾ ਕਰਨ ਦਾ ਵਿਸਵਾਸ਼ ਦਵਾਕੇ, ਜੇਤੂ ਬਣਾ ਵਿਧਾਨ ਸਭਾ ਭੇਜਣ ਦੀ ਅਪੀਲ ਕੀਤੀ ਗਈ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਪੰਜਾਬ ਪ੍ਰਧਾਨ ‘ਤੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਦਾ ਹੱਲਕੇ ਵਿਚ ਪੁੱਜਣ ਤੇ ਪਾਰਟੀ ਦੇ ਵਲੰਟੀਅਰਾਂ, ਆਗੂਆਂ ‘ਤੇ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵੱਲੋਂ ਨਿਘਾ ਸਵਾਗਤ ਕਰਦਿਆਂ ਯਾਦਗਾਰੀ ਚਿੰਨ੍ਹ “ਹਾਕੀ” (ਸਟਿਕ) ਪਿਆਰ ਦੇ ਨਜਰਾਨੇ ਵੱਜੋਂ ਪੇਸ਼ ਕਰ ਕੀਤਾ ਗਿਆ।
ਚੁਨਾਵੀ ਸਭਾ ਵਿਚ ਭਾਰੀ ਗਿਣਤੀ ਵਿਚ ਇੱਕਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਸੂਬਾ ਪ੍ਰਧਾਨ ਭਗਵੰਤ ਮਾਨ ਵੱਲੋਂ ਵਿਰੋਧੀ ਤੇ ਸੱਤਾ ਹੰਢਾਉਣ ਵਾਲੀਆਂ ਪਾਰਟੀਆਂ ਨੂੰ ਲੰਬੇ ਹੱਥੀਂ ਲੈਦਿਆਂ “ਮਾਫੀਆ ਦੀ ਸਰਕਾਰ “ਦਸਿਆ। ਉਨ੍ਹਾ ਵੱਲੋਂ ਵਿਕਾਸ ਦੇ ਨਾ ਉਪਰ ਕਰੋੜਾਂ ਰੁਪਏ ਦੇ ਘੱਪਲੇ ਕਰਨਾ, ਰੇਤ ਮਾਫੀਆ, ਸ਼ਰਾਬ ਮਾਫੀਆ ਨੂੰ ਨੱਥ ਨਾ ਪਾ ਸੱਕਣਾ, ਵਾਰੋ-ਵਾਰੀ ਸੱਤਾ ਹੱਥਿਆਉਣ ਲਈ ਸਿਰਫ ਅਖਬਾਰੀ ਸੁਰਖੀਆਂ ਲਵਾ ਲੋਕਾਂ ਨੂੰ ਗੁਮਰਾਹ ਕਰ ਆਪਣੇ ਹੱਕ ਵਿਤ ਵੋਟ ਪਵਾ-ਖਜਾਨਾ ਖਾਲੀ ਦਾ ਰੋਲਾ ਪਾ, ਨਿਤ ਨਵੇਂ ਟੈਟਸ ਲੱਗਾਕੇ ਕੇਵਲ ਤੇ ਕੇਵਲ ਲੋਕਾਂ ਦਾ ਸੋਸ਼ਣ ਕਰ ਬੱਦਤਰ ਜਿੰਦਗੀ ਜਿਉਣ ਲਈ ਮਜਬੂਰ ਕਰਦੇ ਆਏ ਹਨ। ਉਨ੍ਹਾ ਵੱਲੋਂ ਵਿਰੋਧੀ ਪਾਰਟੀਆਂ ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਸਾਡੇ ਵੱਲੋ ਸਰਕਾਰ ਬਣਨ ਤੇ ਮਹਿਲਾਵਾਂ ‘ਤੇ ਆਮ ਆਦਮੀ ਨੂੰ ਦਿੱਤੀਆਂ ਜਾਣ ਵਾਲੀਆਂ ਸਸਤੀ/ਫਰੀ ਬਿਜਲੀ ਦੇਣਾ, ਵਧੀਆ ਸਿਹਤ ਸਿਖਿਆ ਸਹੁਲਤਾਂ ਦੇਣ ਲਈ ਲੋੜੀਂਦੇ ਪੈਸਾ ਦੀ ਵਿਵਸਥਾ ਕਿਥੋ ਲਿਆਉਣ ਦੀ ਗੱਲ ਕਰਦਿਆਂ ਭੰਡਿਆ ਜਾ ਰਿਹਾ ਹੈ। ਜਦ ਕਿ ਇਸ ਦਾ ਸਿੱਧਾ ‘ਤੇ ਠੋਕਵਾ ਜਵਾਬ ਸਾਡੀ ਦਿੱਲ੍ਹੀ ਵਿਚਲੀ ਦੁਬਾਰਾ ਬਣੀ ਸਰਕਾਰ ਹੈ।
ਕੇਜਰੀਵਾਲ ਵੱਲੋਂ ਭਾਰੀ ਇੱਕਠ ਨੂੰ ਪੂਰਜੋਰ ਅਪੀਲ ਕੀਤੀ ਕਿ ਅਗਰ ਆਪ ਸਭ ਪੰਜਾਬ ਸੂਬੇ ਨੂੰ ਨਸ਼ਾ ਮੁੱਕਤ ਤੇ ਖੁਸ਼ਹਾਲ ਬਣਾ ਸੋਨੇ ਦੀ ਚਿੜੀਆਂ ਬਣਿਆ ਦੇਖਣਾ ਚਾਹੁੰਦੇ ਹੋ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਦੀ ਗਿਣਤੀ ਨਾਲ ਜਿਤਾ ਕੇ ਵਿਧਾਨ ਸਭਾ ਭੇਜੋ। ਸੂਬੇ ਵਿਚ 1966 ਤੋਂ ਅਕਾਲੀ ਦਲ ਵੱਲੋਂ 19 ਸਾਲ ‘ਤੇ ਕਾਗਰਸ ਵੱਲੋਂ 26 ਸਾਲ ਕੁੱਲ ਮਿਲਾ ਕੇ ਵਾਰੋ-ਵਾਰੀ ਵਿਕਾਸ ਦੇ ਲਈ ਕਦੇ ਕੈਲੇਫੋਰਨੀਆ ‘ਤੇ ਕਦੇ ਸਮਾਰਟ ਸਿਟੀ ਦੇ ਨਾਮ ਰੱਖ ਲੁੱਟਿਆ ਗਿਆ ਹੈ। ਜਿਸ ਦੀ ਚਸ਼ਮਦੀਦ ਉਦਾਹਰਣ ਸੂਬੇ ਭਰ ਵਿਚ ਵੱਖ-ਵੱਖ ਖੇਤਰਾਂ ਦੀ ਮੁਢਲੀਆਂ ਸਹੁਲਤਾ ਗਲੀਆਂ, ਨਾਲੀਆਂ, ਪਾਣੀ, ਸੀਵਰੇਜ, ਆਦਿ ਲਈ ਤਰਸਦੇ ਹੋਏ ਅੱਖਬਾਰੀ ਸੁਰਖੀਆਂ ਬਣਾ ਆਏ ਦਿਨ ਭਰਦੇ ਹਨ। ਉਨ੍ਹਾ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਵਜੋਂ ਐਲਾਨ ਕਰਨ ਤੇ ਵਿਰੋਧੀਆ ਵੱਲੋਂ ਨਿੰਦਣ ਦੀ ਨਿਖੇਧੀ ਕਰਦਿਆਂ, ਮਾਨ ਵਲੋਂ ਪਹਿਲੀ ਚੋਣ ਲੜਨ ਲਈ ਵੀ ਪੈਸੇ ਨਾ ਹੋਣਾ, ਪਿਛਲੇ 7 ਸਾਲ ਤੋ ਮੈਂਬਰ ਪਾਰਲੀਮੈਂਟ ਵੱਜੋਂ ਮਿਲੀ ਗ੍ਰਾਟ ਦਾ ਸਭ ਤੋ ਵੱਧ ਸਹੀ ਉਪਯੋਗ ਕਰ ਇਲਾਕੇ ਦਾ ਵਿਕਾਸ ਕਰਵਾਉਣ ਤੇ ਅੱਜ ਦੇ ਦਿਨ ਵੀ ਕਿਰਾਏ ਦੇ ਮਕਾਨ ਵਿਚ ਰਹਿ ਹੈ। ਸੂਬੇ ਨਾਲ ਹੁੰਦੀ ਵਧੀਕੀ ਲਈ ਅਵਾਜ ਬੁਲੰਦ ਕਰਨਾ, ਮਾਨ ਦੀ ਇਮਾਨਦਾਰੀ ਨੂੰ ਦਰਸਾਉਂਦਾ ਹੈ, ਜੋ ਕਿ ਭਗਵੰਤ ਮਾਨ ਨੂੰ ਸੂਬੇ ਦੇ ਸਰਵ ਪੱਖੀ ਵਿਕਾਸ ਤੇ ਕਰਜਾ ਮੁੱਕਤ ਬਨਾਉਣ ਲਈ ਇਮਾਨਦਾਰ ਸਰਕਾਰ ਹੋਣ ਲਈ ਲੋੜੀਦੇ ਮੁੱਖ ਮੰਤਰੀ ਲਈ ਵਾਜਬ ਤੇ ਯੋਗ ਦਰਸਾਉਂਦੇ, ਆਪਦਾ ਭਰਾ ਕਹਿ ਪਿੱਠ ਥਾਪੜੀ ਗਈ।
ਛਾਉਣੀ ਹੱਲਕੇ ਵਿਚ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਵੱਲੋਂ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਦੇ ਹੱਕ ਵਿਚ ਕੀਤੇ ਚੋਣ ਇੱਕਠ ਸਮੇਂ ਲੋਕਾਂ ਨਾਲ ਸਵਾਲ-ਜਵਾਬ ਰਾਬਤਾ ਕਰਦੇ ਹੋਏ, ਪੰਜਾਬ ਨੂੰ ਤਰੱਕੀ ਦੇ ਰਾਹ ਤੇ ਅਗਰਸਰ ਕਰਨ ਲਈ, ਲੋਟੂ-ਮਾਫੀਆ ਪਾਰਟੀਆਂ ਦੇ ਗੁਮਰਾਹੀ ਪ੍ਰਚਾਰ ਤੋ ਬੱਚਕੇ ਆਮ ਆਦਮੀ ਦੀ ਤਰੱਕੀ ਲਈ ਪਹਿਰਾ ਦੇਣ ਵਾਲੀ “ਆਪ” ਦੀ ਸਰਕਾਰ ਬਨਾਉਣਾ ਦਾ ਦ੍ਰਿੜ ਸੰਕਲਪ ਲਿਆ।
🔶 *ਪ੍ਰਸ਼ਾਸਨ-ਪੁਲਿਸ ਦੀ ਕੌਝੀ ਸੋਚ ਨੇ “ਅੱਖੋਂ ਓਹਲੇ ਕੀਤਾ ਚਹੇਤਾ-ਨੇਤਾ”*
ਭਾਰਤੀ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਦੋਰਾਨ ਕੋਵਿਡ-19 ਦੇ ਮੱਦ ਨਜਰ ਬਣਾਏ ਨਿਯਮਾਂ ਦੀ ਸਨ ਬਿਨ ਪਾਲਣਾ ਕਰਨ ਦਾ ਬੁਖਾਰ ਅੱਜ ਮੋਕੇ ਦੇ ਪ੍ਰਸਾਸ਼ਨ ‘ਤੇ ਪੁਲਿਸ ਅਧਿਕਾਰੀਆਂ ਦੇ ਸਿਰ ਚੜ੍ਹ ਬੋਲਿਆ ਜਦੋਂ ਫਿਲੌਰ ਹੱਲਕੇ ਤੋ ਜਲੰਧਰ ਕੈਂਟ ਹੱਲਕੇ ਵਿਚ ਨਿਸਚਿਤ ਸਥਾਨ ਤੇ ਚੋਣ ਪ੍ਰਚਾਰ ਲਈ ਨਿਰਧਾਰਿਤ ਰੂਟ-ਪਲਾਨ ਨਕਸ਼ੇ ਨੂੰ ਨਜਰ ਅੰਦਾਜ਼ ਕਰਦਿਆਂ ਦੁਸਰੇ ਰਾਹ ਰਾਹੀ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਕਾਨਵਾਈ ਨੂੰ ਮਨੀਲਾ ਰਿਜੋਰਟ ਲਿਜਾਇਆ ਗਿਆ। ਇਸ ਸੰਦਰਭ ਵਿਚ ਕੈਂਟ ਹੱਲਕੇ ਤੋ ਉਮੀਦਵਾਰ ਅਰਜੁਨਾ ਅਵਾਰਡੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਗਿੱਲ੍ਹਾ ਕਰਦਿਆਂ ਵਿਰੋਧੀ ਪਾਰਟੀਆਂ ਦੇ ਮਨ ਅੰਦਰ ਪਨਪਿਆ ਡਰ ‘ਤੇ ਸਰਕਾਰੀ ਦੱਬ-ਦਬੇ ਹੇਠ ਮੋਕੇ ਦੇ ਅਧਿਕਾਰੀਆਂ ਵੱਲੋਂ ਕੋਝੀ ਚਾਲ ਚੱਲਦਿਆਂ ਇਲਾਕੇ ਵਿਚ ਦਿਨੋ ਦਿਨ ਵੱਧ ਰਹੀ ਉਨ੍ਹਾਂ ਦੀ ਹਰਮਨ ਪਿਆਰਤਾ ਨਾਲ ਲੋਕਾਂ ਅੰਦਰ ਆਪ ਮੁਹਾਰੇ ਵੱਗ ਤੁਰੀ ਲਹਿਰ ਨੂੰ ਠੱਲ੍ਹ ਪਾਉਣ ਲਈ ਹੀ ਪਹਿਲਾਂ ਤੋ ਨਿਰਧਾਰਿਤ ਰੂਟ ਪਲਾਨ ਨੂੰ ਨਜਰ ਅੰਦਾਜ਼ ਕਰ ਪਾਰਟੀ ਸੁਪਰੀਮੋ ਨੂੰ ਨਿਸਚਿਤ ਸਥਾਨ ਤੇ ਲੈ ਜਾਣਾ ਦਰਸਾਉਦਾ ਹੈ। ਜਿਕਰਯੋਗ ਹੈ ਕਿ ਦਿਨੋ ਦਿਨ ਇਲਾਕੇ ਵਿਚ ਪਾਰਟੀ ਨਾਲ ਜੁੜਦੇ ਜਾ ਰਹੇ ਲੋਕਾਂ ਦੀ ਦਿਲ੍ਹੀ ਚਾਹ ਨੂੰ ਦੇਖਦਿਆਂ ਉਨ੍ਹਾ ਦੀ ਪੁਰਜੋਰ ਮੰਗ ਤੇ ਹੀ ਪਾਰਟੀ ਦੇ ਹਰਮਨ ਪਿਆਰੇ ਨੇਤਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਚੋਣੀ ਦੰਗਲ ਵਿਚ ਸੁਲਗਦੀ ਸਿਆਸੀ ਅੱਗ ਨੂੰ ਭਾਬੜ ਬਣ ਜਲਾਉਣ ਦੇ ਮਨਸੂਬੇ ਨਾਲ ਹੀ ਕੈਂਟ ਇਲਾਕੇ ਦੇ ਉਮੀਦਵਾਰ ਓਲੰਪੀਅਨ ਸੁਰਿੰਦਰ ਸੋਢੀ ਨੇ ਰੋਡ ਸ਼ੋਅ ਦਾ ਨਕਸ਼ਾ ਤਿਆਰ ਕੀਤਾ ਸੀ। ਜੋ ਕਿ ਕੈਂਟ ਸਦਰ ਬਜ਼ਾਰ ਰਾਹੀਂ ਖੁਸਰੋਪੁਰ, ਧੀਣਾ, ਸੰਸਾਰਪੁਰ ਖੇੜਾ, ਜਮਸ਼ੇਰ ਖਾਸ ਤੋਂ ਹੁੰਦੇ ਹੋਏ ਜਮਸ਼ੇਰ ਨੇੜੇ ਮਨੀਲਾ ਰਿਜ਼ੋਰਟ ਵਿੱਚ ਪੁੱਜ ਸਿਆਸੀ ਭਾਬੜ ਬਣ ਮੱਗਣਾ ਸੀ। ਪ੍ਰੰਤੂ ਪ੍ਰਸ਼ਾਸਨ ਵੱਲੋਂ ਕੋਵਿਡ-19 ਤੇ ਸਿਕਿਉਰਟੀ ਦਾ ਵਾਸਤਾ ਦਸ, ਲੋਕਾਂ ਦੇ ਹਰਮਨ ਪਿਆਰੇ ਚਹੇਤੇ ਨੇਤਾ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਅੱਖੋ ਓਹਲੇ ਕਰਦਿਆਂ ਸਿੱਧੇ ਹੀ ਮਿਥੇ ਹੋਏ ਸਥਾਨ ‘ਤੇ ਜਾ ਪਹੁੰਚਾਇਆ। ਇਸ ਦਾ ਇਲਾਕੇ ਦੇ ਵੱਖ-ਵੱਖ ਚੌਕਾਂ, ਮੌੜਾ, ਪਿਡਾਂ ਮੋਹਰੇ ਬੇਸਬਰੀ ਨਾਲ ਆਪ ਪਾਰਟੀ ਦੇ ਨੇਤਾ ਦਾ ਆਪਣੇ ਢੰਗ ਤਰੀਕੇ ਨਾਲ ਸਵਾਗਤ ਕਰਨ ਲਈ ਪੱਬਾਂ ਭਾਰ ਖੜੇ ਹਰ ਵੰਲਟੀਅਰ, ਆਗੂਆਂ ਦੇ ਮਨਾ ਵਿਚ ਸਵਾਗਤ ਕਰਨ ਤੋ ਵਾਝੇ ਰਹਿਣ ਦੀ ਟੀਸ ਮਹਿਸੂਸ ਕੀਤੀ ਗਈ, ਉਥੇ ਹਰ ਕਿਸੇ ਆਪਦੇ ਹਿਸਾਬ ਨਾਲ ਪ੍ਰਸਾਸ਼ਨ ਨੂੰ ਵੀ ਕੋਸਿਆ।
🔶 *ਕੇਜਰੀਵਾਲ ਦੇ ਸਵਾਲ-ਜਵਾਬ ‘ਚ ਹਰੇਕ ਦੇ ਮਨ ਨੂੰ ਮੋਹਿਆ*
🔶 *ਮਾਫੀਆ ਰਾਜ ਖਤਮ ਕਰਨ ਵਿਚ ਹੀ ਸਭ ਦੀ ਭਲਾਈ—ਕੇਜਰੀਵਾਲ* ਬੇਸ਼ਕ ਪਹਿਲਾਂ ਤੋਂ ਤੈਅ ਕੀਤੇ ਰਸਤੇ ਤੋਂ ਕੇਜਰੀਵਾਲ ਦੇ ਕਾਫ਼ਿਲਾ ਦਾ ਨਾ ਆਉਣ ਕਾਰਨ ਨਾ ਕੇਵਲ ਵਲੰਟੀਅਰਾਂ, ਹਰ ਨਿੱਕੇ-ਵੱਡੇ ਆਗੂਆਂ ‘ਤੇ ਜਨ ਸੇਲਾਬ ਬਣ ਇੱਕਤਰ ਲੋਕਾਂ ਦੇ ਮਨ ਅੰਦਰ ਸਵਾਗਤ ਕਰਨ ਤੋ ਵਾਝੇ ਰਹਿਣ ਦਾ ਕੁਝ ਪੱਲੀ ਟੀਸੀ ਜ਼ਖ਼ਮ ਪੁੱਜਾ ਪੁੱਛੇ ਸਵਲਾ ਦੇ ਸੁਪਰੀਮੋ ਕੇਜਰੀਵਾਲ ਵੱਲੋ ਦਿੱਤੇ ਠੋਸ ਵਾਜਬੀ ਜਵਾਬ ਮਲ੍ਮ ਬਣ ਲੋਕਾਂ ਦੇ ਮਨਾ ਨੂੰ ਮੋਹ ਗਏ। ਸ਼ੋਅ ਦੌਰਾਨ ਕੇਜਰੀਵਾਲ ਨੇ ਮਨਦੀਪ ਕੌਰ ਨੇ ਸਵਾਲ ਕੀਤਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣੀ ਤਾਂ ਕੇਜਰੀਵਾਲ ਸਰਕਾਰ ਵਲੋਂ ਔਰਤਾਂ ਨੂੰ 1 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ, ਪਰ ਕੀ ਇਹ ਇੱਕ ਹਜ਼ਾਰ ਰੁਪਏ ਔਰਤ ਦੇ ਸਮਾਜਿਕ, ਵਾਤਾਵਰਣ ਅਤੇ ਸਿਹਤ ਘੱਟ ਨਹੀਂ ਹੈ, ਅਤੇ ਨਾਲ ਹੀ ਕਿਹਾ ਕਿ ਕਿਉਂ ਨਾ ਪੈਸੇ ਦੇਣ ਦੀ ਵਜਾਏ ਔਰਤਾਂ ਨੂੰ ਆਰਥਿਕ ਤੌਰ ਤੇ ਮਜਬੂਤ ਕੀਤਾ ਜਾਏ। ਕੇਜਰੀਵਾਲ ਨੇ ਜਵਾਬ ਦਿੱਤਾ ਕਿ ”ਅਸੀਂ ਔਰਤਾਂ ਨੂੰ ਵਿੱਤੀ ਸੁਰੱਖਿਆ ਦੇਣੀ ਹੈ, ਕਿਸੇ ਵੀ ਲੋੜ ਲਈ ਔਰਤਾਂ ਨੂੰ ਕਿਸੇ ਦੇ ਸਾਹਮਣੇ ਹੱਥ ਨਹੀਂ ਫੈਲਾਉਣਾ ਪਵੇ ਅਤੇ ਨਾਲ ਹੀ ਦਿੱਲੀ ਮਾਡਲ ਦੀ ਗੱਲ ਕਰਦੇ ਹੋਏ ਮੁੜ ਪੰਜਾਬ ‘ਚ 300 ਯੂਨਿਟ ਬਿਜਲੀ ਦਾ ਬਿੱਲ 80 ਫੀਸਦੀ ਜ਼ੀਰੋ ਬਿੱਲ ਕਰਨ ਦਾ ਐਲਾਨ ਕੀਤਾ, ਪੁਰਾਣੇ ਬਿਜਲੀ ਦੇ ਬਿੱਲ ਮੁਆਫ ਕਰ ਦਿੱਤਾ ਜਾਵੇਗਾ। ਜਿਵੇਂ ਦਿੱਲੀ ਵਿੱਚ ਬੁਖਾਰ ਤੋਂ ਲੈ ਕੇ 80 ਲੱਖ ਤੱਕ ਦੀ ਬਿਮਾਰੀ ਦਾ ਇਲਾਜ ਹੋ ਰਿਹਾ ਹੈ, ਪੰਜਾਬ ਵਿੱਚ ਵੀ ਅਜਿਹਾ ਹੀ ਹੋਵੇਗਾ।ਜੇ ਵਾਅਦੇ ਪੂਰੇ ਨਾ ਹੋਏ ਤਾਂ ਨਾ ਮੈਂ ਆਵਾਂਗਾ, ਨਾ ਹੈ ਆਮ ਆਦਮੀ ਪਾਰਟੀ ਆਵੇਗੀ ਵੋਟ ਮੰਗਣ। ਉਨ੍ਹਾਂ ਕਿਹਾ ਕਿ ਮਾਫੀਆ ਰਾਜ ਨੂੰ ਖਤਮ ਕਰਨ ਵਿਚ ਹੀ ਸਭ ਦੀ ਭਲਾਈ ਹੈ, ਇਹ ਸਭ ਜਨਤਾ ਵੀ ਚੰਗੀ ਤਰ੍ਹਾਂ ਨਾਲ ਜਾਣਦੀ ਹੈ, ਕਿ ਕਿਸਨੂੰ ਜਿਤਾਉਣ ਹੈ ‘ਤੇ ਕੌਣ ਪੰਜਾਬ ਨੂੰ
ਖੁਸ਼ਗਵਾਰ ਬਣਾ, ਕਰਜਾਮੁੱਕਤ ਕਰਾ ਸਕਦਾ ਹੈ।



