
*ਲੋਕ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਹੋਏ ਮਜਬੂਰ*
ਜਲੰਧਰ (ਅਮਰਜੀਤ ਸਿੰਘ ਲਵਲਾ/ਅਮਰਿੰਦਰ ਸਿੱਧੂ)
ਵਿਕਾਸ ਦੀਆਂ ਪਰਤਾਂ ਖੋਲਦੀ, ਮੋਤ ਦਾ ਖੂਹ ਬਣੀ ਟੁੱਟੀ ਪੁਲ੍ਹੀ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਲੰਧਰ ਕੈਂਟ ਹਲਕੇ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਸਾਬਕਾ ਆਈਜੀ ਸੁਰਿੰਦਰ ਸਿੰਘ ਸੋਢੀ ਵੱਲੋਂ ਵਿੱਢੇ ਚੋਣ ਪ੍ਰਚਾਰ ਲਈ ਤੁਰਿਆ ਗੱਡੀਆਂ ਦਾ ਕਾਫਲਾ ਮੋਤ ਦਾ ਖੂਹ ਬਣੀ ਹੱਲਕੇ ਦੇ ਪਿੰਡ ਕੰਗਣੀਵਾਲ ਦੀ ਟੁਟੀ ਪੁਲ੍ਹੀ ਕੋਲ ਜਾ ਰੁਕਿਆ। ਰੋਜਾਨਾ ਦੇ ਕੰਮਕਾਰਾ ਲਈ ਲੰਘਦੇ ਜਾਗਰੂਕ ਰਾਹੀ ਅਮਰਜੀਤ ਸਿੰਘ ਨੇ ਦਸਿਆ ਕਿ ਸੈਂਕੜਿਆਂ ਦੀ ਗਿਣਤੀ ਦੇ ਵਿਚ ਇਸ ਜਗ੍ਹਾ ਤੋਂ ਮੋਟਰ-ਸਾਇਕਲ, ਸਕੂਟਰ, ਕਾਰਾਂ, ਗੱਡੀਆਂ ਆਦਿ ਗੁਜ਼ਰ ਦੀਆਂ ਹਨ। ਦਿਨ ਵੇਲੇ ਤਾਂ ਕੋਈ ਦੇਖ ਕੇ ਬੱਚ ਨਿਕਲ ਜਾਵੇਗਾ, ਪਰ ਰਾਤ ਸਮੇ ਖਾਦੀ ਪੀਤੀ ਵਿਚ ਲੰਘਣ ਵਾਲੇ ਵਾਹਨਾਂ ਦਾ ਟੁਟੀ ਪੁਲ੍ਹੀ ਵਿਚ ਡਿਗਣ ਕਾਰਨ ਹੋਣ ਵਾਲੀ ਟੁੱਟ ਭੱਜ ਜਿਥੇ ਮਾਲੀ ਨੁਕਸਾਨ ਹੋ ਸਕਦਾ ਹੈ ਉਥੇ ਅਚਾਨਕ ਲੱਗਣ ਵਾਲੀ ਸੁੱਟ ਓਸ ਰਾਹਗੀਰ ਲਈ ਮੋਤ ਦਾ ਸੱਬਬ ਵੀ ਬਣ ਸੱਕਦੀ ਹੈ।
ਆਏ ਦਿਨ ਇਲਾਕੇ ਦਾ ਸਭ ਤੋ ਵੱਧ ਗ੍ਰਾਂਟ ਲਿਆ ਵਿਕਾਸ ਦਾ ਰੋਲਾ ਤਾਂ ਪਾਇਆ ਜਾਂਦਾ ਹੈ ਲੇਕਿਨ ਅਜਿਹੀਆਂ ਟੁੱਟੀਆਂ ਪੁਲ੍ਹੀਆਂ, ਸੜਕਾਂ ਤੇ ਪਏ ਟੋਏ, ਮੀਂਹ ਨਾਲ ਨਵੀਆਂ ਬਣੀਆਂ ਸੜਕਾਂ ਉਪਰ ਖਿਲਰੀ ਬਜਰੀ, ਖੱੜੇ ਪਾਣੀ ਹੇਠਲੇ ਟੋਏ ਤੇ ਚਿਕੜੀ ਪੜੇ ਜਾਂਦੇ ਵਿਕਾਸੀ ਕਸੀਦਿਆਂ ਦੀ ਪੋਲ ਖੋਲਦੇ ਜਾਪਦੇ ਹਨ। ਇਲਾਕੇ ਦੇ ਜਾਗਰੂਕ ਰਾਹੀ ਵਜੋ ਆਪ ਪ੍ਰੈਸ ਸੱਜਣਾਂ ਦੁਆਰਾ ਇਲਾਕਾ ਵਿਧਾਇਕ, ਮਹਿਕਮਾ ਅਧਿਕਾਰੀਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਮੋਤ ਦਾ ਖੂਹ ਬਣੀਆਂ ਟੂਟੀਆਂ ਪੁਲ੍ਹੀਆ , ਸੜਕਾਂ ਦੀ ਲੋੜੀਂਦੀ ਮੁਰੰਮਤ ਪਹਿਲ ਦੇ ਅਧਾਰ ਤੇ ਕਰਵਾਇਆ ਕਰੋ ਤਾਂ ਜੋ ਕਿਸੇ ਦੇ ਘਰ ਦਾ ਚਿਰਾਗ ਨਾ ਬੁਝ ਜਾਵੇ।
*ਲੋਕਾਂ ਨੇ ਓਲੰਪੀਅਨ ਸੋਢੀ ਨੂੰ ਦੁਖੜਾ ਰੋਕੇ ਦੱਸਿਆ-5 ਸਾਲ ਦੇ ਵਿਕਾਸ ਦਾ* *ਲੋਕਾਂ ਨੇ ਕਿਹਾ ਕਾਂਗਰਸ ਨੂੰ ਨਾ ਤਾਂ ਵੋਟ ਪਾਊਣੀ ਨਾ ਹੀ ਪਿੰਡ ‘ਚ ਵੱੜਣ ਦੇਣਾ*
*ਲੋਕ ਨਰਕ ਵਰਗੀ ਜਿੰਦਗੀ ਜਿਊਣ ਲਈ ਹੋਏ ਮਜਬੂਰ* ਵਿਧਾਨ ਸਭਾ ਚੋਣ ‘ਚ ਜੇਤੂ ਬਣਨ ਲਈ ਵਿਢੀ ਪ੍ਰਚਾਰੀ ਮੁਹਿੰਮ ਤਹਿਤ “ਆਪ” ਦੇ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦਾ ਕਾਫਲਾ ਨੰਗਲ ਕਰਾਰ ਖਾਂ ਪੁਜਾ। ਜਿਥੇ ਪਿੰਡ ਦੇ ਲੋਕਾਂ ਵਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਓਲੰਪੀਅਨ ਸੋਢੀ ਨਾਲ ਪਿਛਲੇ 5 ਸਾਲਾਂ ਵਿਚ ਕਾਂਗਰਸ ਪਾਰਟੀ ਵੱਲੋਂ ਢਾਈ ਲੱਖ ਦੀ ਲਾਗਤ ਨਾਲ ਕੀਤੇ ਵਿਕਾਸ ਦਾ ਖਮਿਆਜ਼ਾ ਅੱਜ ਦੇ ਦਿਨ ਵੀ ਆਪਣੇ ਘਰਾਂ ਮੋਹਰੇ ਗਲੀਆਂ, ਨਾਲੀਆਂ, ਦੇ ਸਹੀ ਨਾ ਬਣਨ, ਮਾੜੀ ਸੀਵਰੇਜ- ਪਾਣੀ ਵਿਵਸਥਾ, ਕਾਰਨ ਬਣੀ ਚਿਕੜੀ ਨਾਲ ਘਰੋਂ ਬਾਹਰ ਨਿਕਲਣ ਵਿਚ ਆਉਂਦੀ ਦਿਕਤ, ਚਿਕੜੀ ਤੋ ਤਿਲਕਣ ਨਾਲ ਹਰ ਨਿੱਕੇ-ਵੱਡੇ ਵਾਸ਼ਿੰਦੇ ਤੇ ਬਜੁਰਗ ਦੇ ਨਾ ਕੇਵਲ ਸੱਟ ਲੱਗਣ ਬਲਕਿ ਜਾਨ ਜਾਣ ਦਾ ਵੀ ਕਾਰਨ ਬਣ ਸਕਦੀ ਹੈ।
ਇਲਾਕਾ ਵਾਸੀਆਂ ਦੇ ਮਨਾਂ ਵਿਚਲਾ ਰੋਸ ਪਰਸ਼ੋਤਮ ਲਾਲ, (ਛੋਟੂ ਜੱਸਲ) ਨੇ ਓਲੰਪੀਅਨ ਸੋਢੀ ਨੂੰ ਦਸਿਆ ਕਿ ਢਾਈ ਕਰੋੜ ਦੀ ਗ੍ਰਾਟ ਨਾਲ ਹੋਏ ਵਿਕਾਸ ਦਾ ਖਮਿਆਜ਼ਾ ਹੀ ਅਸੀਂ ਅੱਜ ਆਪਦੇ ਘਰ ਮੁਹਰਲੀਆ ਗੱਲੀਆ ਦੀ ਗਾਰ ਕੱਢ, ਚਿਕੜੀ ਚੁੱਕ, ਕੂੜਾ-ਕਰਕੱਟ ਆਪ ਸਾਫ ਕਰ ਕੇ ਭੁੱਗਤ ਰਹੇ ਹਾਂ। ਜਿਸ ਕਾਰਨ ਸਾਡੀ ਜਿੰਦਗੀ ਬੱਦ ਤੋਂ ਬੱਦਤਰ ਨਰਕ ਵਰਗੀ ਹੋ ਗਈ ਹੈ। ਉਨ੍ਹਾਂ ਦਸਿਆ ਕਿ ਪਿਵਲੇ 3 ਦਿਨਾ ਤੋ ਲਗਾਤਾਰ ਸਫਾਈ ਕਰਵਾ ਰਹੇ ਹਾਂ ਤਾ ਜੋ ਚੋਣਾਂ ਦੋਰਾਨ ਕਾਰਨ ਇਥੇ ਅਉਣ ਵਾਲੇ ਨੂੰ ਕੋਈ ਦਿਕਤ ਪੇਸ਼ ਨਾ ਆਵੇ ਚਾਹੇ ਉਹ ਸਾਡਾ ਦੁੱਖ ਵੰਡਾਉਣ ਵਾਲਾ ਮਸੀਹਾ ਬਣ ਆਉਣ ਵਾਲਾ ਇਨਸਾਨ ਹੋਵੇ ਜਾ ਚੋਣ ਡਿਊਟੀ ਨਿਭਾਉਣ ਲਈ ਆਉਣ ਵਾਲਾ ਸਟਾਫ਼ ਹੋਵੇ। ਇਸ ਮੁਸ਼ਕਲ ਤੋ ਨਿਜਾਅਤ ਦਵਾਉਣ ਲਈ ਹੱਲਕਾ ਵਿਧਾਇਕ ‘ਤੇ ਸੰਬੰਧਿਤ ਮਹਿਕਮੇ ਨਾਲ ਕੀਤੀ ਗਈ ਤਾਂ ਗ੍ਰਾਂਟ ਖਤਮ, ਬਜਟ ਖਤਮ, ਹੋਣ ਦਾ ਕਹਿ ਤੋਰ ਦਿਤਾ ਜਾਂਦਾ ਹੈ। ਅਸੀਂ ਸਾਰਿਆ ਇਹ ਮਨ ਬਣਾ ਲਿਆ ਹੈ ਕਿ ਇਸ ਵਾਰ ਕਾਂਗਰਸ ਨੂੰ ਪਿੰਢ ਨਹੀਂ ਵੱੜਣ ਦੇਣਾ ‘ਤੇ ਨਾ ਹੀ ਵੋਟ ਪਾਉਣੀ ਹੈ। ਓਲੰਪੀਅਨ ਸੋਢੀ ਵੱਲੋਂ ਸੱਤਾ ਵਿਚ ਆਉਣ ਤੇ ਹਰ ਕੰਮ ਜਲਦ ਤੋ ਜਲਦ ਕਰਵਾਇਆ ਜਾਵੇਗਾ। ਇਸ ਮੋਕੇ ਪਰਮਜੀਤ, ਸੰਨ੍ਹੀ, ਰਜਿੰਦਰ ਕੁਮਾਰ, ਰਾਮ ਦਿਆਲ, ਬਿਹਾਰੀ ਲਾਲ, ਪਾਲੋ, ਪ੍ਰੀਤੀ, ਨਿਸ਼ਾ, ਕਮਲਾ ਦੇਵੀ, ਮੁਸਕਾਨ, ਤੇ ਹੋਰ ਪੱਤਵੰਤੇ ਵੀ ਮੋਜੂਦ ਸਨ।



