ElectionJalandharPunjab

ਜਲੰਧਰ ਕੈਂਟ ਵਿਧਾਨ ਸਭਾ ਹਲਕੇ ਤੋਂ ਆਪ ਪਾਰਟੀ ਉਮੀਦਵਾਰ ਓਲੰਪੀਅਨ ਸੋਢੀ-ਚੌਣ ਮੁਹਿੰਮ ਨੂੰ ਮਿਲਿਆ ਭਰਭੂਰ ਸਮਰਥਨ

ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵੱਲੋਂ ਇਲਾਕਾ ਨਿਵਾਸੀਆਂ ਨਾਲ ਨਿੱਜੀ ਰਾਬਤਾ ਕਾਇਮ ਕੀਤਾ                                    ਜਲੰਧਰ (ਅਮਰਿੰਦਰ ਸਿੱਧੂ/ ਅਮਰਜੀਤ ਲਵਲਾ)
ਜਲੰਧਰ ਕੈਂਟ ਵਿਧਾਨ ਸਭਾ ਹੱਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਬਕਾ ਆਈਜੀ ਸੁਰਿੰਦਰ ਸਿੰਘ ਸੋਢੀ ਦੀ ਚੌਣ ਮੁਹਿੰਮ ਨੂੰ ਮਿਲਿਆ ਭਰਭੂਰ ਸਮਰਥਨ।
ਜਦ ਉੱਕਤ ਇਲਾਕੇ ਦੇ ਨਵੇਂ ਉਮੀਦਵਾਰ ਸਾਬਕਾ ਆਈਪੀਐਸ ਅਧਿਕਾਰੀ ਓਲੰਪੀਅ‍ਨ ਸੁਰਿੰਦਰ ਸਿੰਘ ਸੋਢੀ ਵੱਲੋਂ ਇਲਾਕਾ ਨਿਵਾਸੀਆਂ ਨਾਲ ਨਿੱਜੀ ਰਾਵਤਾ ਕਾਇਮ ਕਰਦਿਆਂ ਵਿਕਸਤ ਇਲਾਕੇ ਦੀਆਂ ਸੜਕਾਂ-ਨਾਲੀਆਂ, ਸਿਹਤ ਸੇਵਾਵਾਂ ਤੇ ਹੋਰ ਮੁੱਢਲੀਆਂ ਲੌੜਾਂ ਤੋ ਵਾਝੇਂ ਹਨ ਤਾਂ ਫਿਰ ਅਵਿਕਸਿਤ ਇਲਾਕੇ ਦੇ ਵਾਸੀਆਂ ਦਾ ਕੀ ਹਾਲ ਹੋਵੇਗਾ‍।

ਇਸ ਬਾਰੇ ਵਿਚਾਰ ਚਰਚਾ ਕੀਤੀ ਗਈ ਉਨ੍ਹਾਂ ਵੱਲੋਂ ਪਿਛਲੇ ਲੰਬੇ ਸਮੇਂ ਤੋ ਵਿਕਾਸ ਦੇ ਨਾਮ ਤੇ ਇਲਾਕਾ ਨਿਵਾਸੀਆਂ ਨਾਲ ਲਾਰੇ ਲਾਅ ਠੱਗੀ ਮਾਰਨ ਵਾਲੇ ਸੱਤਾ ‘ਚ ਰਹੀਆਂ ਪਾਰਟੀਆਂ ਦੇ ਅਹਿਮ ਅੰਗ ਰਹੇ ਸਾਬਕਾ ਤੇ ਮੌਜੂਦਾ ਵਿਧਾਇਕਾਂ ਤੇ ਕੈਬਨਿਟ ਮੰਤਰੀ ਰਹੇ ਨੂੰ ਲੰਬੇ ਹੱਥੀਂ ਲੈਦਿਆਂ, ਪਿਛਲੇ ਕੁਝ ਦਿਨਾਂ ਦੇ ਅਰਸੇ ਵਿਚ ਹੀ ਬਣੀਆਂ ਨਵੀਆਂ ਸੜਕਾਂ ਦੇ ਮੀਂਹ ਕਾਰਨ ਖੱਖੜੀ ਵਾਂਗ ਖਿਲਰਨ ਦੀ ਨਿਖੇਧੀ ਕੀਤੀ ਗਈ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅਗਰ ਆਪ ਆਉਂਦੇ ਸਮੇਂ ਵਿਚ ਇਲਾਕੇ ਦਾ ਸਮੁੱਚਾ ਵਿਕਾਸ ਚਾਹੁੰਦੇ ਹੋ ਤਾਂ ਆਪਦੀ ਵੋਟ ਦਾ ਸੱਦ ਉਪਯੋਗ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ਨੇ ਜਿਤਣ ਮਗਰੋਂ ਵਿਕਾਸ ਦੇ ਕੰਮਾਂ ਲਈ ਮਿਲਣ ਵਾਲੀ ਹਰ ਗ੍ਰਾਂਟ ਦਾ ਸੱਦ ਉਪਯੋਗ ਇਲਾਕਾ ਨਿਵਾਸੀਆਂ ਦੀ ਲੋੜ ਮੁਤਾਬਿਕ ਆਪ ਕੌਲ ਖੜ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਗਿਆ।

ਉਨ੍ਹਾਂ ਵੱਲੋਂ ਇਲਾਕੇ ਦੇ ਦੁਕਾਨਦਾਰਾ ਵਿਚ ਚਲਾਈ ਡੋਰ-ਟੂ-ਡੋਰ ਮੀਟਿੰਗਾਂ ਸਮੇਂ ਲਾਰੇ-ਲੱਪਿਆਂ ਤੋਂ ਸਤਾਏ ਇਲਾਕਾ ਨਿਵਾਸੀਆਂ ਵੱਲੋਂ “ਸੌਢੀ ਨੂੰ ਜਿਤੇਵਾਗੇ “ਦਾ ਨਾਅਰਾ ਲਗਾਇਆ। ਆਪ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਵਿਧਾਨ ਸਭਾ ਵਿਚ ਭੇਜਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਤੇ ਉਨ੍ਹਾਂ ਨਾਲ ਜਸਪਾਲ ਸਿੰਘ, ਦਵਿੰਦਰ ਸਿੰਘ, ਸੁਭਾਸ਼ ਭਗਤ, ਸਤਵੰਤ ਸਿੰਘ ਆਦਿ ਨਾਲ ਗੱਠਿਤ ਟੀਮ ਵੱਲੋ ਪਾਰਟੀ ਮੈਨਫੈਸਟੋ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ, ਤੇ ਆਪਣੀ ਵੋਟ ਦਾ ਸੱਦ-ਉਪਯੋਗ ਕਰ, ਸਹੀ ਉਮੀਦਵਾਰ ਨੂੰ ਹੀ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੋਕੇ ਛਾਉਣੀ ਬਜਾਰ ਦੇ ਦੁਕਾਨਦਾਰਾ ਵੱਲੋਂ ਉਲੰਪੀਅਨ ਸੋਢੀ ਨੂੰ ਏਸ ਵਾਰ ਜੇਤੂ ਬਣਾ ਵਿਧਾਨ ਸਭਾ ਭੇਜਣ ਦਾ ਵਿਸਵਾਸ਼ ਦਿਵਾਇਆ ਗਿਆ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!