
ਪਾਰਟੀ ਉਮੀਦਵਾਰ ਸੋਢੀ ਦੀ ਪਤਨੀ ਪ੍ਰੋ. ਰਾਜਵਰਿੰਦਰ ਕੌਰ ਸੋਢੀ ਵੱਲੋਂ ਕਵਰਿੰਗ ਉਮੀਦਵਾਰ ਵਜੋਂ ਨਾਮਜਦਗੀ ਪੱਤਰ ਦਾਖਲ ਕੀਤੇ
ਜਲੰਧਰ (ਅਮਰਜੀਤ ਸਿੰਘ ਲਵਲਾ/ਅਮਰਿੰਦਰ ਸਿੱਧੂ)
ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿਚ ਨਾਮਜਦੀਆ ਭਰਨ ਦੇ 4 ਦਿਨ ਅੱਜ ਜਲੰਧਰ ਕੈਂਟ ਹੱਲਕੇ ਤੋ ਆਮ ਆਦਮੀ ਪਾਰਟੀ ਉਮੀਦਵਾਰ ਅਰਜੁਨਾ ਅਵਾਰਡੀ ਸੁਰਿੰਦਰ ਸਿੰਘ ਸੋਢੀ ਸਾਬਕਾ ਆਈਜੀ ਵੱਲੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ। ਰਿਟਰਨਿੰਗ ਅਫਸਰ-ਕਮ-ਸੱਕਤਰ ਰੀਜਨਲ ਟਰਾਂਸਪੋਰਟ ਅਥਾਰਟੀ, ਜਲੰਧਰ ਰਾਜੀਵ ਵਰਮਾ ਪੀਸੀਐਸ ਅਧਿਕਾਰੀ ਨੂੰ ਕੈਂਟ ਵਿਧਾਨ ਸਭਾ ਹੱਲਕੇ ਤੋ ਚੋਣ ਲੜਨ ਲਈ ਆਪਣੇ ਨਾਮਜਦਗੀ ਪੱਤਰ ਤਹਿਤ ਲੋੜੀਂਦੇ ਦਸਤਾਵੇਜ਼ੀ ਸੌਪੇ ਗਏ। ਜਦੋਂ ਉੱਕਤ ਹੱਲਕੇ ਤੋ ਹੀ ਪਾਰਟੀ ਉਮੀਦਵਾਰ ਓਲੰਪੀਅਨ ਸੋਢੀ ਦੀ ਪਤਨੀ ਪ੍ਰੋ. ਰਾਜਵਰਿੰਦਰ ਕੌਰ ਸੋਢੀ ਵੱਲੋਂ ਕਵਰਿੰਗ ਉਮੀਦਵਾਰ ਵਜੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ। ਇਸ ਮੋਕੇ ਰਿਟਰਨਿੰਗ ਅਫਸਰ ਰਾਜੀਵ ਵਰਮਾ ਉਮੀਦਵਾਰ ਓਲੰਪੀਅਨ ਸੋਢੀ ਨੂੰ ਕਾਗਜਾਂ ਦੀ ਪੜਤਾਲ ਕਰਨ ਲਈ ‘ਤੇ ਨਾਮਜਦਗੀ ਪੇਪਰ ਵਾਪਸ ਲੈਣ ਲਈ ਨਿਰਧਾਰਿਤ ਮਿਤੀਆਂ ਬਾਰੇ ਜਾਣਕਾਰੀ ਦਿੰਦਿਆਂ, ਸਵਿਧਾਨਕ ਨਿਯਮਾਂ ਨੂੰ ਮੱਦੇਨਜ਼ਰ ਰਖਦਿਆਂ ਦੇਸ਼ ਦੀ ਆਨ-ਬਾਨ-ਸ਼ਾਨ ਨੂੰ ਬਰਕਰਾਰ ਰੱਖਣ ਨੂੰ ਧਿਆਨ ਵਿਚ ਰੱਖ ਹਰ ਉਸਾਰੂ ਕੰਮ ਵਿਚ ਸਮੁਲੀਅਤ ਕਰਨ ਲਈ ਵੀ ਸੰਹੁ ਚਕਾਈ ਗਈ।
ਇਸ ਨਾਮਜਦਗੀ ਭਰਨ ਮੋਕੇ ਉਨ੍ਹਾਂ ਨਾਲ ਓਲੰਪੀਅਨ ਸੋਢੀ ਦੇ ਭਣੋਈਆ ਮਸਾ ਸਿੰਘ ਢਿੱਲੋਂ, ਪਾਰਟੀ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਵਿਸ਼ੇਸ਼ ਤੋਰ ‘ਤੇ ਹਾਜਰ ਸਨ। ਨਾਮਜਦਗੀ ਪੱਤਰ ਦੇ ਬਾਹਰ ਆਉਣ ‘ਤੇ ਪਾਰਟੀ ਆਗੂਆਂ , ਵਲੰਟੀਅਰਾਂ ‘ਤੇ ਚਹੇਤਿਆਂ ਵੱਲੋਂ ਓਲੰਪੀਅਨ ਸੋਢੀ ਤੇ ਪ੍ਰੋ. ਰਾਜਵਿੰਦਰ ਸੋਢੀ ਦੇ ਗੱਲ ਫੁੱਲਾਂ ਦੇ ਹਾਰ ਪਾਅ ਸਵਾਗਤ ਕਰਦਿਆਂ ਵਧਾਈ ਦੇ ਜੇਤੂ ਬਣਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੋਕੇ ਫਤਿਹ ਢਿੱਲੋਂ, ਰਿਧਮਾ ਢਿੱਲੋਂ, ਖੁਸ਼ਪਾਲ ਕੌਰ, ਜਸਪਾਲ ਸਿੰਘ, ਸੁਭਾਸ਼ ਭਗਤ, ਦਵਿੰਦਰ ਸਿੰਘ, ਅਮਰਜੀਤ ਸਿੰਘ, ਜਸਪਾਲ ਸਿੰਘ, ਦਵਿੰਦਰ ਸਿੰਘ ਤੇ ਹੋਰ ਪੱਤਵੰਤੇ ਵੀ ਚੋਣ ਮੁਹਿੰਮ ਨੂੰ ਉਲੀਕਣ ਲਈ ਹਾਜਰ ਸਨ।



