
*ਲੋਕਾਂ, ਵਰਕਰਾਂ, ਦੀ ਆਪ ਮੁਹਾਰੇ ਵਿੱਢੀ ਚੋਣ ਮੁਹਿੰਮ ਜੇਤੂ ਇਤਿਹਾਸ ਰੱਚਦੀ ਜਾਪਦੀ ਹੈ—ਓਲੰਪੀਅਨ ਸੋਢੀ* ਜਲੰਧਰ (ਅਮਰਜੀਤ ਸਿੰਘ ਲਵਲਾ/ਅਮਰਿੰਦਰ ਸਿੱਧੂ) ਜਲੰਧਰ ਛਾਊਣੀ ਵਿਧਾਨ ਸਭਾ ਹੱਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਬਕਾ ਆਈਜੀ ਸੁਰਿੰਦਰ ਸਿੰਘ ਸੋਢੀ ਦੀ ਚੌਣ ਮੁਹਿੰਮ ਪੱੜ੍ਹਾ ਦਰ ਪੱੜ੍ਹਾ ਅੱਗੇ ਵੱਲ ਵੱਧਦਿਆਂ ਅੱਜ ਸਵੇਰੇ ਕੈਂਟ ਤੋ ਚੱਲ ਸੌਫੀ ਪਿੰਡ, ਦੀਪ ਨਗਰ ਰਾਮ ਮੰਦਿਰ, ਨਥੇਵਾਲ, ਸੁਨੜਾ, ਦਾਦੂਵਾਲ, ਜਗਰਾਲ, ਬਰਸਾਲ ਪੇਂਡੂ ਖੇਤਰਾਂ ‘ਚ ਸ਼ਾਮਾ ਨੂੰ ਪੁੱਜਾ।
ਜਦ ਕਿ ਉੱਕਤ ਇਲਾਕੇ ਦੇ ਨਵੇਂ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੀ ਧਰਮ ਪਤਨੀ ਪ੍ਰੋ. ਰਾਜਵਰਿੰਦਰ ਕੌਰ ਸੋਢੀ ਵੱਲੋਂ ਦਾਦਾ ਨਗਰ, ਗੋਲ ਮਾਰਕਿਟ, ਗੁਰੂ ਨਗਰ, ਗ੍ਰੀਨ ਮਾਡਲ ਟਾਊਨ, ਗ੍ਰੀਨ ਐਵੇਨਿਉ ਇਲਾਕਾ ਨਿਵਾਸੀਆਂ ਨਾਲ ਨਿੱਜੀ ਰਾਵਤਾ ਕਾਇਮ ਕਰਦਿਆਂ ਵਿਕਸਤ ਇਲਾਕੇ ਦੀਆ ਸੜਕਾਂ, ਨਾਲੀਆਂ, ਸਿਹਤ ਸੇਵਾਵਾਂ ‘ਤੇ ਹੋਰ ਮੁੱਢਲੀਆਂ ਲੌੜਾਂ ਤੋ ਵਾਝੇਂ ਹਨ ਤਾਂ ਫਿਰ ਅਵਿਕਸਿਤ ਇਲਾਕੇ ਦੇ ਵਾਸੀਆਂ ਦਾ ਕੀ ਹਾਲ ਹੋਵੇਗਾ, ਇਸ ਬਾਰੇ ਵਿਚਾਰ ਚਰਚਾ ਕਰ ਪਾਰਟੀ ਦੇ ਹੱਕ ਵਿਚ ਹਵਾ ਵੱਗਣ ਲਾਈ ਗਈ। ਧੀਣਾ ਪਿੰਡ ਤੇ ਲਾਗਲੇ ਇਲਾਕਿਆਂ ਵਿਚ ਨਵਜਿੰਦਰ ਸੰਧੂ ਵਾਲੀ ਟੀਮ ਨੇ ਪਾਰਟੀ ਦੇ ਹੱਕ ਵਿਚ ਚੋਣ ਮੁਹਿੰਮ ਚਲਾਈ।
*ਲੁਹਾਰਾਂ ਮੁਹੱਲੇ ‘ਚ ਮਿਲਿਆ ਭਰਵਾ ਹੁੰਗਾਰਾ*
*ਵਰਕਰਾਂ, ਲੋਕਾਂ ਵੱਲੋਂ ਵਿੱਢੀ ਆਪ ਮੁਹਾਰੇ ਚੌਣ ਮੁਹਿੰਮ ਜੇਤੂ ਇਤਿਹਾਸ ਰੱਚਦੀ ਜਾਪਦੀ—ਓਲੰਪੀਅਨ ਸੋਢੀ*
ਲੁਹਾਰਾਂ ਮੁਹੱਲੇ ਵਿਖੇ ਪ੍ਰਧਾਨ ਸਰਬਜੀਤ ਆਹਲੂਵਾਲੀਆ ਦੀ ਰਹਨੁਮਾਈ ਵਿਚ ਸੂਦੇਸ਼ ਮਿਢਾ, ਸੁਖਬੀਰ ਸਿੰਘ, ਦਲਜੀਤ ਸਿੰਘ ,ਪ੍ਰਦੀਪ, ਕੁਲਵਿੰਦਰ ਸਿੰਘ, ਸਿੰਘ ਪੁਰੀਆ ਸਿੰਘ ਜਸਬੀਰ ਸਿੰਘ ਆਦਿ ਪੱਤਵੰਤਿਆਂ ਵੱਲੋਂ ਓਲੰਪੀਅਨ ਸੋਢੀ ਸਾਹਿਬ ਦੀ ਮੋਜੂਦਗੀ ਵਿਚ ਪਾਰਟੀ ਵਿਚ ਸ਼ਮੂਲੀਅਤ ਕਰਦਿਆਂ , ਪਾਰਟੀ ਦੀ ਸੋਚ ਤੇ ਪਹਿਰਾ ਦੇ ਜਿਤਾਉਣ ਦਾ ਵਿਸਵਾਸ਼ ਦਿਵਾਇਆ।



