
*ਕਾਰ ਹਾਦਸੇ ‘ਚ ਸੰਤ ਨਿਰੰਕਾਰੀ ਮਿਸ਼ਨ ਦੇ ਕਨਵੀਨਰ ਵਿਵੇਕ ਚੌਧਰੀ ਦੀ ਮੌਤ*
ਜਲੰਧਰ *ਗਲੋਬਲ ਆਜਤੱਕ*
ਜਲੰਧਰ ਤੋਂ ਵੱਡੀ ਖਬਰ ਮਿਲੀ ਹੈ ਕਿ ਜਲੰਧਰ ਦੇ ਰਾਮਾਮੰਡੀ ਫਲਾਈਓਵਰ ਤੋਂ ਇਕ ਤੇਜ਼ ਰਫਤਾਰ ਕਾਰ ਪੁਲ ਦੀ ਰੇਲਿੰਗ ਤੋੜ ਕੇ ਸਰਵਿਸ ਲੇਨ ‘ਤੇ ਜਾ ਡਿੱਗੀ। ਇਸ ਦੇ ਨਾਲ ਹੀ ਇਸ ਹਾਦਸੇ ‘ਚ ਕਾਰ ਵਿੱਚ ਸਵਾਰ 5 ਲੋਕ ਸਨ। ਗਨੀਮਤ ਰਹੀ ਕਿ ਸਰਵਿਸ ਲੇਨ ‘ਤੇ ਕੋਈ ਸਕੂਟਰ, ਮੋਟਰਸਾਈਕਲ, ‘ਤੇ ਕਾਰ, ਬੱਸ ਨਹੀਂ ਆ ਰਹੇ ਸਨ ਨਹੀਂ ਤਾਂ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਗੰਭੀਰ ਜ਼ਖ਼ਮੀ ਹੋਣ ਕਾਰਨ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਨੰਬਰ ਪੀਬੀ.08-ਈਸੀ-1174 ਇੰਨੀ ਤੇਜ਼ ਰਫਤਾਰ ‘ਚ ਸੀ ਕਿ ਇਸ ਨੇ ਪੁਲ ਦੇ ਸਾਈਡਾਂ ‘ਤੇ ਲਗਾਈ ਮਜ਼ਬੂਤ ਰੇਲਿੰਗ ਨੂੰ ਵੀ ਤੋੜ ਦਿੱਤੀ।
ਹਾਦਸੇ ਵਿੱਚ ਮਰਨ ਵਾਲੇ ਵਿਅਕਤੀ ਦੀ ਪਛਾਣ ਸੰਤ ਨਿਰੰਕਾਰੀ ਮਿਸ਼ਨ ਸ਼ਾਖਾ ਪਰਾਗਪੁਰ ਜਲੰਧਰ ਦੇ ਕਨਵੀਨਰ ਵਿਵੇਕ ਚੌਧਰੀ ਵਜੋਂ ਹੋਈ ਹੈ। ਸੰਤ ਨਿਰੰਕਾਰੀ ਮੰਡਲ ਸ਼ਾਖਾ ਪਰਾਗਪੁਰ ਦੇ ਅਨੁਸਾਰ ਵਿਵੇਕ ਚੌਧਰੀ ਆਪਣੀ ਪਤਨੀ ਅਤੇ ਬੱਚਿਆਂ ਨਾਲ ਕੇਐਮਵੀ ਕਾਲਜ ਨੇੜੇ ਪਰਾਗਪੁਰ ਵੱਲ ਜਾ ਰਿਹਾ ਸੀ ਕਿ ਰਸਤੇ ਵਿੱਚ ਹਾਦਸਾ ਵਾਪਰ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਏਅਰਬੈਗ ਵੀ ਖੁੱਲ੍ਹ ਗਏ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਕਾਰ ‘ਚੋਂ ਬਾਹਰ ਕੱਢ ਕੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਕੇ ਕਾਰ ਨੂੰ ਸਾਈਡ ‘ਤੇ ਕਰਾਇਆ ‘ਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।



