Punjab

ਜਲੰਧਰ ‘ਚ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਤੇ ਹੋਵੇਗੀ ਜੋਨਲ ਰੈਲੀ-ਸੁਖਜੀਤ ਸਿੰਘ

9 ਜਿਲਿਆਂ ਦੇ ਮੁਲਾਜ਼ਮਾਂ ਇੱਕਠੇ ਹੋ ਕੇ ਕਰਨਗੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ
ਜਲੰਧਰ (ਅਮਰਜੀਤ ਸਿੰਘ ਲਵਲਾ)
ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਦੇ ਫੈਸਲੇ ਅਨੁਸਾਰ ਦਿੱਤੇ ਗਏ ਐਕਸ਼ਨ ਮੁਤਾਬਿਕ ਅੱਜ ਜਲੰਧਰ ਦੇ ਜੀਐਸਟੀ ਭਵਨ ਵਿਖੇ ਸੂਬਾ ਕਨੀਵਨਰ ਪ੍ਰਧਾਨ ਜੁਆਇੰਟ ਐਕਸ਼ਨ ਕਮੇਟੀ ਸੁਖਜੀਤ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਜਿਸ ਵਿੱਚ ਵੱਖ-ਵੱਖ ਐਸੋਸੀਏਸ਼ਨਾਂ, ਫੈਡਰੇਸ਼ਨਾਂ ਅਤੇ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ, ਕਿ 9 ਜਿਲ੍ਹਿਆਂ ਦੀ ਜੋਨਲ ਰੈਲੀ ਜਲੰਧਰ ਵਿਖੇ ਮਿਤੀ 27-04-2021 ਨੂੰ ਪੁੱਡਾ ਗਰਾਉਂਡ ਵਿਖੇ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕੋਰਨਾ ਜਿਹੇ ਮੁਸ਼ਕਿਲ ਦੌਰ ਵਿੱਚ ਵੀ ਮੁਲਾਜ਼ਮ ਤੇ ਪੈਨਸ਼ਨਰਜ਼ ਆਪਣੀਆਂ ਮੰਗਾਂ ਮਨਵਾਉਣ ਲਈ ਸੜਕਾਂ ਤੇ ਰੈਲੀਆਂ ਕਰ ਰਹੇ ਹਨ। ਅਤੇ ਸੂਬੇ ਦੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਅਜੇ ਵੀ ਆਪਣੇ ਅੜੀਅਲ ਵਿਵਹਾਰ ਦੇ ਅੜੇ ਹਨ, ਤੇ ਮੁਲਾਜ਼ਮਾਂ ਜੱਥੇਬੰਦੀਆਂ ਨਾਲ ਮੀਟਿੰਗ ਦਾ ਸਮਾਂ ਵੀ ਨਹੀਂ ਦੇ ਰਹੇ। ਜਿਸ ਵਿੱਚ ਮੁਲਾਜ਼ਮ ਤੇ ਪੈਨਸ਼ਨਰਜ਼ ਦੀਆਂ ਸਾਂਝੀਆਂ ਮੰਗਾਂ ਤੇ ਸਾਂਝਾ ਸੰਘਰਸ਼ ਸਰਕਾਰ ਨਾਲ ਕੀਤਾ ਜਾਵੇਗਾ।
ਵੇਦ ਪ੍ਰਕਾਸ਼ ਵਾਈਸ ਚੇਅਰਮੈਨ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਜਲੰਧਰ ਵਿਖੇ ਨਾ ਮੰਨੀਆਂ ਤਾਂ 4 ਮਈ 2021 ਤੋਂ ਪਟਿਆਲਾ ਵਿਖੇ ਮੁਲਾਜ਼ਮਾਂ ਵੱਲੋਂ ਪੱਕਾ ਮੌਰਚਾ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਪੂਰੇ ਪੰਜਾਬ ਭਰ ਦੀਆਂ ਮੁਲਾਜ਼ਮ ਜੱਥੇਬੰਦੀਆਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੀਆਂ। ਅਮਨਦੀਪ ਸਿੰਘ ਪ੍ਰਧਾਨ ਪੀਐਸਐਮਐਸਯੂ ਨੇ ਕਿਹਾ ਕਿ 27 ਅਪ੍ਰੈਲ 2021 ਦੀ ਜੋਨਲ ਰੈਲੀ ਜਲੰਧਰ ਵਿਖੇ ਇੱਤਿਹਾਸਿਕ ਰੈਲੀ ਹੋਵੇਗੀ।
ਜਿਸ ਵਿੱਚ ਹਰ ਵਰਗ ਦਾ ਮੁਲਾਜ਼ਮ ਸ਼ਾਮਿਲ ਹੋਵੇਗਾ। ਇਸ ਮੌਕੇ ਤੇ ਨਰੇਸ਼ ਕੁਮਾਰ, ਤੀਰਥ ਸਿੰਘ ਬਾਸੀ, ਕੇਸ਼ਵ ਚੰਦ, ਪਵਨ ਕੁਮਾਰ, ਨਿਰਮੋਲਕ ਸਿੰਘ ਹੀਰਾ, ਪੁਸ਼ਪਿੰਦਰ ਕੁਮਾਰ ਪਿੰਕੀ, ਗਨੇਸ਼ ਭਗਤ, ਕੁਲਦੀਪ ਸਿੰਘ ਕੌੜਾ, ਦੇਵ ਰਾਜ, ਜਗਸੀਰ ਸਿੰਘ, ਗਗਨਦੀਪ ਸਿੰਘ, ਗੁਰਜੀਤ ਸਿੰਘ, ਜਸਵਿੰਦਰ ਸਰੋਏ, ਇੰਦਰਦੀਪ ਸਿੰਘ ਕੋਹਲੀ, ਤਿਲਕ ਰਾਜ, ਅਸ਼ੋਕ ਭਾਰਤੀ, ਜੋਰਾਵਰ ਸਿੰਘ, ਪਿਆਰਾ ਸਿੰਘ, ਕਿਰਪਾਲ ਸਿੰਘ ਤੇ ਬਹੁਤ ਸਾਰੇ ਆਗੂ ਹਾਜ਼ਰ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!