
ਜਲੰਧਰ ਛਾਉਣੀ ਵਿਧਾਨ ਸਭਾ ਚੋਣਾਂ ‘ਚ ਹੋਵੇਗਾ ਤ੍ਰਿਕੌਣੀ ਮੁਕਾਬਲਾ
ਕਾਂਗਰਸ ਪਾਰਟੀ ਦੇ ਉਮੀਦਵਾਰ ਪਰਗਟ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਬੀਰ ਸਿੰਘ ਬਰਾੜ, ਆਪ ਦੇ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ‘ਚ ਹੋਵੇਗਾ ਤ੍ਰਿਕੋਣਾ ਮੁਕਾਬਲਾ
ਜਲੰਧਰ ਛਾਉਣੀ (ਅਮਰਿੰਦਰ ਸਿੱਧੂ/ ਅਮਰਜੀਤ ਸਿੰਘ ਲਵਲਾ) ਪੰਜਾਬ ਵਿਧਾਨ ਸਭਾ ਚੌਣਾਂ ਤਹਿਤ ਆਉਂਦੇ ਦਿਨਾਂ ਵਿਚ ਜਲੰਧਰ ਛਾਉਣੀ ਤੋਂ ਤ੍ਰਿਕੌਣੀ ਮੁਕਾਬਲਾ ਦੇਖਣ ਨੂੰ ਮਿਲੇਗਾ। ਬੇਸ਼ਕ ਪਿਛਲੇ ਦਿਨੀਂ ਛਾਉਣੀ ਹੱਲਕੇ ਨਾਲ ਪੁਰਾਣੇ ਕਾਂਗਰਸੀ ਵਿਧਾਇਕ ਰਹੇ ਤੇ ਜਲੰਧਰ ਦਿਹਾਤੀ ਦੇ ਪ੍ਰਧਾਨ ਜਗਬੀਰ ਸਿੰਘ ਬਰਾੜ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕਰ ਹੱਲਕੇ ਤੋ ਉਮੀਦਵਾਰ ਐਲਾਨ, ਮੋਹਰੀ ਬਣ ਆਪਦੇ ਉਮੀਦਵਾਰ ਵਾਰ ਦੀ ਜਿੱਤ ਯਕੀਨੀ ਸਮਝੀ ਬੈਠੀ ਸੀ। ਲੇਕਿਨ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਹੱਲਕਾ ਇੰਚਾਰਜ ਸਾਬਕਾ ਆਈਪੀਐਸ ਅਧਿਕਾਰੀ ਅਰਜੁਨਾ ਅਵਾਰਡੀ ਓਲੰਪੀਅਨ ਸੁਰਿੰਦਰ ਸਿੰਘ ਸੌਢੀ ਨੂੰ ਆਪਦਾ ਉਮੀਦਵਾਰ ਐਲਾਨ ਸਰਦੀਆਂ ਦੀ ਸ਼ੀਤ ਲਹਿਰ ਦੀ ਮਾਰ ਚੱਲਦੇ ਚੁਣਾਵੀ ਦੰਗਲ ਵਿਚ ਲੌਕਾਂ ਦੀਆਂ ਚੌਣ ਸਰਗਰਮੀਆਂ ਵਧਾ ਗਰਮਾਹਟ ਲਿਆਉਂਦੀ ਗਈ। ਅੱਜ ਪੰਜਾਬ ਚੌਣ ਦੰਗਲ ਵਿਚ ਯੋਗ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਵਿਚ ਆਪਸੀ ਖਿਚੋਤਾਣ ਕਾਰਨ ਪਿੱਛੜਕੇ ਚੱਲਣ ਵਾਲੀ ਕਾਂਗਰਸ ਪਾਰਟੀ ਵੱਲੋਂ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਕੈਬਨਿਟ ਮੰਤਰੀ ਪ੍ਗਟ ਸਿੰਘ ਉਪਰ ਮੁੜ ਵਿਸ਼ਵਾਸ ਜਿਤਾ, ਉਮੀਦਵਾਰ ਬਣਾ ਚੌਣ ਦੰਗਲ ਨੂੰ ਹੋਰ ਭੱਖਾਉਂਣ ਨਾਲ ਆਉਂਦੇ ਦਿਨੀ ਛਾਉਣੀ ਹੱਲਕੇ ‘ਚ ਤਿ੍ਕੌਣੀ ਮੁਕਾਬਲਾ ਹੋਵੇਗਾ।



