Punjab

ਜਲੰਧਰ ਜਾਅਲੀ ਆਯੂਸ਼ਮਾਨ ਯੋਜਨਾ ਕਾਰਡ ਬਣਾਉਣ ਵਾਲੇ ਪਿਓ ਪੁੱਤਰ ਗ੍ਰਿਫਤਾਰ

ਸਪੈਸ਼ਲ ਓਪਰੇਸ਼ਨ ਯੂਨਿਟ ਐਸਓਯੂ ਟੀਮ ਨੂੰ ਵੱਡੀ ਸਫ਼ਲਤਾ
ਜਲੰਧਰ (ਇੰਦਰਜੀਤ ਸਿੰਘ ਲਵਲਾ)
ਜਲੰਧਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਵਿੱਚ ਮਾੜੇ ਅਨਸਰਾਂ ‘ਤੇ ਨਸ਼ਾ ਸਮਗਲਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਪੈਸ਼ਲ ਉਪਰੇਸ਼ਨ ਯੁਨਿਟ ਕਮਿਸ਼ਨਰੇਟ ਪੁਲਿਸ ਨੇ ਕਾਰਵਾਈ ਕਰਦੇ ਹੋਏ 2 ਵਿਅਕਤੀਆਂ ਨੂੰ ਜਾਅਲੀ ਆਯੁਸ਼ਮਾਨ ਯੋਜਨਾ (ਸਿਹਤ ਬੀਮਾ ਯੋਜਨਾ) ਕਾਰਡ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਫੜੇ ਗਏ ਦੋਸ਼ੀਆਂ ਦੀ ਪਹਿਚਾਣ ਸੱਤਪਾਲ ਪੁੱਤਰ ਸੁਰਜੀਤ ‘ਤੇ ਅਨਮੋਲ ਪੁੱਤਰ ਸੱਤਪਾਲ ਦੋਵੇ ਵਾਸੀ ਮਕਾਨ ਨੰਬਰ 5-ਸੀ, ਗੋਪਾਲ ਨਗਰ ਅਜਨਾਲਾ ਅੰਮ੍ਰਿਤਸਰ ਦਿਹਾਤੀ ਦੇ ਤੌਰ ਤੇ ਹੋਈ ਹੈ।
ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ, ਕੰਵਲਜੀਤ ਸਿੰਘ ਪੀਪੀਐਸ, ਏਸੀਪੀ ਡਿਟੈਕਟਿਵ ਕਮਿਸ਼ਨਰੇਟ ਜਲੰਧਰ ਨੇ ਦੱਸਿਆ ਕਿ ਮਿਤੀ 14.04.2020 ਨੂੰ ਐਸਆਈ ਅਸ਼ਵਨੀ ਕੁਮਾਰ ਇੰਚਾਰਜ ਸਪੈਸ਼ਲ ਉਪਰੇਸ਼ਨ ਯੁਨਿਟ ਕਮਿਸ਼ਨਰੇਟ ਜਲੰਧਰ ਨੇ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਸਿਵਿਲ ਹਸਪਤਾਲ ਜਲੰਧਰ ਤੋਂ ਉਕਤ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 161 ਜਾਅਲੀ ਆਯੂਸ਼ਮਾਨ ਯੋਜਨਾ ਕਾਰਡ ‘ਤੇ ਇੱਕ ਲੈਪਟੋਪ ਡੈਲ ਮਾਰਕਾ ਇੱਕ ਪ੍ਰਿੰਟਰ ਕੈਨਨ ਮਾਰਕਾ ਬਰਾਮਦ ਕੀਤੇ ਗਏ।
ਪੁੱਛਗਿੱਛ ਦੇ ਦੌਰਾਨ ਦੋਸ਼ੀ ਸੱਤਪਾਲ ਨੇ ਦੱਸਿਆ ਕਿ ਮੇਰੇ ਲੜਕੇ ਅਨਮੋਲ ਨੇ ਸਾਲ 2019 ਵਿੱਚ 10+2 ਤੋਂ ਬਾਅਦ ਕੰਪਿਊਟਰ ਦਾ ਕੋਰਸ ਕੀਤਾ ‘ਤੇ ਇਹਨਾ ਨੇ ਹਮਸਲਾਹ ਹੋ ਕੇ ਆਯੁਸ਼ਮਾਨ ਯੋਜਨਾ (ਸਿਹਤ ਬੀਮਾ ਯੋਜਨਾ) ਕਾਰਡ ਨਵੰਬਰ ਮਹੀਨੇ ਵਿੱਚ ਕਾਮਨ ਸਰਵਿਸ ਸੈਂਟਰ ਚੰਡੀਗੜ ਤੋਂ ਆਨਲਾਈਨ ਏਜੰਸੀ ਲਈ, ਜਿਸ ‘ਤੇ ਪਹਿਲਾਂ ਨੀਲਾ ਕਾਰਡ ਧਾਰਕਾ ਦੇ ਅਸਲ ਕਾਰਡ 50 ਰੁਪਏ ਵਿੱਚ ਬਣਾਉਂਦੇ ਸਨ, ‘ਤੇ ਦਸੰਬਰ ਜਨਵਰੀ ਤੋਂ ਲਾਲਚ ਵਿੱਚ ਆ ਕੇ ਜਾਅਲੀ ਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ, ‘ਤੇ ਇੱਕ ਕਾਰਡ ਦੇ ਬਦਲੇ 500 ਤੋਂ 1500 ਰੁਪਏ ਲੈਣੇ ਸ਼ੁਰੂ ਕਰ ਦਿੱਤੇ।
ਇਸੇ ਤਰ੍ਹਾਂ ਇਹਨਾਂ ਨੇ ਕਾਫੀ ਲੋਕਾਂ ਨਾਲ ਠੱਗੀ ਮਾਰੀ ‘ਤੇ ਲੋਕਾਂ ਨੂੰ ਜਾਅਲੀ ਕਾਰਡ ਬਣਾ ਕੇ ਦਿੱਤੇ। ਪੁਲੀਸ ਨੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ,ਤੇ ਜੋ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਉਹ ਕੀਤੀ ਜਾਵੇਗੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!