ActionHealthJalandharPunjab

ਜਲੰਧਰ ਜਿਲੇ ‘ਚ ਖਾਣ-ਪੀਣ ਵਾਲੇ ਪਦਾਰਥਾਂ ਦੀ ਸੈਂਪਲਿੰਗ ਸ਼ੁਰੂ

ਹੁਸ਼ਿਆਰਪੁਰ ਤੋਂ ਆਈ ਟੀਮ ਨੇ ਕਠਾਰ 'ਤੇ ਆਦਮਪੁਰ ‘ਚ ਬਰਫ਼ੀ, ਘਿਓ, ਪਨੀਰ 'ਤੇ ਚਿਕਨ ਬਿਰਆਨੀ ਦੇ 6 ਸੈਂਪਲ ਲਏ

*ਸਵੇਰੇ-ਸ਼ਾਮ ਕਿਸੇ ਵੇਲੇ ਵੀ ਹੋਵੇਗੀ ਅਚਾਨਕ ਚੈਕਿੰਗ, ਮਿਲਾਵਟਖੋਰੀ ਖਿਲਾਫ ਹੋਵੇਗੀ ਕਾਰਵਾਈ—ਡਾ. ਲਖਵੀਰ ਸਿੰਘ*
*ਦੁਕਾਨਦਾਰਾਂ ਨੂੰ ਲੋੜੀਂਦੇ ਲਾਇਸੰਸ ਲੈਣ ਅਤੇ ਮਿਆਰੀ ਪਦਾਰਥ ਉਪਲਬਧ ਕਰਾਉਣ ਦੀ ਕੀਤੀ ਅਪੀਲ*
*ਰੰਗ ਦੀ ਜ਼ਿਆਦਾ ਵਰਤੋਂ ਹੋਣ ਕਾਰਨ 50 ਕਿੱਲੋ ਚਮਚਮ ਮੌਕੇ ‘ਤੇ ਕਰਵਾਈ ਨਸ਼ਟ*
ਕਠਾਰ/ਆਦਮਪੁਰ(ਜਲੰਧਰ) *ਗਲੋਬਲ ਆਜਤੱਕ* (ਅਮਰਜੀਤ ਸਿੰਘ ਲਵਲਾ)
ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਦੇ ਨਿਰਦੇਸ਼ਾਂ ‘ਤੇ ਸੂਬੇ ਭਰ ਵਿੱਚ ਮਿਲਾਵਟਖੋਰੀ ਖਿਲਾਫ ਸ਼ੁਰੂ ਹੋਈ ਚੈਕਿੰਗ ਅਤੇ ਸੈਂਪਲਿੰਗ ਮੁਹਿੰਮ ਤਹਿਤ ਅੱਜ ਕਠਾਰ ਅਤੇ ਆਦਮਪੁਰ ਵਿਖੇ ਹੁਸ਼ਿਆਰਪੁਰ ਤੋਂ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੇ ਖੋਇਆ ਬਰਫ਼ੀ, ਪਨੀਰ, ਘਿਓ ਅਤੇ ਚਿਕਨ ਬਿਰਆਨੀ ਦੇ ਸੈਂਪਲ ਭਰੇ ਜੋ ਅਗਲੇਰੀ ਜਾਂਚ ਲਈ ਸਟੇਟ ਲੈਬ, ਖਰੜ ਭੇਜੇ ਜਾ ਰਹੇ ਹਨ।

ਖਾਸਕਰ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਚੈਕਿੰਗ ਅਤੇ ਸੈਂਪਲਿੰਗ ਲਈ ਸੂਬੇ ਭਰ ‘ਚ ਸ਼ੁਰੂ ਹੋਈ ਮੁਹਿੰਮ ਤਹਿਤ ਹੁਸ਼ਿਆਰਪੁਰ ਦੇ ਜਿਲਾ ਸਿਹਤ ਅਫਸਰ ਡਾ. ਲਖਵੀਰ ਸਿੰਘ ਦੀ ਅਗਵਾਈ ਵਿੱਚ ਪਹੁੰਚੀ ਟੀਮ ਨੇ ਕਠਾਰ ਦੇ ਮੁੱਖ ਬਾਜ਼ਾਰ ‘ਚ ਸਥਿਤ ਇਕ ਸਵੀਟ ਸ਼ਾਪ ਤੋਂ ਪਨੀਰ ਅਤੇ ਬਰਫ਼ੀ ਦੇ ਸੈਂਪਲ ਲੈੰਦਿਆਂ ਦੁਕਾਨਦਾਰ ਨੂੰ ਹਦਾਇਤ ਕੀਤੀ ਕਿ ਉਹ ਤੁਰੰਤ ਸਿਵਲ ਸਰਜਨ ਦਫਤਰ ਜਲੰਧਰ ਤੋਂ ਲੋੜੀਂਦਾ ਸਰਟੀਫਿਕੇਟ ਹਾਸਲ ਕਰੇ। ਇਸ ਉਪਰੰਤ ਟੀਮ ਵੱਲੋਂ ਆਦਮਪੁਰ ਦੇ ਬਾਜ਼ਾਰ ਵਿੱਚ ਵੀ ਇਕ ਸਵੀਟ ਸ਼ਾਪ ਤੋਂ ਘਿਓ ਅਤੇ ਪਨੀਰ ਦਾ ਸੈਂਪਲ ਲਿਆ।
ਟੀਮ ਵੱਲੋਂ ਆਦਮਪੁਰ ਵਿਖੇ ਸਵੀਟ ਸ਼ਾਪ ‘ਚ ਬਣੀ ਚਮਚਮ ਵਿੱਚ ਰੰਗ ਦੀ ਮਾਤਰਾ ਜ਼ਿਆਦਾ ਹੋਣ ਕਾਰਨ 50 ਕਿੱਲੋ ਚਮਚਮ ਮੌਕੇ ‘ਤੇ ਹੀ ਨਸ਼ਟ ਕਰਵਾਕੇ ਹਦਾਇਤ ਕੀਤੀ ਗਈ ਕਿ ਲੋੜ ਤੋਂ ਵੱਧ ਰੰਗਾਂ ਦੀ ਵਰਤੋਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਲ਼ਖਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਲਾਵਟਖੋਰੀ ਖਿਲਾਫ ਸ਼ੁਰੂ ਕੀਤੇ ਇਸ ਉਪਰਾਲੇ ਵਿੱਚ ਸਾਰਿਆਂ ਨੂੰ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਖਾਣ-ਪੀਣ ਵਾਲੇ ਸ਼ੁੱਧ ਤੇ ਮਿਆਰੀ ਪਦਾਰਥ ਉਪਲਬਧ ਕਰਵਾਏ ਜਾ ਸਕਣ ਜਿਸ ਨਾਲ ਲੋਕਾਂ ਦੀ ਨਰੋਈ ਸਿਹਤ ਦਾ ਸੁਪਨਾ ਸਾਕਾਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਅਗਲੇ 2 ਹਫ਼ਤਿਆਂ ਦੌਰਾਨ ਸਵੇਰ-ਸ਼ਾਮ ਇਹ ਚੈਕਿੰਗ ਜਲੰਧਰ ਜਿਲੇ ਵਿੱਚ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਇਹ ਚੈਕਿੰਗ ਅਚਾਨਕ ਹੋਇਆ ਕਰੇਗੀ ਤਾਂ ਜੋ ਸੈਂਪਲ ਲੈ ਕੇ ਅਗਲੇਰੀ ਕਾਰਵਾਈ ਲਈ ਖਰੜ ਭੇਜੇ ਜਾ ਸਕਣ। ਉਨ੍ਹਾਂ ਦੱਸਿਆ ਕਿ ਸੈਂਪਲਾਂ ਦੀ ਰਿਪੋਰਟ ਆਉਣ ‘ਤੇ ਨਤੀਜੇ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਮਿਲਾਵਟਖੋਰੀ ਖਿਲਾਫ ਕਿਸੇ ਕਿਸਮ ਦੀ ਨਰਮਾਈ ਨਹੀਂ ਵਰਤੀ ਜਾਵੇਗੀ।
ਟੀਮ ਵੱਲੋਂ ਦੁਕਾਨਦਾਰਾਂ ਅਤੇ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਵਿਕਰੀ ਕਰਨ ਵਾਲਿਆਂ ਨੂੰ ਪੁਰ-ਜ਼ੋਰ ਅਪੀਲ ਕੀਤੀ ਕਿ ਉਹ ਮਿਆਰੀ ‘ਤੇ ਸਾਫ਼-ਸੁਥਰੇ ਪਦਾਰਥ ਦੀ ਹੀ ਵਿਕਰੀ ਯਕੀਨੀ ਬਣਾਉਣ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਉਨ੍ਹਾਂ ਨੇ ਇਹ ਵੀ ਤਾਕੀਦ ਕੀਤੀ ਕਿ ਸਾਰੇ ਸਵੀਟ ਸ਼ਾਪ ਵਾਲੇ ਸਾਰੇ ਦੁਕਾਨਦਾਰ ਆਪੋ-ਆਪਣੀ ਬਣਦੀ ਰਜਿਸਟਰੇਸ਼ਨ ਵੀ ਕਰਵਾਉਣ। ਇਸ ਮੌਕੇ ਉਨ੍ਹਾਂ ਨਾਲ ਫੂਡ ਸੇਫਟੀ ਅਫਸਰ ਰਮਨ ਵਿਰਦੀ ‘ਤੇ ਰਾਸ਼ੂ ਮਹਾਜਨ, ਸਵਾਸਥ ਸਹਾਇਕ ਰਮੇਸ਼ ਕੁਮਾਰ ਤੇ ਰਾਮ ਲੁਭਾਇਆ ਅਤੇ ਪਰਮਜੀਤ ਵੀ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!