ActionJalandharPunjab

ਜਲੰਧਰ ਦਿਹਾਤੀ ਥਾਣਾ ਪਤਾਰਾ ਦੀ ਪੁਲਿਸ ਵੱਲੋਂ ਲੁੱਟਾ-ਖੋਹਾ ਕਰਨ ਵਾਲੇ 2 ਗਿਰੋਹਾ ਦੇ 4 ਮੈਂਬਰ ਕਾਬੂ

*ਦੋਵਾਂ ਗਰੋਹਾਂ ਦੇ 4 ਦੋਸ਼ੀ ਗ੍ਰਿਫ਼ਤਾਰ ਕਰਕੇ ਤਿੰਨ ਦੇਸੀ ਪਸਤੌਲ ਅਤੇ 2 ਵਾਹਨ ਕਿਤੇ ਜ਼ਬਤ*
ਜਲੰਧਰ, 18 ਅਪ੍ਰੈਲ *ਗਲੋਬਲ ਆਜਤੱਕ*
ਜਲੰਧਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੁਰ, ਸਵਪਨ ਸ਼ਰਮਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਜਲੰਧਰ ਦਿਹਾਤੀ ਪੁਲਿਸ ਨੇ ਹਥਿਆਰਬੰਦ ਡਕੈਤੀਆ, ਕਤਲ, ਹਾਈਵੇਅ ‘ਤੇ ਲੁੱਟਾ-ਖੋਹਾ, ਕਰਨ ਵਾਲੇ ਗਿਰੋਹਾ ਦੇ 4 ਦੋਸ਼ੀਆ ਨੂੰ 3 ਦੇਸੀ ਹਥਿਆਰਾ ਅਤੇ 2 ਵਾਹਨਾ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।

ਸਵਪਨ ਸ਼ਰਮਾ, ਆਈਪੀਐਸ, ਐਸਐਸਪੀ, ਜਲੰਧਰ ਦਿਹਾਤੀ ਨੇ ਦੱਸਿਆ ਕਿ ਇਹ ਗਰੋਹ ਪਿਛਲੇ 2 ਸਾਲਾਂ ਤੋਂ ਸਰਗਰਮ ਸਨ ‘ਤੇ ਹੁਸ਼ਿਆਰਪੁਰ, ਕਪੂਰਥਲਾ, ਫ਼ਿਰੋਜ਼ਪੁਰ, ਲੁਧਿਆਣਾ, ਪਟਿਆਲਾ, ਨਵਾਂ ਸ਼ਹਿਰ ਦੇ ਆਮ ਖੇਤਰ ਵਿੱਚ ਸਰਗਰਮ ਸਨ। ਇਹ 3 ਸਾਲਾਂ ਤੋਂ ਆਪਣੇ ਘਰਾਂ ਵਿੱਚ ਨਹੀਂ ਰਹਿ ਰਹੇ। ਇਸ ਲਈ, ਉਨ੍ਹਾਂ ਨੂੰ ਟਰੈਕ ਕਰਨਾ ਅਤੇ ਫੜਨਾ ਇੱਕ ਵੱਡੀ ਚੁਣੌਤੀ ਸੀ।
ਭੁਵਨੇਸ਼ਵਰ ਕੁਮਾਰ ਨੂੰ 3 ਵਿਅਕਤੀਆਂ ਵੱਲੋਂ ਲੱਤ ਵਿੱਚ ਗੋਲੀ ਮਾਰ ਦਿੱਤੀ ਸੀ, ਜਦੋਂ ਉਹ ਆਪਣੇ ਭਰਾ ਸਮੇਤ ਤਲਵਣ ਰੋਡ ‘ਤੇ ਮੋਟਰਸਾਈਕਲ ‘ਤੇ ਜਾ ਰਿਹਾ ਸੀ, ਐਸਐਚਓ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ 48 ਘੰਟਿਆਂ ਦੇ ਅੰਦਰ-ਅੰਦਰ ਤਿੰਨੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਪਾਸੋਂ 2 ਦੇਸੀ ਹਥਿਆਰ ਅਤੇ ਅਪਰਾਧ ਵਿੱਚ ਵਰਤੇ ਗਏ 2 ਵਾਹਨ ਬਰਾਮਦ ਕੀਤੇ ਗਏ।
ਸਾਹਿਲ, ਅਵਤਾਰ ‘ਤੇ ਜਤਿਨ ਤਿੰਨੋਂ 18 ਤੋਂ 20 ਸਾਲ ਦੀ ਉਮਰ ਦੇ ਹਨ। ਇਨ੍ਹਾਂ ਖ਼ਿਲਾਫ਼ ਜਲੰਧਰ ਅਤੇ ਫਰੀਦਕੋਟ ਜ਼ਿਲ੍ਹਿਆਂ ਵਿੱਚ ਲੁੱਟਾਂ-ਖੋਹਾਂ ਦੇ ਕਈ ਕੇਸ ਦਰਜ ਹਨ।
10.4.2022 ਨੂੰ ਗੁਰਾਇਆ ਨੇੜੇ 3 ਹਥਿਆਰਬੰਦ ਲੁਟੇਰਿਆਂ ਵੱਲੋਂ ਕ੍ਰੇਟਾ ਕਾਰ ਲੁੱਟੀ ਲਈ ਗਈ ਸੀ। ਇਸੇ ਦਿਨ ਇਸ ਗਰੋਹ ਨੇ ਇਲਾਕੇ ਵਿੱਚ ਕਈ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਗਰੋਹ ਦੇ ਸਰਗਨਾ ਅਜਮੇਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਅਜਮੇਰ ਦੇ ਖਿਲਾਫ ਜਲੰਧਰ ਦੇ ਆਸ-ਪਾਸ ਦੇ ਸਾਰੇ ਜਿਲ੍ਹਿਆਂ ਵਿੱਚ ਕਤਲ, ਫਿਰੌਤੀ ਮੰਗਣ ਅਤੇ ਹਥਿਆਰਬੰਦ ਲੁੱਟਾ ਖੋਹਾ ਦੇ 35 ਮੁਕੱਦਮੇ ਦਰਜ ਹਨ। ਇਸ ਕੋਲੋਂ ਇੱਕ ਦੇਸੀ ਹਥਿਆਰ ਅਤੇ ਕ੍ਰੇਟਾ ਕਾਰ ਬ੍ਰਾਮਦ ਹੋਈ ਹੈ। ਇਹਨਾਂ ਦੋਸ਼ੀਆ ਦੇ ਫੜੇ ਜਾਣ ਨਾਲ ਇਲਾਕੇ ਵਿੱਚ ਸੰਗਠਿਤ ਅਪਰਾਧਾ ਨੂੰ ਠੱਲ ਪਵੇਗੀ ਅਤੇ ਇਹਨਾ ਲੁੱਟਾ-ਖੋਹਾ ਕਰਨ ਵਾਲੇ ਸੰਗਠਿਤ ਗਰੋਹਾ ਦਾ ਡਾਟਾਬੇਸ ਬਣਾਇਆ ਜਾ ਰਿਹਾ ਹੈ ਇਸ ਨਾਲ ਪੁਲਿਸ ਕਾਰਵਾਈ ਵਿੱਚ ਸ਼ੁੱਧਤਾ ਅਤੇ ਕੁਸ਼ਲਤਾ ਆਵੇਗੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!