JalandharPunjab

ਜਲੰਧਰ ਦਿਹਾਤੀ ਥਾਣਾ ਸਦਰ ਨਕੋਦਰ ਦੀ ਪੁਲਿਸ ਵੱਲੋਂ 3 ਨਸ਼ਾ ਤਸਕਰਾਂ ਨੂੰ ਨਾਜਾਇਜ਼ ਸ਼ਰਾਬ ਸਮੇਤ ਕੀਤਾ ਕਾਬੂ

ਇੱਕ ਚਾਲੂ ਭੱਠੀ ‘ਤੇ ਲਾਹਣ 150 ਕਿੱਲੋਗ੍ਰਾਮ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ
ਨਕੋਦਰ/ ਜਲੰਧਰ ਗਲੋਬਲ ਆਜਤੱਕ
ਜਿਲ੍ਹਾ ਜਲੰਧਰ ਦਿਹਾਤੀ ਥਾਣਾ ਸਦਰ ਨਕੋਦਰ ਦੀ ਪੁਲਿਸ ਵੱਲੋਂ 3 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਇੱਕ ਚਾਲੂ ਭੱਠੀ ਅਤੇ ਲਾਹਣ ਵਜਨੀ 150 ਕਿੱਲੋਗ੍ਰਾਮ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ । ਸਵਪਨ ਸ਼ਰਨਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ, ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕੰਵਲਪ੍ਰੀਤ ਸਿੰਘ ਚਾਹਲ, ਪੀਪੀਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਲਖਵਿੰਦਰ ਸਿੰਘ ਮੱਲ, ਪੀਪੀਐਸ ਉਪ ਕਪਤਾਨ ਪੁਲਿਸ, ਸਬ-ਡਵੀਜ਼ਨ ਨਕੋਦਰ ਦੀ ਅਗਵਾਈ ਹੇਠ ਕਾਰਵਾਈ ਕਰਦੇ ਹੋਏ, ਸਬ ਇੰਸਪੈਕਟਰ ਬਿਸਮਨ ਸਿੰਘ ਮੁੱਖ ਅਫਸਰ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਵੱਲੋਂ 3 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਇੱਕ ਚਾਲੂ ਭੱਠੀ ਅਤੇ ਲਾਹਣ ਵਜਨੀ 150 ਕਿੱਲੋਗ੍ਰਾਮ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਲਖਵਿੰਦਰ ਸਿੰਘ ਮੱਲ ਪੀਪੀਐਸ ਉਪ ਕਪਤਾਨ ਪੁਲਿਸ, ਸਬ-ਡਵੀਜਨ ਨਕੋਦਰ ਨੇ ਦੱਸਿਆ ਕਿ ਮਿਤੀ 10.6.2022 ਨੂੰ ਏਐਸਆਈ ਸੁਰਜੀਤ ਸਿੰਘ ਸਮੇਤ ਪੁਸਿਲ ਪਾਰਟੀ ਦੌਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਮਿਲਣ ਤੇ ਦੱਸੀ ਜਗਾ ਤੇ ਰੇਡ ਕਰਨ ਤੇ ਦੋਸ਼ੀ ਮਨਪ੍ਰੀਤ ਸਿੰਘ ਪੀਤਾ, ਪੁੱਤਰ ਨਿਰਮਲ ਸਿੰਘ ਵਾਸੀ ਮੂਸੇਵਾਲ ਥਾਣਾ ਸਦਰ ਨਕੋਦਰ, ਅਮਰਜੀਤ ਸਿੰਘ ਅੱਬੂ, ਪੁੱਤਰ ਨਿਰਮਲ ਸਿੰਘ ਵਾਸੀ ਮੂਸੇਵਾਲ ਥਾਣਾ ਸਦਰ ਨਕੋਦਰ, ਸੁੱਖਜਿੰਦਰ ਸਿੰਘ ਸੁੱਖਾ, ਪੁੱਤਰ ਨਿਰਮਲ ਸਿੰਘ ਵਾਸੀ ਲੱਧੜ ਥਾਣਾ ਸਦਰ ਨਕੋਦਰ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਖਿਲਾਫ ਮੁਕੱਦਮਾ ਨੰਬਰ 79 ਮਿਤੀ 10-6-2022 ਅ/ਧ-61-1-14- ਅਕਸਾਇਜ਼ ਐਕਟ ਥਾਣਾ ਸਦਰ ਨਕੋਦਰ ਦਰਜ ਰਜਿਸਟਰ ਕੀਤਾ ਗਿਆ। ਥਾਣਾ ਇੰਚਾਰਜ ਬਿਸ਼ਮਨ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ ਤੇ ਦੋਸ਼ੀ ਕੋਲੋਂ ਪੁਛਗਿਛ ਕੀਤੀ ਜਾਵੇਗੀ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!