JalandharPunjab

ਜਲੰਧਰ ਦਿਹਾਤੀ ਪੁਲਿਸ ਦੇ ਥਾਣਾ ਨੂਰਮਹਿਲ ਪੁਲਿਸ ਨੇ 2 ਟਰਾਂਸਫਾਰਮਰ ਚੋਰਾ ਨੂੰ ਤਾਬੇ ਦੀ ਕੁਆਇਲ, ‘ਤੇ ਤਾਰਾ ਸਮੇਤ ਕੀਤਾ ਕਾਬੂ

*2 ਟਰਾਂਸਫਾਰਮਰ ਚੋਰਾ ਨੂੰ ਤਾਬੇ ਦੀ ਕੁਆਇਲ, ‘ਤੇ ਤਾਰਾ ਸਮੇਤ ਕੀਤਾ ਕਾਬੂ*
ਜਲੰਧਰ *ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
ਜਲੰਧਰ ਦਿਹਾਤੀ ਦੇ ਥਾਣਾ ਨੂਰਮਹਿਲ ਦੀ ਪੁਲਿਸ ਨੇ 2 ਟਰਾਂਸਫਾਰਮਰ ਚੋਰਾ ਨੂੰ 27 ਕਿਲੋ ਤਾਬੇ ਦੀ ਕੁਆਇਲ, ‘ਤੇ ਤਾਰਾ ਸਮੇਤ ਕੀਤਾ ਗ੍ਰਿਫਤਾਰ। ਸਵਪਨ ਸ਼ਰਮਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ‘ਤੇ ਕੰਵਲਪ੍ਰੀਤ ਸਿੰਘ ਚਾਹਲ ਪੀਪੀਐੱਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਲਖਵਿੰਦਰ ਸਿੰਘ ਮੱਲ ਉਪ-ਪੁਲਿਸ ਕਪਤਾਨ, ਸਬ-ਡਵੀਜਨ ਨਕੋਦਰ ਵੱਲੋਂ ਭੈੜੇ ਪੁਰਸ਼ਾ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਦੇ ਤਹਿਤ ਸਬ-ਇੰਸਪੈਕਟਰ ਬਲਰਾਜ ਸਿੰਘ ਮੁੱਖ ਥਾਣਾ ਅਫਸਰ ਨੂਰਮਹਿਲ ਦੀ ਪੁਲਿਸ ਟੀਮ ਵੱਲੋਂ 2 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਟਰਾਂਸਫਾਰਮਰਾ ਦਾ ਚੋਰੀ ਕੀਤਾ ਸਮਾਨ 14 2 ਕਿੱਲੋਗ੍ਰਾਮ ਤਾਂਬੇ ਦੀ ਤਾਰ ਅਤੇ 13 ਕਿੱਲੋਗ੍ਰਾਮ ਤਾਂਬੇ ਦੀ ਕੁਆਇਲ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਖਵਿੰਦਰ ਸਿੰਘ ਮੱਲ ਉਪ-ਪੁਲਿਸ ਕਪਤਾਨ, ਸਬ-ਡਵੀਜਨ ਨਕੋਦਰ ਨੇ ਦੱਸਿਆ ਕਿ ਐੱਸਆਈ ਪਰਮਜੀਤ ਸਿੰਘ ਥਾਣਾ ਨੂਰਮਹਿਲ ਨੂੰ ਗੁਪਤ ਸੂਚਨਾ ਮਿਲੀ ਕਿ ਤੁਲਸੀ ਮੁਖੀਆ ਪੁੱਤਰ ਨਗੀਨਾ ਮੁਖੀਆ ਵਾਸੀ ਪਿੰਡ ਭਾਨਾਚੱਕ ਨੇੜੇ ਬਿਨਵਲੀਆ ਬਿਨਟੋਲੀ ਜਿਲ੍ਹਾ ਬੇਤੀਆ ਬਿਹਾਰ ਹਾਲ ਵਾਸੀ ਮੁਹੱਲਾ ਸੁਰੈਣਿਆ ਨੇੜੇ ਲਵਲੂ ਕਰਿਆਣਾ ਸਟੋਰ ਨੂਰਮਹਿਲ ਅਤੇ ਨਿਵਾਸ ਗੁਪਤਾ ਪੁੱਤਰ ਭੋਲਾ ਗੁਪਤਾ ਵਾਸੀ ਪਿੰਡ ਤੇ ਡਾਕਖਾਨਾ ਔਰਾਟਾਰ ਤਹਿਸੀਲ ਨਿਚਲੋਲਾ ਜਿਲ੍ਹਾ ਮਹਾਰਾਜਗੰਜ ਉੱਤਰ ਪ੍ਰਦੇਸ਼ ਹਾਲ ਵਾਸੀ ਮੁਹੱਲਾ ਸੁਰੈਣਿਆ ਨੇੜੇ ਦਵਿੰਦਰ ਮੈਡੀਕਲ ਸਟੋਰ ਨੂਰਮਹਿਲ ਇਸ ਵਕਤ ਪਿੰਡ ਫਤਿਹਪੁਰ ਏਰੀਏ ਦੇ ਕਿਸਾਨਾਂ ਦੇ ਖੂਹ ਤੇ ਲੱਗੇ ਬਿਜਲੀ ਦੇ ਟਰਾਂਸਫਾਰਮਰਾਂ ਅਤੇ ਜਨਰੇਟਰਾਂ ਨੂੰ ਖੋਲ ਕੇ ਉਸ ਵਿੱਚੋਂ ਤਾਂਬੇ ਦੀ ਧਾਤ ਦੀਆ ਕੁਆਇਲਾ ਅਤੇ ਤਾਂਬੇ ਦੀਆ ਤਾਰਾ ਚੋਰੀ ਕਰਕੇ ਖਾਦ ਦੇ ਬੋਰਿਆ ਵਿੱਚ ਪਾ ਕੇ ਨੇੜੇ ਰੇਲਵੇ ਫਾਟਕ ਭੁੱਲੋਵਾਲ ਰੋਡ ਨੂਰਮਹਿਲ ਰੱਖ ਕੇ ਕਿਸੇ ਵਹੀਕਲ ਦਾ ਇੰਤਜਾਰ ਕਰ ਰਹੇ ਸਨ। ਜਿਸ ਤੇ ਐੱਸਆਈ ਪਰਮਜੀਤ ਸਿੰਘ ਥਾਣਾ ਨੂਰਮਹਿਲ ਵਲੋਂ ਨੇੜੇ ਰੇਲਵੇ ਫਾਟਕ ਭੁੱਲੋਵਾਲ ਰੋਡ ਨੂਰਮਹਿਲ ਤੋਂ ਤੁਲਸੀ ਮੁਖੀਆ ਅਤੇ ਨਿਵਾਸ ਗੁਪਤਾ ਨੂੰ ਕਾਬੂ ਕਰਕੇ ਉਹਨਾਂ ਪਾਸੋਂ 14 2 ਕਿੱਲੋਗ੍ਰਾਮ ਤਾਂਬੇ ਦੀ ਤਾਰ ਅਤੇ 13 ਕਿੱਲੋਗ੍ਰਾਮ ਤਾਂਬੇ ਦੀਆਂ ਕੁਆਇਲਾ ਬ੍ਰਾਮਦ ਕੀਤੀਆ ਗਈਆ। ਜਿਹਨਾਂ ਖਿਲਾਫ ਮੁਕੱਦਮਾ ਨੰਬਰ 34- ਅ/ਧ 379, 411 ਭ.ਦ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ।
ਥਾਣਾ ਇੰਚਾਰਜ ਬਲਰਾਜ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤੇ ਪੁੱਛ ਗਿੱਛ ਕਰਕੇ ਇਨ੍ਹਾਂ ਦਾ ਨੈੱਟਵਰਕ ਬ੍ਰੇਕ ਕੀਤਾ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!