Punjab

ਜਲੰਧਰ ਦੇ ਇੰਦਰਾ ਪਾਰਕ ਵਿਚ ਟਿੱਪਰ ਪਲਟਿਆ, ਟੁੱਟਿਆ ਬਿਜਲੀ ਵਾਲਾ ਖੰਭਾ

ਇੰਦਰਾ ਪਾਰਕ ਵਿਚ ਪਲਟਿਆ ਟਿੱਪਰ, ਟੁੱਟਿਆ ਬਿਜਲੀ ਵਾਲਾ ਖੰਭਾ
ਜਲੰਧਰ ( ਇੰਦਰਜੀਤ ਸਿੰਘ ਲਵਲਾ ) ਸਵੇਰੇ ਇੰਦਰਾ ਪਾਰਕ ਵਿਖੇ ਕੌਂਸਲਰ ਬਲਰਾਜ ਠਾਕੁਰ ਦੇ ਘਰ ਨੇੜੇ ਡਾ. ਭਰਤ ਦੇ ਪੁੱਤਰ ਸ੍ਰੀਧਰ ਸ਼ਰਮਾ ਦੇ ਘਰ ਦੀ ਕੰਧ ‘ਤੇ ਰੇਤ ਨਾਲ ਭਰਿਆ ਟਿੱਪਰ ਪਲਟ ਗਿਆ। ਜਦਕਿ ਟਿੱਪਰ ਪਲਟਣ ਤੇ ਕੋਈ ਵੱਡਾ ਹਾਦਸਾ ਨਹੀਂ ਹੋਇਆ, ਹਾਲਾਂਕਿ, ਬਿਜਲੀ ਦੇ ਖੰਭੇ ਨੂੰ ਨੁਕਸਾਨ ਪਹੁੰਚਿਆ ਹੈ,ਉਕਤ ਗਲੀ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਡਾ. ਭਰਤ ਨੇ ਦੱਸਿਆ ਕਿ ਜਿਵੇਂ ਹੀ ਰੇਤ ਨਾਲ ਭਰੇ ਟਿੱਪਰ ਮੰਗਲਵਾਰ ਸਵੇਰੇ ਉਸ ਦੇ ਘਰ ਨੇੜੇ ਪਹੁੰਚਿਆ ਤਾਂ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਘਰ ਦੇ ਬਾਹਰਲੀ ਗਲੀ ਵਿੱਚ ਸੀਵਰੇਜ ਦੇ ਗਟਰ’ਤੇ ਟਾਇਰ ਚੜ੍ਹ ਗਿਆ। ਜਿਸ ਤੋਂ ਬਾਅਦ ਗਟਰ ਦਾ ਢੱਕਣ ਟਿੱਪਰ ਦਾ ਭਾਰ ਨਹੀਂ ਸਹਿ ਸਕਿਆ’ਤੇ ਢੱਕਣ ਟੁੱਟ ਗਿਆ,’ਤੇ ਟਾਇਰ ਗਟਰ ਅੰਦਰ ਚਲਾ ਗਿਆ, ਜਿਸ ਤੋਂ ਬਾਅਦ ਟਿੱਪਰ ਪਲਟ ਗਿਆ ਅਤੇ ਉਨ੍ਹਾਂ ਦੇ ਘਰ ਵੱਲ ਨੂੰ ਪਲਟ ਗਿਆ।
ਉਨ੍ਹਾਂ ਕਿਹਾ ਕਿ ਅਜਿਹੀਆਂ ਵੱਡੀਆਂ ਅਤੇ ਭਾਰੀ ਗੱਡੀਆਂ ਨੂੰ ਇਲਾਕੇ ਦੀਆਂ ਗਲੀਆਂ ਵਿੱਚ ਨਹੀਂ ਲਿਆਂਦਾ ਜਾਣਾ ਚਾਹੀਦਾ। ਅਜਿਹੇ ਵਾਹਨ ਵੱਡੇ ਹਾਦਸੇ ਦੀ ਸੰਭਾਵਨਾ ਵਧਾਉਂਦੇ ਹਨ.
ਉਨ੍ਹਾਂ ਕਿਹਾ ਕਿ ਜੇ ਕਾਰ ਜਾਂ ਵਿਅਕਤੀ ‘ਤੇ ਟਿੱਪਰ ਪਲਟ ਗਿਆ,ਹੁੰਦਾ ਤਾਂ ਕਿੰਨਾ ਵੱਡਾ ਹਾਦਸਾ ਵਾਪਰਨਾ ਸੀ।
ਉਨ੍ਹਾਂ ਕੌਂਸਲਰ ਅਤੇ ਨਗਰ ਨਿਗਮ ਨੂੰ ਅਪੀਲ ਕੀਤੀ ਕਿ ਅਜਿਹੇ ਵੱਡੇ ਵਾਹਨਾਂ ਨੂੰ ਬਸਤੀਆਂ ਵਿਚ ਦਾਖਲ ਹੋਣ ’ਤੇ ਪਾਬੰਦੀ ਲਗਾਈ ਜਾਵੇ। ਅਜਿਹੇ ਵੱਡੇ ਟਿੱਪਰ ਸਿਰਫ ਸੜਕਾਂ ‘ਤੇ ਚੱਲਣੇ ਚਾਹੀਦੇ ਹਨ, ਨਾ ਕਿ ਗਲੀਆਂ ਵਿਚ ਅਜਿਹੇ ਹਾਦਸਿਆਂ ਨਾਲ ਕੋਈ ਵੱਡਾ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਸੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!