JalandharPunjab

ਜਲੰਧਰ ਦੇ ਕਮਲ ਵਿਹਾਰ ‘ਚ ਚੇਨ ਸਨੈਚਰਾਂ ਦੀ ਦਹਿਸ਼ਤ

ਚੇਨ ਸਨੈਚਰਾਂ ਨੇ ਦੋ ਵਾਰਦਾਤਾਂ ਨੂੰ ਦਿੱਤਾ ਅੰਜਾਮ

*ਚੈਨ ਸਨੈਚਰਾਂ ਤੋਂ ਲੋਕਾਂ ‘ਚ ਦਹਿਸ਼ਤ ਦਾ ਮਾਹੌਲ*
ਜਲੰਧਰ *ਗਲੋਬਲ ਆਜਤੱਕ*
ਜਲੰਧਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬਾਈਕ ਸਵਾਰ ਨੇ 11 ਸਾਲਾ ਲੜਕੇ ਦੇ ਗਲੇ ‘ਚੋਂ 7 ਤੋਲੇ ਚਾਂਦੀ ਦੀ ਚੇਨ ਖੋਹ ਕੇ ਫਰਾਰ ਹੋ ਗਏ। ਇੰਨਾ ਹੀ ਨਹੀਂ ਕੁਝ ਦੂਰੀ ਤੇ ਔਰਤ ਕੋਲੋਂ ਵਾਲੀਆਂ ਖੋਹਣ ਦੀ ਕੋਸ਼ਿਸ਼ ਕੀਤੀ ਪਰ ਖੋਹ ਨਾ ਸਕਿਆ ਇਸ ਘਟਨਾ ਨਾਲ ਆਸਪਾਸ ਦੇ ਲੋਕਾਂ ‘ਚ ਦਹਿਸ਼ਤ ਫੈਲ ਗਈ ਹੈ ਅਤੇ ਲੋਕ ਡਰੇ ਸਹਿਮੇ ਹੋਏ ਹਨ।
ਕਮਲ ਬਿਹਾਰੀ 797 ਭਾਵੇਸ਼ ਪੁੱਤਰ ਰਵੀ 11 ਸਾਲਾ ਲੜਕਾ ਕਰੀਬ ਸਾਢੇ 4 ਵਜੇ ਸਾਈਕਲ ‘ਤੇ ਘਰ ਦੇ ਨਜ਼ਦੀਕ ਦੁਕਾਨ ਤੋਂ ਘਰੇਲੂ ਸਾਮਾਨ ਲੈਣ ਗਿਆ ਤਾਂ ਕੁਝ ਦੂਰੀ ‘ਤੇ ਉਸ ਦੇ ਗਲੇ ‘ਚੋਂ 7 ਤੋਲੇ ਚਾਂਦੀ ਦੀ ਚੇਨ ਖੋਹ ਕੇ ਬਾਈਕ ਸਵਾਰ ਫਰਾਰ ਹੋ ਗਿਆ। ਲੜਕੇ ਨੇ ਦੱਸਿਆ ਕਿ ਖੋਹ ਕਰਨ ਵਾਲੇ ਨੇ ਕਾਲੇ ਰੰਗ ਦੇ ਕੱਪੜੇ, ਕਾਲਾਂ  ਹੈਲਮੇਟ ਅਤੇ ਕਾਲੇ ਰੰਗ ਦੀ ਸਪਲੈਂਡਰ ਬਾਈਕ ‘ਤੇ ਸੀ।
ਖੋਹ ਕਰਨ ਵਾਲੇ  ਨੇ ਥੋੜ੍ਹੀ ਦੂਰੀ ‘ਤੇ ਕਮਲ ਵਿਹਾਰ ਦੀ ਰਹਿਣ ਵਾਲੀ ਜੋਤੀ ਨਾਂ ਦੀ ਔਰਤ ਦੀ ਵਾਲੀਆ ਵੀ ਖੋਹਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ।
ਘਟਨਾ ਤੋਂ ਬਾਅਦ ਜਦੋਂ ਬੱਚੇ ਨੇ ਘਰ ਆ ਕੇ ਦੱਸਿਆ ਤਾਂ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਫੋਨ ਕੀਤਾ ਤਾਂ ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲੜਕੇ ਦੇ ਬਿਆਨ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!