Punjab

ਜਲੰਧਰ ਪਿਛਲੀ ਰਾਤ ਸ਼ਹਿਰ ’ਚ ਕਰਫ਼ਿਊ ਦੀ ਉਲੰਘਣਾ ਕਰਨ ’ਤੇ 13 ਲੋਕਾਂ ਨੂੰ ਕੀਤਾ ਕਾਬੂ, ਐਫਆਈਆਰ ਦਰਜ- ਪੁਲਿਸ ਕਮਿਸ਼ਨਰ

ਕੋਵਿਡ ਪ੍ਰੋਟੋਕਾਲ ਨੂੰ ਇਕ ਸਾਲ ਤੋਂ ਸ਼ਖਤੀ ਨਾਲ ਲਾਗੂ ਕਰਦਿਆਂ 1872 ਕੇਸਾਂ ਵਿੱਚ 2521 ਵਿਅਕਤੀ ਗ੍ਰਿਫ਼ਤਾਰ

ਨਸ਼ਾ ਸਮੱਗਲਰਾਂ ਖਿਲਾਫ਼ ਵੀ ਮੁਹਿੰਮ ਨੂੰ ਤੇਜ਼ ਕਰਦਿਆਂ 666 ਐਫਆਈਆਰ, ਦਰਜ ਕਰਕੇ 732 ਮੁਲਜ਼ਮ ਕਾਬੂ
ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਵਾਇਰਸ ਤੋਂ ਬਚਾਅ ਲਈ ਰੋਜਮਰਾ ਦੇ ਕੰਮਾਂ ਦੌਰਾਨ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ
ਜਲੰਧਰ (ਅਮਰਜੀਤ ਸਿੰਘ ਲਵਲਾ)
ਕੋਵਿਡ ਸਬੰਧੀ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸ਼ਖਤ ਰੁਖ ਅਪਣਾਉਂਦਿਆਂ ਕਮਿਸ਼ਨਰੇਟ ਪੁਲਿਸ ਵਲੋਂ ਮੰਗਲਵਾਰ ਦੀ ਰਾਤ ਨੂੰ ਸ਼ਹਿਰ ਵਿੱਚ ਰਾਤ ਸਮੇਂ ਲਗਾਏ ਗਏ ਕਰਫ਼ਿਊ ਦੇ ਨਿਯਮਾਂ ਨੂੰ ਤੋੜਨ ਵਾਲੇ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਹਿਰ ਵਿੱਚ ਰਾਤ ਦੇ ਕਰਫ਼ਿਊ ਨੂੰ ਸ਼ਖਤੀ ਨਾਲ ਲਾਗੂ ਕਰਨ ਲਈ ਵਿਸ਼ੇਸ਼ ਨਾਕੇ ਲਗਾਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਥਾਣਾ ਨੰਬਰ 5 ਬਸਤੀ ਬਾਵਾ ਖੇਲ ਵਲੋਂ ਦੋ ਐਫਆਈਆਰ ‘ਤੇ ਪੁਲਿਸ ਥਾਣਾ ਭਾਰਗੋ ਕੈਂਪ ਡਵੀਜ਼ਨ ਨੰਬਰ 7- ਡਵੀਜ਼ਨ ਨੰਬਰ 8 ‘ਤੇ ਡਵੀਜ਼ਨ ਨੰਬਰ 6 ਵਲੋਂ ਵੀ ਇਕ-ਇਕ ਐਫਆਈਆਰ, ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨਾਂ ਐਫਆਈਆਰ ‘ਤੇ ਗ੍ਰਿਫ਼ਤਾਰੀ ਤੋਂ ਇਲਾਵਾ ਜੀਓ, ਰੈਂਕ ਦੇ ਅਫ਼ਸਰਾਂ, ਅਵਾਜਾਈ ਅਮਲੇ, ਪੀਸੀਆਰ ਅਤੇ ਵੁਮੈਨ ਸੈਲ ਵਲੋਂ ਦਿਨ ਭਰ ਦੌਰਾਨ 298 ਟਰੈਫਿਕ ਚਲਾਨ ਕੱਟੇ ਗਏ ਹਨ।
ਇਸ ਮੌਕੇ ਕੋਵਿਡ-19 ਜਾਇਜ਼ਾ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਸ਼ਹਿਰ ਦੇ ਸਾਰੇ ਪੁਲਿਸ ਥਾਣਿਆਂ ਵਲੋਂ ਕੋਵਿਡ ਸਬੰਧੀ ਹਦਾਇਤਾਂ ਦੀ ਉਲੰਘਣਾ ਕਰਨ ’ਤੇ 1872 ਐਫਆਈਆਰ ਦਰਜ ਕਰਕੇ 2521 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਡਵੀਜ਼ਨ ਨੰਬਰ 1 ਵਲੋਂ 77 ਐਫਆਈਆਰ ਦਰਜ ਕਰਕੇ 103 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਪੁਲਿਸ ਡਵੀਜ਼ਨ ਨੰਬਰ 2 ਵਲੋਂ 62 ਐਫਆਈਆਰ ਦਰਜ ਕਰਕੇ 79 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ,
ਜਦਕਿ ਪੁਲਿਸ ਡਵੀਜ਼ਨ ਨੰਬਰ 3 ਵਲੋਂ 66 ਐਫਆਈਆਰ ਦਰਜ ਕਰਕੇ 91 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਡਵੀਜ਼ਨ ਨੰਬਰ 4 ਵਲੋਂ 48 ਐਫਆਈਆਰ ਦਰਜ ਕਰਕੇ 89 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ, ਜਦਕਿ ਪੁਲਿਸ ਡਵੀਜ਼ਨ ਨੰਬਰ 5 ਵਲੋਂ 138 ਐਫਆਈਆਰ ਦਰਜ ਕਰਕੇ 167 ਗ੍ਰਿਫ਼ਤਾਰੀਆਂ, ਪੁਲਿਸ ਡਵੀਜ਼ਨ ਨੰਬਰ 6 ਵਲੋਂ 101 ਐਫਆਈਆਰ ਦਰਜ ਕਰਕੇ 159 ਗ੍ਰਿਫ਼ਤਾਰੀਆਂ, ਪੁਲਿਸ ਡਵੀਜ਼ਨ ਨੰਬਰ 7 ਵਲੋਂ 101 ਐਫਆਈਆਰ ਦਰਜ ਕਰਕੇ 195 ਗ੍ਰਿਫ਼ਤਾਰੀਆਂ, ਪੁਲਿਸ ਡਵੀਜ਼ਨ ਨੰਬਰ 8 ਵਲੋਂ 104 ਐਫਆਈਆਰ ਦਰਜ ਕਰਕੇ 173 ਗ੍ਰਿਫ਼ਤਾਰੀਆਂ, ਸਦਰ ਪੁਲਿਸ ਸਟੇਸ਼ਨ ਵਲੋਂ 35 ਐਫਆਈਆਰ ਦਰਜ ਕਰਕੇ 69 ਗ੍ਰਿਫ਼ਤਾਰੀਆਂ, ਕੈਂਟ ਵਲੋਂ 41 ਐਫਆਈਆਰ ਦਰਜ ਕਰਕੇ 52 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।
ਉਨ੍ਹਾ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਨਵੀਂ ਬਾਰਾਂਦਰੀ ਪੁਲਿਸ ਸਟੇਸ਼ਨ ਵਲੋਂ 68 ਐਫਆਈਆਰ ਦਰਜ ਕਰਕੇ 78 ਗ੍ਰਿਫ਼ਤਾਰੀਆਂ, ਰਾਮਾ ਮੰਡੀ ਪੁਲਿਸ ਸਟੇਸ਼ਨ ਵਲੋਂ 72 ਐਫਆਈਆਰ ਦਰਜ ਕਰਕੇ 90 ਗ੍ਰਿਫ਼ਤਾਰੀਆਂ, ਭਾਰਗੋ ਕੈਂਪ ਵਲੋਂ 129 ਐਫਆਈਆਰ ਦਰਜ ਕਰਕੇ 166 ਗ੍ਰਿਫ਼ਤਾਰੀਆਂ, ਅਤੇ ਬਸਤੀ ਬਾਵਾ ਖੇਲ ਪੁਲਿਸ ਸਟੇਸ਼ਨ ਵਲੋਂ 94 ਐਫਆਈਆਰ ਦਰਜ ਕਰਕੇ 112 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।
ਪੁਲੀਸ ਕਮਿਸ਼ਨਰ ਭੁੱਲਰ ਨੇ ਅੱਗੇ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ 115 ਐਫਆਈਆਰ ਜਿਨਾਂ ਵਿੱਚ 27 ਮਾਸਕ ਨਾ ਪਾਉਣ, 12 ਸਮਾਜਿਕ ਦੂਰੀ ਦੀ ਉਲੰਘਣਾ ਅਤੇ 75 ਹੋਰ ਉਲੰਘਣਾਵਾਂ ਦੀਆਂ ਸ਼ਾਮਿਲ ਹਨ। ਦਰਜ ਕਰਕੇ 129 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਮਾਸਕ ਨਾ ਪਾਉਣ ਲਈ 3205 ਚਲਾਨ ਕਰਕੇ 3205000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਡਵੀਜ਼ਨ ਨੰਬਰ 1 ਵਲੋਂ ਪਿਛਲੇ ਸਾਲ ਅਪ੍ਰੈਲ ਮਹੀਨੇ ਦੌਰਾਨ ਮਾਸਕ ਨਾ ਪਾਉਣ ਲਈ 69 ਅਤੇ ਇਸ ਸਾਲ ਅਪ੍ਰੈਲ-2021 ਦੌਰਾਨ 38 ਚਲਾਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 144 ਅਤੇ 89, 82, ਅਤੇ 72, 72, ਅਤੇ 28, 200 ਅਤੇ 101, 238, ਅਤੇ 218, 78, ਅਤੇ 45, 90, ਅਤੇ 96, 210, ਅਤੇ 137, 128, ਅਤੇ 89, 130, ਅਤੇ 104, 230, ਅਤੇ 160, 143, ਅਤੇ 65, ਅਤੇ 93, ਅਤੇ 56 ਕ੍ਰਮਵਾਰ ਪੁਲਿਸ ਡਵੀਜ਼ਨ ਨੰਬਰ 2, 3, 4, 5, 6, 7, 8, ਸਦਰ, ਕੈਂਟ, ਨਵੀਂ ਬਾਰਾਂਦਰੀ, ਰਾਮਾ ਮੰਡੀ, ਭਾਰਗੋ ਕੈਂਪ ਅਤੇ ਬਸਤੀ ਬਾਵਾ ਖੇਲ ਵਲੋਂ ਚਲਾਨ ਕੀਤੇ ਗਏ ਹਨ।
ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੁਲਿਸ ਵਲੋਂ 20 ਅਪ੍ਰੈਲ 2021 ਨੂੰ ਦੋ ਗੈਰ ਕਾਨੂੰਨੀ ਸ਼ਰਾਬ ਦੇ ਦੋ ਕੇਸ ਦਰਜ ਕਰਦਿਆਂ 18,000 ਮਿਲੀਟਰ ਸ਼ਰਾਬ ਜਬਤ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 22 ਮਾਰਚ 2020 ਤੋਂ 20 ਅਪ੍ਰੈਲ 2021 ਤੱਕ ਪੁਲਿਸ ਵਲੋਂ ਨਸ਼ਾ ਸਮੱਗਰਾਂ ਖਿਲਾਫ਼ 666 ਐਫਆਈਆਰ ਦਰਜ ਕਰਕੇ 732 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 14625 ਮਿਲੀਟਰ ਗੈਰ ਕਾਨੂੰਨੀ ਸ਼ਰਾਬ, 20085725 ਐਮਐਲਐਸ ਲਿਸਿਟ ਲਿਕੁਅਰ (ਦੇਸ਼ੀ ਸ਼ਰਾਬ) 1448 ਲਾਹਣ ਅਤੇ 20 ਡੱਬੇ ਬੀਅਰ ਦੇ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੁਰਮ ਕਰਨ ਦੇ ਆਦੀ ਮੁਲਜ਼ਮਾਂ ਖਿਲਾਫ਼ ਸ਼ਖਤ ਕਾਰਵਾਈ ਕਰਦਿਆਂ 38 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ 130 ਕਲੰਦਰੇ ਦਰਜ ਕੀਤੇ ਗਏ ਹਨ।
ਪੁਲੀਸ ਕਮਿਸ਼ਨਰ ਭੁੱਲਰ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਰੋਜ਼ਮਰਾ ਦੇ ਕੰਮਾਂ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਸਰਕਾਰ ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਲਈ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ‘ਤੇ ਇਨਾ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੀਓ, ਰੈਂਕ ਦੇ ਅਧਿਕਾਰੀਆਂ ਸਮੇਤ ਪੁਲਿਸ ਸਟੇਸ਼ਨਾਂ ਦੇ ਐਸਐਚਓ, ਵੀ ਮੀਟਿੰਗ ਵਿੱਚ ਹਾਜ਼ਰ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!