
ਜਲੰਧਰ ਵਿੱਚ ਜੀਐੱਸਟੀ ਵਿਭਾਗ ਦੇ ਐਡੀਸ਼ਨਲ ਕਮਿਸ਼ਨਰ ਬੀ ਕੇ ਵਿਰਦੀ ਦੇ ਘਰ ਵਿਜੀਲੈਂਸ ਨੇ ਮਾਰਿਆ ਛਾਪਾ ਮਚੀ ਹੜਕੰਪ
ਵਿਜੀਲੈਂਸ ਟੀਮ ਵੱਲੋਂ ਜਲੰਧਰ ਵਿੱਚ ਪੰਜ ਤੋਂ ਛੇ ਜਗ੍ਹਾ ਵਿਚ ਛਾਪੇਮਾਰੀ ਕੀਤੀ ਗਈ
ਜਲੰਧਰ (ਅਮਰਜੀਤ ਸਿੰਘ ਲਵਲਾ/ ਇੰਦਰਜੀਤ ਲਵਲਾ)
ਜਲੰਧਰ ‘ਚ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਵਿਜੀਲੈਂਸ ਬਿਊਰੋ ਪੰਜਾਬ ਦੀ ਟੀਮ ਨੇ ਜੀਐੱਸਟੀ ਕਮਿਸ਼ਨਰ ਬੀ ਕੇ ਵਿਰਦੀ ਦੇ ਗੋਬਿੰਦ ਨਗਰ ਸਥਿਤ ਘਰ ਵਿਚ ਛਾਪਾ ਮਾਰਿਆ। ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਜੀਐੱਸਟੀ ਕਮਿਸ਼ਨਰ ਬੀ ਕੇ ਵਿਰਦੀ ਜੋ ਇਸ ਸਮੇਂ ਫ਼ਰਾਰ ਹੈ। ਇਸੇ ਦੇ ਚਲਦੇ ਜਲੰਧਰ ਚ ਸਥਿਤ ਉਨ੍ਹਾਂ ਦੇ ਘਰ ਵਿਜੀਲੈਂਸ ਦੀ ਟੀਮ ਨੇ ਛਾਪਾਮਾਰੀ ਕੀਤੀ। ਵਿਜੀਲੈਂਸ ਟੀਮ ਨੇ ਕੋਠੀ ਨੂੰ ਚਾਰੋਂ ਤਰਫ਼ ਤੋਂ ਘੇਰਿਆ ਹੋਇਆ ਹੈ।
ਖਬਰ ਹੈ। ਕਿ ਬੀ ਕੇ ਵਿਰਦੀ ਘਰ ਦੇ ਅੰਦਰ ਹੈ। ਵਿਜੀਲੈਂਸ ਦੇ ਡੀਐਸਪੀ ਦਲਬੀਰ ਸਿੰਘ ਦਾ ਕਹਿਣਾ ਹੈ ਕਿ ਵਿਰਦੀ ਦੀ ਗ੍ਰਿਫਤਾਰੀ ਦੇ ਲਈ ਰੇਡ ਕੀਤੀ ਗਈ, ਲੇਕਿਨ ਉਨ੍ਹਾਂ ਦੇ ਘਰ ਦੇ ਸਹਿਯੋਗ ਨਹੀਂ ਕਰ ਰਹੇ, ਦੱਸਿਆ ਜਾ ਰਿਹਾ ਵਿਜੀਲੈਂਸ ਬਿਊਰੋ ਦੀ ਟੀਮ ਜਦ ਬੀਕੇ ਬੀ ਕੇ ਵਿਰਦੀ ਦੇ ਘਰ ਛਾਪੇਮਾਰੀ ਲਈ ਪਹੁੰਚੀ ਤਾਂ ਉਨ੍ਹਾਂ ਦੇ ਪਿਤਾ ਨਾਲ ਬਹਿਸ ਵੀ ਹੋਈ।
ਦੱਸ ਦੇਈਏ ਕਿ ਬੀ ਕੇ ਵਿਰਦੀ ਸਮੇਤ ਉੱਚ ਅਧਿਕਾਰੀਆਂ ਦੇ ਖਿਲਾਫ਼ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ। ਜਿਸ ਦੇ ਬਾਅਦ ਵੀ ਮੋਹਾਲੀ ਸਮੇਤ ਜਲੰਧਰ ਵਿਜੀਲੈਂਸ ਟੀਮ ਤੇ ਲੋਕਲ ਪੁਲੀਸ ਨੇ ਬੀ ਕੇ ਵਿਰਦੀ ਦੇ ਘਰ ਰੇਡ ਕੀਤੀ। ਪਰ ਘਰ ਦੇ ਬਾਹਰ ਬੀ ਕੇ ਸ਼ਰਮਾ ਦੀ ਪਤਨੀ ਪੱਤਰਕਾਰਾਂ ਕੋਲੋਂ ਕੈਮਰੇ ਖੋਂਹਦੇ ਹੋਏ ਵੀ ਨਜ਼ਰ ਆਈ।



