
ਵੱਖ-ਵੱਖ ਕਰਜ਼ਾ ਯੋਜਨਾਵਾਂ ਤਹਿਤ 19.68 ਕਰੋੜ ਰੁਪਏ ਦੇ ਮਨਜ਼ੂਰੀ ਪੱਤਰ ਗਾਹਕਾਂ ਨੂੰ ਕੀਤੇ ਤਕਸੀਮ
ਜਲੰਧਰ (ਅਮਰਜੀਤ ਸਿੰਘ ਲਵਲਾ)
ਲੀਡ ਬੈਂਕ-ਯੂਕੋ ਬੈਂਕ ਵੱਲੋਂ ਦੇਸ਼ ਭਗਤ ਹਾਲ ਵਿਖੇ ਕ੍ਰੈਡਿਟ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦਾ ਉਦਘਾਟਨ ਸਹਾਇਕ ਕਮਿਸ਼ਨਰ ਜਲੰਧਰ ਹਰਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਲੀਡ ਡਿਸਟ੍ਰਿਕਟ ਮੈਨੇਜਰ, ਜਲੰਧਰ ਜੈ ਭੂਸ਼ਣ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਜਿਥੇ ਵੱਖ-ਵੱਖ ਕਰਜ਼ਾ ਯੋਜਨਾਵਾਂ ਤਹਿਤ 19.68 ਕਰੋੜ ਰੁਪਏ ਦੇ ਮਨਜ਼ੂਰੀ ਪੱਤਰ ਗਾਹਕਾਂ ਨੂੰ ਤਕਸੀਮ ਕੀਤੇ ਗਏ ਉਥੇ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ਮੌਕੇ ‘ਤੇ 37 ਰਜਿਸਟਰੇਸ਼ਨਾਂ ਵੀ ਕੀਤੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਜ਼ਿਲ੍ਹੇ ਦੇ ਸਾਰੇ ਬੈਕਾਂ ਨੇ ਵੱਖ-ਵੱਖ ਕਰਜ਼ਾ ਯੋਜਨਾਵਾਂ ਅਤੇ ਸਮਾਜਿਕ ਸੁਰੱਖਿਆ ਸਕੀਮਾਂ ਨਾਲ ਸਬੰਧਤ ਕੈਨੋਪੀ ਸਥਾਪਤ ਕਰਕੇ ਅਤੇ ਬੈਨਰ ਪ੍ਰਦਰਸ਼ਿਤ ਕਰਕੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਰਿਟੇਲ ਐਡਵਾਂਸ, ਪੀਐਮ-ਕਿਸਾਨ ਅਤੇ ਹੋਰ ਖੇਤੀ ਉਤਪਾਦ ਅਤੇ ਐਮਐਸਐਮਈ ਐਡਵਾਂਸ, ਸਮਾਜਿਕ ਸੁਰੱਖਿਆ ਯੋਜਨਾਵਾਂ, ਵਿੱਤੀ ਸਾਖਰਤਾ ਅਤੇ ਡਿਜੀਟਲ ਉਤਪਾਦਾਂ ਦਾ ਪ੍ਰਚਾਰ-ਪਸਾਰ ਪ੍ਰੋਗਰਾਮ ਦੇ ਮੁੱਖ ਬਿੰਦੂ ਰਹੇ।
ਮਹਿਮਾਨਾਂ ਵੱਲੋਂ ਵੱਖ-ਵੱਖ ਕਰਜ਼ਾ ਯੋਜਨਾਵਾਂ ਤਹਿਤ ਮਨਜ਼ੂਰੀ ਪੱਤਰ ਗਾਹਕਾਂ ਨੂੰ ਸੌਂਪੇ ਗਏ। ਪ੍ਰੋਗਰਾਮ ਵਿੱਚ ਜਿਥੇ ਸ਼੍ਰੀਮਤੀ ਜਸਵਿੰਦਰ ਕੁਮਾਰੀ, ਡਿਪਟੀ ਜ਼ੋਨਲ ਹੈੱਡ ਯੂਕੋ ਬੈਂਕ, ਪ੍ਰਦੀਪ ਕੁਮਾਰ ਰੀਜਨਲ ਹੈੱਡ ਸਟੇਟ ਬੈਂਕ ਆਫ ਇੰਡੀਆ, ਕਰਤਾਰ ਚੰਦ, ਰੀਜਨਲ ਹੈੱਡ ਕੈਨਰਾ ਬੈਂਕ, ਐਚਐਸ ਸੰਧੂ, ਰੀਜਨਲ ਹੈਡ ਯੂਨੀਅਨ ਬੈਂਕ ਆਫ ਇੰਡੀਆ, ਮਨੋਜ ਕੁਮਾਰ ਸਕਸੇਨਾ, ਰੀਜਨਲ ਹੈੱਡ ਸੈਂਟਰਲ ਬੈਂਕ ਆਫ ਇੰਡੀਆ, ਰਾਜੇਸ਼ ਮਲਹੋਤਰਾ ਰੀਜਨਲ ਹੈੱਡ ਪੰਜਾਬ ਤੇ ਸਿੰਧ ਬੈਂਕ, ਰਾਜੀਵ ਅਗਰਵਾਲ ਰੀਜਨਲ ਹੈੱਡ ਕੈਨਰਾ ਬੈਂਕ, ਰਾਜੇ ਭਾਸਕਰ ਰੀਜਨਲ ਹੈੱਡ ਬੈਂਕ ਆਫ ਬੜੋਦਾ, ਭੂਸ਼ਣ ਸ਼ਰਮਾ ਰੀਜਨਲ ਹੈੱਡ ਪੰਜਾਬ ਨੈਸ਼ਨਲ ਬੈਂਕ ਨੇ ਸ਼ਿਰਕਤ ਕੀਤੀ ਉਥੇ ਵੱਡੀ ਗਿਣਤੀ ਵਿੱਚ ਗਾਹਕਾਂ ਨੇ ਵੀ ਹਿੱਸਾ ਲਿਆ।
ਕੁੱਲ ਮਿਲਾ ਕੇ ਇਹ ਪ੍ਰੋਗਰਾਮ ਹਰੇਕ ਪ੍ਰਤੀਭਾਗੀ ਲਈ ਬਹੁਤ ਉਪਯੋਗੀ ਰਿਹਾ।



