
ਜ਼ਿਲ੍ਹੇ ‘ਚ ਡਿਜੀਟਲ ਪਲੇਟਫਾਰਮ ‘ਤੇ ਨਾਗਰਿਕ ਸੇਵਾਵਾਂ ਨੂੰ ਏਕੀਕ੍ਰਿਤ ਕਰਨ
ਜਲੰਧਰ, 6 ਅਗਸਤ (ਅਮਰਜੀਤ ਸਿੰਘ ਲਵਲਾ)
ਮਹਾਂਮਾਰੀ ਦੌਰਾਨ ਜ਼ਿਲ੍ਹੇ ਦੀ ਸਿਵਲ ਸੁਸਾਇਟੀ ਵੱਲੋਂ ਨਿਭਾਈ ਸੇਵਾ ਦੇ ਸਨਮਾਨ ਵਿੱਚ ਅਤੇ ਜ਼ਿਲ੍ਹੇ ਵਿੱਚ ਡਿਜੀਟਲ ਪਲੇਟਫਾਰਮ ‘ਤੇ ਨਾਗਰਿਕ ਸੇਵਾਵਾਂ ਨੂੰ ਏਕੀਕ੍ਰਿਤ ਕਰਨ ਦੇ ਟੀਚੇ ਨੂੰ ਸਾਕਾਰ ਕਰਨ ਇੱਕ ਕਦਮ ਹੋਰ ਅੱਗੇ ਵਧਾਉਂਦਿਆਂ ਜਲੰਧਰ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਇਨ-ਹਾਊਸ ਮੋਬਾਈਲ ਐਪਲੀਕੇਸ਼ਨ ‘ਜਲੰਧਰ ਸੇਵਕ’ ਵਿਕਸਤ ਕੀਤੀ ਗਈ ਹੈ, ਜੋ ਸਾਰੇ ਕੰਮਾਂ ਦਾ ਮਿਲਾਨ ਕਰ ਸਕਦੀ ਹੈ, ਜਿਹੜੇ ਸ਼ਹਿਰ ਵਿੱਚ ਸਿਵਲ ਸੁਸਾਇਟੀ ਵੱਲੋਂ ਕੀਤੇ ਜਾਂਦੇ ਹਨ ।
ਇਸ ਐਪ ਨੂੰ ਪੂਰੀ ਤਰ੍ਹਾਂ ਜਲੰਧਰ ਆਟੋਮੋਬਾਈਲ ਨਿਰਮਾਤਾ ਐਸੋਸੀਏਸ਼ਨ ਜੇਏਐੱਮਏ (JAMA) ਦੇ ਸਹਿਯੋਗ ਦੁਆਰਾ ਵਿਕਸਤ ਕੀਤਾ ਗਿਆ ਹੈ ਅਤੇ ਪ੍ਰਸ਼ਾਸਨ ‘ਤੇ ਕੋਈ ਯਵਿੱਤੀ ਜ਼ਿੰਮੇਵਾਰੀ ਨਹੀਂ ਸੀ। ਮੌਜੂਦਾ ਸਮੇਂ 8 ਸ਼੍ਰੇਣੀਆਂ ਵਿੱਚ ਐਪਲੀਕੇਸ਼ਨ ‘ਤੇ 56 ਸੇਵਾ ਪ੍ਰਦਾਤਾ ਰਜਿਸਟਰਡ ਹਨ। ਕੋਈ ਵੀ ਐਨਜੀਓ, ਜ਼ਰੂਰੀ ਸਪਲਾਇਰ, ਜਾਂ ਦਾਨੀ ਸੰਸਥਾ https://app.jalandharsevak.com/signup ਐਪਲੀਕੇਸ਼ਨ ‘ਤੇ ਰਜਿਸਟਰ ਕਰਨਾ ਚਾਹੁੰਦੀ ਹੈ ਤਾਂ https://app.jalandharsevak.com ‘ਤੇ ਲਾਗ ਇਨ ਕਰ ਸਕਦੀ ਹੈ ।
ਜਲੰਧਰ ਦੇ ਕੋਵਿਡ-19 ਪ੍ਰਤੀਕਿਰਿਆ ਯੰਤਰ, ਜਿਸ ਤੋਂ ਘੱਟ ਉਮਰ ਵਰਗ ਵਿੱਚ ਕੋਵਿਡ ਸੰਬੰਧੀ ਜਾਣਕਾਰੀ ਨੂੰ ਸਫ਼ਲਤਾਪੂਰਵਕ ਫੈਲਾਉਣ ਦੀ ਉਮੀਦ ਰੱਖੀ ਜਾ ਰਹੀ ਹੈ, ਇਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘੱਟ ਉਮਰ ਵਰਗ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਚਲਾਈ ਜਾ ਰਹੀ ਲਕਸ਼ਿਤ ਆਈਸੀਈ ਰਣਨੀਤੀ ਦਾ ਇੱਕ ਹਿੱਸਾ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ “ਕਿਉਂਕਿ ਬੱਚਿਆਂ ਲਈ ਟੀਕਾਕਰਨ ਅਜੇ ਉਪਲਬਧ ਨਹੀਂ ਹੈ, ਇਸ ਲਈ ਇਹ ਯਕੀਨੀ ਕਰਨਾ ਸਭ ਤੋਂ ਅਹਿਮ ਬਣ ਜਾਂਦਾ ਹੈ ਕਿ ਉਹ ਉਚਿਤ ਕੋਵਿਡ ਪ੍ਰੋਟੋਕਾਲਜ਼ ਦੀ ਪਾਲਣਾ ਕਰਨ। ਇੱਕ ਪਿਤਾ ਹੋਣ ਦੇ ਨਾਤੇ ਮੈਂ ਸਮਝਦਾ ਹਾਂ ਕਿ ਬੱਚਿਆਂ ਨੂੰ ਘਰ ਵਿੱਚ ਵੱਖ ਕਰਨਾ ਅਸੰਭਵ ਹੈ। ਇਸ ਲਈ, ਜੇ ਬੱਚੇ ਬਾਹਰੋਂ ਬਿਮਾਰੀ ਤੋਂ ਸੰਕਰਮਿਤ ਹੁੰਦੇ ਹਨ ਤਾਂ ਦੂਜੇ ਉੱਚ ਜੋਖਮ ਵਾਲੇ ਵਿਅਕਤੀਆਂ ਦੇ ਸੰਕਰਮਿਤ ਹੋਣ ਦਾ ਜੋਖਮ ਹੁੰਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੇ ਵੱਲੋਂ ਟੈਸਟਿੰਗ ਅਤੇ ਰੋਕਥਾਮ ਰਣਨੀਤੀਆਂ ਦੇ ਨਾਲ ਕਈ ਲਕਸ਼ਿਤ ਆਈਈਸੀ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਇਹ ਇਹ ਯਕੀਨੀ ਕੀਤਾ ਜਾ ਸਕੇ ਕਿ ਬੱਚੇ ਕਿਸੇ ਵੀ ਤਰ੍ਹਾਂ ਮਹਾਂਮਾਰੀ ਤੋਂ ਪ੍ਰਭਾਵਤ ਨਾ ਹੋਣ। ਐਪ ਦੀ ਸਿਰਜਣਾ ਪ੍ਰਸ਼ਾਸਨ ਵੱਲੋਂ ਇਸ ਦਿਸ਼ਾ ਵਿੱਚ ਇਕ ਅਜਿਹਾ ਕਦਮ ਹੈ”
ਡਿਪਟੀ ਕਮਿਸ਼ਨਰ ਨੇ ਉਮੀਦ ਜ਼ਾਹਰ ਕੀਤੀ ਕਿ ਜਲੰਧਰ ਸੇਵਕ ਐਪ ਜ਼ਿਲ੍ਹੇ ਦੇ ਨਾਗਰਿਕਾਂ ਦੇ ਜੀਵਨ ‘ਤੇ ਸਕਾਰਾਤਮਕ ਪ੍ਰਭਾਵ ਪਾਉਣ ਵਾਲੀ ਇੱਕ ਹੋਰ ਈ-ਗਵਰਨੈਂਸ ਪਹਿਲਕਦਮੀ ਸਾਬਤ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਜਲੰਧਰ ਵੱਲੋਂ ਈ-ਗਵਰਨੈਂਸ ਦੇ ਮਾਪਦੰਡ ਵਿੱਚ ਹਮੇਸ਼ਾ ਵਧੀਆ ਪ੍ਰਦਰਸ਼ਨ ਕੀਤਾ ਜਾਂਦਾ ਹੈ। ਜਿਥੇ ਜਲੰਧਰ ਨੇ ਸੇਵਾ ਕੇਂਦਰਾਂ ਰਾਹੀਂ ਸੇਵਾ ਪ੍ਰਦਾਨ ਕਰਨ ਵਿੱਚ ਸਭ ਤੋਂ ਘੱਟ ਪੈਂਡੈਂਸੀ ਬਣਾਈ ਰੱਖਣ ਨੂੰ ਜਾਰੀ ਰੱਖਿਆ ਹੈ ਉਥੇ ਸਰਕਾਰ ਦੇ ਪੀਜੀਆਰਐਸ ਪੋਰਟਲ ਰਾਹੀਂ ਦਰਜ ਕੀਤੀਆਂ ਗਈਆਂ ਸ਼ਿਕਾਇਤਾਂ ਲਈ ਸੂਬੇ ਵਿੱਚ ਸਭ ਤੋਂ ਵੱਧ ਨਿਪਟਾਰਾ ਦਰ ਵੀ ਹਾਸਲ ਕੀਤੀ ਹੈ। ਇਹ ਐਪ ਜ਼ਿਲ੍ਹੇ ਵਿੱਚ ਈ-ਗਵਰਨੈਂਸ ਦੇ ਨੈੱਟਵਰਕ ਵਿੱਚ ਸਿਵਲ ਸੁਸਾਇਟੀ ਨੂੰ ਏਕੀਕ੍ਰਿਤ ਕਰਨ ਦਾ ਪਹਿਲਾ ਕਦਮ ਹੈ। ”
ਉਨ੍ਹਾਂ ਸੂਚਨਾ ਸਾਂਝੀ ਕਰਨ ਲਈ ਪੂਰੀ ਤਰ੍ਹਾਂ ਡੀ-ਸੈਂਟਰਲਾਈਜ਼ਡ ਰੂਪ ਵਿੱਚ ਤਿਆਰ ਐਪ ਨੂੰ ਸ਼ਹਿਰ ਦੀ ਸਿਵਲ ਸੁਸਾਇਟੀ ਨੂੰ ਸਮਰਪਿਤ ਕਰਦੇ ਹੋਏ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਸਬੰਧੀ ਉਚਿਤ ਵਿਵਹਾਰ ਕਾਇਮ ਰੱਖਣ ਕਿਉਂਕਿ ਮਹਾਂਮਾਰੀ ਦਾ ਪ੍ਰਭਾਵ ਅਜੇ ਖਤਮ ਨਹੀਂ ਹੋਇਆ।



