
*ਆਈਟੀਆਈ ਮਿਹਰ ਚੰਦ ਜਲੰਧਰ ਨੇ ਜਿੱਤੀ ਓਵਰਆਲ ਟਰਾਫੀ*
ਜਲੰਧਰ *ਗਲੋਬਲ ਆਜਤੱਕ*
ਡਾਇਰੈਕਟਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਭਾਗ, ਪੰਜਾਬ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਲੰਧਰ ਜ਼ੋਨ ਦੇ ਸੱਭਿਆਚਾਰਕ ਮੁਕਾਬਲੇ ਅਤੇ ਇਨਾਮ ਵੰਡ ਸਮਾਗਮ ਰੈੱਡ ਕਰਾਸ ਭਵਨ ਵਿਖੇ ਕਰਵਾਇਆ ਗਿਆ, ਜਿਸ ਵਿੱਚ ਜਲੰਧਰ ਅਤੇ ਕਪੂਰਥਲਾ ਜ਼ਿਲ੍ਹੇ ਅਧੀਨ ਆਉਂਦੀਆਂ ਸਮੂਹ ਆਈਟੀਆਈਜ਼ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਸਮਾਗਮ ਦਾ ਉਦਘਾਟਨ ਲੁਪਿੰਦਰ ਕੁਮਾਰ ਐਸਡੀਓ ਸਾਇਲ ‘ਤੇ ਵਾਟਰ ਕੰਜ਼ਰਵੇਸ਼ਨ ਦਫ਼ਤਰ ਜਲੰਧਰ ਨੇ ਸ਼ਮਾ ਰੌਸ਼ਨ ਕਰਕੇ ਕੀਤਾ ਜਦਕਿ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸੁਰਿੰਦਰ ਸਿੰਘ ਸੋਢੀ ਹਾਕੀ ਓਲੰਪੀਅਨ ਆਈਜੀ (ਸੇਵਾ ਮੁਕਤ)ਪੰਜਾਬ ਪੁਲਿਸ ਵੱਲੋਂ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਦੋਵੇਂ ਮਹਿਮਾਨਾਂ ਵੱਲੋਂ ਇਸ ਮੌਕੇ ਸਿਖਿਆਰਥੀਆਂ ਨੂੰ ਮਿਹਨਤ ਨਾਲ ਸਿੱਖਿਆ ਹਾਸਲ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਪ੍ਰਿੰਸੀਪਲ- ਕਮ-ਚੇਅਰਮੈਨ ਪੰਜਾਬ ਇੰਡਸਟ੍ਰੀਅਲ ਟ੍ਰੇਨਿੰਗ ਸਪੋਰਟਸ ਐਸੋਸੀਏਸ਼ਨ ਰੁਪਿੰਦਰ ਕੌਰ ਨੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਉਨ੍ਹਾਂ ਦੱਸਿਆ ਕਿ 11 ਤੇ 12 ਮਈ ਨੂੰ ਜਲੰਧਰ ਜ਼ੋਨ ਦੇ ਖੇਡ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਕਰਵਾਏ ਗਏ ਸਨ, ਜਿਨ੍ਹਾਂ ਦੇ ਜੇਤੂਆਂ ਨੂੰ ਵੀ ਇਸ ਸਮਾਗਮ ਦੌਰਾਨ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਹੈ।
ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਪ੍ਰਿੰ. ਰੁਪਿੰਦਰ ਕੌਰ ਨੇ ਦੱਸਿਆ ਕਿ ਸ਼ਬਦ ਗਾਇਨ ਵਿੱਚ ਪਹਿਲਾ ਸਥਾਨ ਆਈਟੀਆਈ ਮਿਹਰ ਚੰਦ, ਜਲੰਧਰ ‘ਤੇ ਦੂਜਾ ਸਥਾਨ ਆਈਟੀਆਈ (ਇ) ਕਪੂਰਥਲਾ ਖੀਰਾਂਵਾਲੀ, ਗਰੁੱਪ ਡਾਂਸ ਮੁਕਾਬਲੇ ਵਿੱਚ ਪਹਿਲਾ ਸਥਾਨ ਆਈਟੀਆਈ (ਇ) ਜਲੰਧਰ ਤੇ ਦੂਜਾ ਸਥਾਨ ਆਈਟੀਆਈ ਤਲਵੰਡੀ ਚੌਧਰੀਆਂ ਨੇ ਹਾਸਲ ਕੀਤਾ। ਇਸੇ ਤਰ੍ਹਾਂ ਕੋਰੀਓਗ੍ਰਾਫੀ ਵਿੱਚ ਪਹਿਲਾ ਸਥਾਨ ਆਈਟੀਆਈ (ਇ) ਫਗਵਾੜਾ ਤੇ ਦੂਜਾ ਸਥਾਨ ਆਈਟੀਆਈ ਤਲਵੰਡੀ ਚੌਧਰੀਆਂ, ਸੋਲੋ ਸੋਂਗ ਮੁਕਾਬਲੇ ਵਿੱਚ ਪਹਿਲਾ ਸਥਾਨ ਆਈਟੀਆਈ (ਇ) ਫਗਵਾੜਾ ਤੇ ਦੂਜਾ ਸਥਾਨ ਆਈਟੀਆਈ (ਇ) ਕਪੂਰਥਲਾ ਖੀਰਾਂਵਾਲੀ ਨੇ ਪ੍ਰਾਪਤ ਕੀਤਾ। ਗਿੱਧਾ ਮੁਕਾਬਲੇ ਵਿੱਚ ਆਈਟੀਆਈ (ਇ) ਫਗਵਾੜਾ ਨੇ ਪਹਿਲਾ ਤੇ ਆਈਟੀਆਈ (ਇ) ਭੋਗਪੁਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਮੋਨੋਐਕਟਿੰਗ ਵਿੱਚ ਆਈਟੀਆਈ ਮਿਹਰ ਚੰਦ ਜਲੰਧਰ ਨੇ ਪਹਿਲਾ, ਆਈਟੀਆਈ (ਇ) ਜਲੰਧਰ ਨੇ ਦੂਜਾ ਅਤੇ ਓਵਰਆਲ ਟਰਾਫੀ ਆਈਟੀਆਈ ਮਿਹਰ ਚੰਦ ਜਲੰਧਰ ਨੇ ਹਾਸਲ ਕੀਤੀ।
ਅਖੀਰ ਵਿੱਚ ਪ੍ਰਿੰਸੀਪਲ ਸ਼ਕਤੀ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਅਸ਼ੋਕ ਕੁਮਾਰ, ਹਰਭਜਨ ਸਿੰਘ ਅਤੇ ਜਸਮਿੰਦਰ ਸਿੰਘ ਵੱਲੋਂ ਕੀਤਾ ਗਿਆ। ਸੱਭਿਆਚਾਰਕ ਪ੍ਰੋਗਰਾਮ ਦੇ ਜੱਜਾਂ ਦੀ ਭੂਮਿਕਾ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੇ ਨਿਭਾਈ।
ਇਸ ਮੌਕੇ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਇੰਦਰਦੇਵ ਸਿੰਘ, ਪ੍ਰਿੰ. ਜਸਮਿੰਦਰ ਸਿੰਘ, ਤਰਲੋਚਨ ਸਿੰਘ, ਸੋਮਲਾਲ, ਗੁਰਪ੍ਰੀਤ ਸਿੰਘ, ਸਵਰਨਜੀਤ ਸਿੰਘ, ਮਲਕੀਤ ਸਿੰਘ, ਪੰਕਜ ਅਰੋੜਾ, ਮੋਨਿਕਾ ਤਿਵਾੜੀ, ਸੁਪਰਡੰਟ ਗੁਲਸ਼ਨ ਕੁਮਾਰ, ਮੈਡਮ ਪਿਆਰੀ, ਗਿੰਨੀ, ਬਿਕਰਮਜੀਤ ਸਿੰਘ, ਦਿਲਬਾਗ ਸਿੰਘ ਆਦਿ ਮੌਜੂਦ ਸਨ।



