Punjab

ਜ਼ਿਲ੍ਹਾ ਜਲੰਧਰ ਕਚਿਹਰੀਆਂ ਦੀਆਂ ਸਾਰੀਆਂ ਅਦਾਲਤਾਂ ‘ਤੇ ਕੋਰੀਡੋਰ ਵਿੱਚ ਸੈਨੇਟਾਜੀਜਰ ਦਾ ਕੀਤਾ ਛਿੜਕਾਵ–ਜ਼ਿਲ੍ਹਾ ਸੈਸ਼ਨਜ਼ ਜੱਜ ਕਮ ਚੇਅਰਮੈਨ

ਕੋਵਿਡ-19 ਮਹਾਂਮਾਰੀ ਦੇ ਪ੍ਰਕੋਪ ਤੋਂ ਸਟਾਫ ‘ਤੇ ਆਮ ਜਨਤਾਂ ਦਾ ਬਚਾਅ ਲਈ ਕੀਤਾ ਸੈਨੇਟਾਈਜ਼ਰ ਦਾ ਛਿੜਕਾਓ
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਕਰੋਨਾ ਮਹਾਂਮਾਰੀ ਦੇ ਵੱਧਦੇ ਪ੍ਰਕੋਪ ਨੂੰ ਧਿਆਨ ਵਿੱਚ ਰੱਖਦਿਆਂ, ਮੈਡਮ ਰੁਪਿੰਦਰਜੀਤ ਚਹਿਲ, ਮਾਣਯੋਗ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਦੀ ਯੋਗ ਰਹਿਨੁਮਾਈ ਹੇਠ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ‘ਤੇ ਵਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ (ਯੂਕੇ) ਦੀ ਫਿਲੌਰ ਇਕਾਈ ਜਲੰਧਰ ਨਾਲ ਤਾਲਮੇਲ ਕਰਕੇ ਜ਼ਿਲ੍ਹਾ ਕਚਿਹਰੀਆਂ ਜਲੰਧਰ ਦੀਆਂ ਸਾਰੀਆਂ ਅਦਾਲਤਾਂ ਅਤੇ ਕੋਰੀਡੋਰ ਆਦਿ ਵਿੱਚ ਸੈਨੇਟਾਜੀਜਰ ਦਾ ਛਿੜਕਾਵ ਕੀਤਾ ਗਿਆ ਤਾਂ ਜੋ ਕੋਵਿਡ-19 ਮਹਾਂਮਾਰੀ ਦੇ ਪ੍ਰਕੋਪ ਤੋਂ ਸਟਾਫ ਅਤੇ ਆਮ ਜਨਤਾਂ ਦਾ ਬਚਾਅ ਹੋ ਸਕੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੈਡਮ ਗਗਨਦੀਪ ਕੌਰ, ਸੀਜੇਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ‘ਤੇ ਵਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ (ਯੂਕੇ) ਦੀ ਫਿਲੌਰ ਇਕਾਈ ਜਲੰਧਰ ਨੇ ਮਾਨਵਤਾ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਇਹ ਉਪਰਾਲਾ ਕੀਤਾ ਹੈ। ਇਸ ਮੌਕੇ ‘ਤੇ ਪਿੰਡੁ ਜੋਹਲ, ਵਕੀਲ ਅਸ਼ਵਨੀ ਕੁਮਾਰ, ਤਰਲੋਚਨ ਸਿੰਘ ਜੋਹਲ, ਅਨੂਪ ਕੋਸ਼ਲ, ਗੌਰਵ ਕੋਸ਼ਲ, ਵਕੀਲ “ਤੇ ਸਰਦਾਰ ਮਨੀ ਘੁੜਕਾ ਫਿਲੋਰ, ਵੱਲੋਂ ਇਹ ਛਿੜਕਾਅ ਕਰਨ ਲਈ ਵਿਸ਼ੇਸ਼ ਯੋਗਦਾਨ ਪਾਇਆ ਗਿਆ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!