Punjab

ਜਿਲਾ ਕਮੇਟੀ ਦਾ ਗਠਨ ਸਲਵਿੰਦਰ ਸਿੰਘ ਜਾਣੀਆਂ ਜਿਲਾ ਪ੍ਰਧਾਨ, ‘ਤੇ ਰੇੜਵਾਂ ਸਕੱਤਰ ਚੁਣੇ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਕਰਕੇ ਜਿਲਾ ਕਮੇਟੀ ਦੀ ਚੋਣ।
ਜਲੰਧਰ (ਇੰਦਰਜੀਤ ਸਿੰਘ ਲਵਲਾ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਦੀ ਯੋਗ ਅਗਵਾਈ ਵਿੱਚ ਸ਼ਾਹਕੋਟ ਦੇ ਪਿੰਡ ਰੇੜਵਾਂ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ।
ਇਸ ਮੋਕੇ ਤੇ ਸੂਬਾ ਪ੍ਰਧਾਨ ਅਤੇ ਸੂਬਾ ਖਜਾਨਚੀ ਦੀ ਰਹਿਨੁਮਾਈ ਵਿੱਚ ਜਿਲਾ ਕਮੇਟੀ ਦਾ ਗਠਨ ਕੀਤਾ ਗਿਆ, ‘ਤੇ ਸਲਵਿੰਦਰ ਸਿੰਘ ਜਾਣੀਆਂ ਨੂੰ ਜਿਲਾ ਪ੍ਰਧਾਨ ‘ਤੇ ਗੁਰਮੇਲ ਸਿੰਘ ਰੇੜਵਾਂ ਨੂੰ ਜਿਲਾ ਸਕੱਤਰ, ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ ਨੂੰ ਜਿਲਾ ਖਜਾਨਚੀ, ਸਵਰਨ ਸਿੰਘ ਸਾਦਿਕ ਪੁਰ ਨੂੰ ਜਥੇਬੰਦ ਸਕੱਤਰ, ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ਨੂੰ ਜਿਲਾ ਪ੍ਰੇਸ ਸਕੱਤਰ, ਰਣਜੀਤ ਸਿੰਘ ਬੱਲ, ਨੂੰ ਜਿਲਾ ਮੀਤ ਪ੍ਰਧਾਨ, ਜਰਨੇਲ ਸਿੰਘ ਰਾਮੇ, ਨੂੰ ਜਿਲਾ ਮੀਤ ਸਕੱਤਰ, ਰਜਿੰਦਰ ਸਿੰਘ ਨੰਗਲ ਅੰਬੀਆਂ, ਨੂੰ ਜਿਲਾ ਮੀਤ ਖਜਾਨਚੀ, ਨਿਰਮਲ ਸਿੰਘ ਢੰਡੋਵਾਲ, ‘ਤੇ ਸਤਨਾਮ ਸਿੰਘ ਰਾਈਵਾਲ, ਨੂੰ ਜਿਲਾ ਸੀਨੀਅਰ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਚੰਨਾਂ, ਨੂੰ ਮੀਤ ਪ੍ਰੇਸ ਸਕੱਤਰ, ਬਲਜਿੰਦਰ ਸਿੰਘ ਰਾਜੇਵਾਲ, ਜਗਤਾਰ ਸਿੰਘ ਚੱਕਵਡਾਲਾ, ਗੁਰਮੁੱਖ ਸਿੰਘ ਕੋਟਲਾ, ਕਿਸ਼ਨ ਦੇਵ ਮਿਆਣੀ, ਗੁਰਪਾਲ ਸਿੰਘ ਈਦਾ, ਨੂੰ ਜਿਲਾ ਕਮੇਟੀ ਦੇ ਮੇਬਰ ਨਿਯੁਕਤ ਕੀਤਾ ਗਿਆ।
ਇਸ ਮੋਕੇ ਤੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਨਵੀਂ ਬਣੀ 11 ਮੇਬਰੀ ਜਿਲਾ ਟੀਮ ਨੂੰ ਵਧਾਈ ਦਿੱਤੀ, ‘ਤੇ ਕਿਹਾ ਕਿ ਇਸ ਟੀਮ ਨਾਲ ਕਮੇਟੀ ਦੀ ਕਾਰਜ ਕੁਸ਼ਲਤਾ ਵਿੱਚ ਵਾਧਾ ਹੋਵੇਗਾ। ਉਹਨਾਂ ਲੋਕਾਂ ਨੂੰ ਇਕ ਜੁੱਟ ਹੋਣ ਦੀ ਅਪੀਲ ਕੀਤੀ ਅਤੇ ਕਿਹਾ, ਕਿ ਜੇਕਰ ਆਪਾ ਇਕੱਠੇ ਨਾਂ ਹੋਏ, ਤਾਂ ਜਿਸ ਤਰਾਂ ਸਰਕਾਰ ਕਣਕ ਦੀ ਖਰੀਦ ਸਮੇ ਕੋਝੀਆਂ ਚਾਲਾ ਚੱਲ ਰਹੀ ਹੈ। ਉਸ ਤਰਾਂ ਝੋਨੇ ਦੀ ਚੁਕਾਈ ਵੇਲੇ ਵੀ ਮੁਸ਼ਕਲਾਂ ਖੜੀਆਂ ਕਰੇਗੀ। ਉਹਨਾਂ ਸੰਬੋਧਨ ਕਰਦੇ ਹੋਏ ਕਿਹਾ, ਕਿ ਜਿਨਾ ਚਿਰ ਸਰਕਾਰ 3 ਕਾਲੇ ਕਨੂੰਨ ਰੱਦ ਨਹੀਂ ਕਰਦੀ, ਬਿਜਲੀ ਏਜੰਟ 2020 ਰੱਦ ਕਰਕੇ ਬਿਜਲੀ ਬੋਰਡ ਦਾ ਪੁਰਾਣਾ ਸਰੂਪ ਬਹਾਲ ਨਹੀਂ ਕਰਦੀ, ਅੇਮਅੇਸਪੀ ਦਾ ਵੱਖਰਾ ਕਨੂੰਨ ਨਹੀਂ ਬਣਾਉਂਦੀ,
ਉਂਨਾਂ ਚਿਰ ਸਾਡਾ ਸਿੰਘੂ ਬਾਡਰ ਤੇ ਧਰਨਾਂ ਚੜਦੀ ਕਲਾ ਨਾਲ ਜਾਰੀ ਰਹੇਗਾ। ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਨੇ ਕਿਹਾ ਕਿ ਸਰਕਾਰ ਮੀਡੀਆ ਦਾ ਸਹਾਰਾ ਲੇ ਕੇ ਕਰੋਨਾਂ ਦਾ ਖੋਫ ਪੇਂਦਾ ਕਰਕੇ ਲੋਕਾਂ ਨੂੰ ਡਰਾਉਣ ਦਾ ਜਤਨ ਕਰ ਰਹੀ ਹੈ। ਪਰ ਸਰਕਾਰ ਆਪਣੀਆਂ ਘਟੀਆ ਚਾਲਾ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਵੇਗੀ।
ਉਹਨਾਂ ਲੋਕਾਂ ਨੂੰ ਗੋਦੀ ਮੀਡੀਆ ਦੇ ਝਾਂਸੇ ਵਿੱਚ ਨਾਂ ਆਉਣ ਦੀ ਅਪੀਲ ਕੀਤੀ ‘ਤੇ ਕਿਹਾ ਕਿ ਸਾਡਾ ਸਿੰਘੂ ਮੋਰਚਾ ਚੜਦੀ ਕਲਾ ਵਿੱਚ ਚੱਲ ਰਿਹਾ ਹੈ।ਇਸ ਮੋਕੇ ਤੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ‘ਤੇ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਅਤੇ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ ਨੇ ਸਰਕਾਰ ਨੂੰ ਬਾਰਦਾਨੇ ਦਾ ਮਸਲਾ ਜਲਦ ਤੋਂ ਜਲਦ ਹੱਲ ਕਰਨ ਦੀ ਚਿਤਾਵਨੀ ਦਿੱਤੀ ‘ਤੇ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਦੀਆ ਮੁਸ਼ਕਲਾਂ ਦਾ ਹੱਲ ਨਹੀਂ ਕਰਦੀ ਤਾਂ ਸਾਡੇ ਸੰਘਰਸ਼ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹੇ। ਇਸ ਮੋਕੇ ਤੇ ਜਿਲੇ ਦੇ ਪੰਜਾਂ ਜ਼ੋਨਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਹੋਏ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!