JalandharPunjab

ਜਿਲ੍ਹਾ ਜਲੰਧਰ ਦਿਹਾਤੀ ਥਾਣਾ ਆਦਮਪੁਰ ਪੁਲਿਸ ਵੱਲੋ 143 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ

143 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ
ਆਦਮਪੁਰ/ਜਲੰਧਰ (ਅਮਰਜੀਤ ਸਿੰਘ ਲਵਲਾ)
ਜਿਲ੍ਹਾ ਜਲੰਧਰ ਦਿਹਾਤੀ ਥਾਣਾ ਆਦਮਪੁਰ ਪੁਲਿਸ ਵੱਲੋ 143 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਇਕ ਨੂੰ ਗ੍ਰਿਫਤਾਰ ਕੀਤਾ। ਸਤਿੰਦਰ ਸਿੰਘ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ, ਅਜੈ ਗਾਂਧੀ ਆਈਪੀਐਸ. ਏਐਸਪੀ/ਸਬ ਡਵੀਜਨ ਆਦਮਪੁਰ ਦੀ ਅਗਵਾਹੀ ਹੇਠ ਨਸ਼ਾਂ ਸਮੱਗਲਰਾਂ ਦੇ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਆਦਮਪੁਰ ਦੇ ਅਧੀਨ ਆਉਦੀ ਪੁਲਿਸ ਚੌਕੀ ਜੰਡੂ ਸਿੰਘਾ ਪੁਲਿਸ ਪਾਰਟੀ ਵੱਲੋ ਨਾਕਾ ਬੰਦੀ ਦੌਰਾਨ ਇੱਕ ਨਸ਼ਾ ਤਸਕਰ ਨੂੰ ਕਾਬੂ ਕਰ ਦੇ ਅਮਲ ਵਿੱਚ ਲਿਆਦੀ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਅਰੁਣ ਮੁੰਡਨ ਡੀਐੱਸਪੀ/ਪੀ ਮੁੱਖ ਅਫਸਰ ਥਾਣਾ ਆਦਮਪੁਰ ਨੇ ਦੱਸਿਆ ਕਿ ਥਾਣਾ ਆਦਮਪੁਰ ਦੇ ਅਧੀਨ ਦੇਸ਼ ਆਉਦੀ ਪੁਲਿਸ ਚੌਕੀ ਜੰਡੂ ਸਿੰਘਾ ਦੀ ਪੁਲਿਸ ਪਾਰਟੀ ਵੱਲੋਂ ਮਿਤੀ 26.10.2021 ਨੂੰ ਜੀ.ਟੀ ਰੋਡ ਗੇਟ ਪਿੰਡ ਮਦਾਰਾ ਨਾਕਾ ਬੰਦੀ ਦੋਰਾਨ ਇੱਕ ਵਿਅਕਤੀ ਜੈ ਰਾਮ ਪੁੱਤਰ ਜਸਪਾਲ ਵਾਸੀ ਮੁਹੱਲਾ ਕੋਟ ਰਾਮ ਦਾਸ ਨਵੀ ਅਬਾਦੀ ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋਂ 143 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ, ਜਿਸ ਦੇ ਖਿਲਾਫ ਮੁਕੱਦਮਾ 154 ਮਿਤੀ 26.10.2021 ਅ/ਧ 22-61-85–ਐੱਨਡੀਪੀਐੱਸ ਐਕਟ ਥਾਣਾ ਆਦਮਪੁਰ ਵਿਖੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਦੀ। ਥਾਣਾ ਮੁਖੀ ਨੇ ਦੱਸਿਆ ਕਿ ਮੁਜਰਿਮ ਨੂੰ ਅਦਾਲਤ ‘ਚ ਪੇਸ਼ ਕਰਕੇ ਜੋ ਬਣਦੀ ਕਾਰਵਾਈ ਕੀਤੀ ਜਾਵੇਗੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!