JalandharPunjab

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਸਦਰ ਨਕੋਦਰ ਦੀ ਪੁਲਿਸ ਵਲੋਂ 3 ਨਸ਼ਾ ਤਸਕਰਾਂ ਕੋਲੋਂ 203 ਕਿੱਲੋਗ੍ਰਾਮ ਡੋਡੇ ਚੂਰਾ ਪੋਸਤ ਸਮੇਤ 2 ਕੈਂਟਰਾਂ ਬ੍ਰਾਮਦ

ਥਾਣਾ ਸਦਰ ਨਕੋਦਰ ਦੀ ਪੁਲਿਸ ਵਲੋਂ 3 ਨਸ਼ਾ ਤਸਕਰਾਂ ਕੋਲੋਂ 203 ਕਿੱਲੋਗ੍ਰਾਮ ਡੋਡੇ ਚੂਰਾ ਪੋਸਤ ਸਮੇਤ 2 ਕੈਂਟਰਾਂ ਬ੍ਰਾਮਦ
ਗਲੋਬਲ ਆਜਤੱਕ ਜਲੰਧਰ
ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਸਦਰ ਨਕੋਦਰ ਦੀ ਪੁਲਿਸ ਵਲੋਂ 3 ਨਸ਼ਾ ਤਸਕਰਾਂ ਕੋਲੋਂ 203 ਕਿੱਲੋਗ੍ਰਾਮ ਡੋਡੇ ਚੂਰਾ ਪੋਸਤ ਸਮੇਤ 2 ਕੈਂਟਰਾਂ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ। ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਆਈਪੀਐਸ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵਪਨ ਸ਼ਰਮਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਅਨੁਸਾਰ ਸਮਾਜ ਦੇ ਭੈੜੇ ਅਨਸਰਾ, ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕੰਵਲਪ੍ਰੀਤ ਸਿੰਘ ਚਾਹਲ ਪੀਪੀਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਲਖਵਿੰਦਰ ਸਿੰਘ ਮੱਲ ਪੀਪੀਐਸ ਉਪ-ਪੁਲਿਸ ਕਪਤਾਨ, ਸਬ-ਡਵੀਜਨ ਨਕੋਦਰ ਦੀ ਰਹਿਨੁਮਾਈ ਹੇਠ ਸਬ-ਇੰਸਪੈਕਟਰ ਬਿਸਮਨ ਸਿੰਘ ਮੁੱਖ ਅਫਸਰ ਥਾਣਾ ਸਦਰ ਨਕੋਦਰ ਦੀ ਪੁਲਿਸ ਪਾਰਟੀ ਵਲੋਂ 3 ਨਸ਼ਾ ਤਸਕਰਾਂ ਪਾਸੋ ਕੁੱਲ 203 ਕਿੱਲੋਗ੍ਰਾਮ ਡੋਡੇ ਚੂਰਾ ਪੋਸਤ ਸਮੇਤ 2 ਕੈਂਟਰਾਂ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਲਖਵਿੰਦਰ ਸਿੰਘ ਮੱਲ ਪੀਪੀਐਸ ਉਪ-ਪੁਲਿਸ ਕਪਤਾਨ, ਸਬ-ਡਵੀਜਨ ਨਕੋਦਰ ਨੇ ਦੱਸਿਆ ਕਿ ਮਿਤੀ 25-6-2022 ਨੂੰ ਐਸਆਈ ਜਸਵੀਰ ਸਿੰਘ ਥਾਣਾ ਸਦਰ ਨਕੋਦਰ ਵਲੋਂ ਮੁਖਬਰ ਖਾਸ ਦੀ ਇਤਲਾਹ ‘ਤੇ ਜੰਡਿਆਲਾ ਤੋਂ ਨਕੋਦਰ ਰੋਡ ਨੇੜੇ ਮੋੜ ਪੰਜ ਪੀਰ ਦੀ ਜਗ੍ਹਾ ਪਾਸ ਨਾਕਾਬੰਦੀ ਕਰਕੇ ਦੋਸ਼ੀ ਅਮਰਜੀਤ ਸਿੰਘ ਉਰਫ ਰੋਡਾ ਪੁੱਤਰ ਫਕੀਰ ਚੰਦ ਵਾਸੀ ਵਾਰਡ ਨੰਬਰ 2 ਨੇੜੇ ਚੌਧਰੀ ਪੈਲੇਸ ਬਲਾਚੌਰ ਥਾਣਾ ਬਲਾਚੌਰ ਜਿਲ੍ਹਾ ਸ.ਭ.ਸ ਨਗਰ ਅਤੇ ਬੁੱਧ ਸਿੰਘ ਉਰਫ ਸਾਬੀ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਭੋਏਪੁਰ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਨੂੰ ਗੱਡੀ ਟਾਟਾ ਕੈਂਟਰ ਨੰਬਰ ਪੀਬੀ-32-ਐੱਲ-9419 ਸਮੇਤ ਕਾਬੂ ਕਰਕੇ ਕੈਂਟਰ ਵਿੱਚੋਂ 3 ਬੋਰਿਆ ਵਿੱਚੋਂ 20-20 ਕਿਲੋਗ੍ਰਾਮ ਅਤੇ 1 ਬੋਰੇ ਵਿੱਚੋਂ 22 ਕਿੱਲੋਗ੍ਰਾਮ ਕੁੱਲ 82 ਕਿੱਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕੀਤੇ ਗਏ। ਇਸੇ ਤਰਾਂ ਦੋਸ਼ੀ ਸੁਖਵਿੰਦਰ ਸਿੰਘ ਉਰਫ ਸੋਨੂੰ ਨੂੰ ਗੱਡੀ ਟਾਟਾ ਕੈਂਟਰ ਨੰਬਰ ਪੀਬੀ-32-ਐਚ-8077 ਸਮੇਤ ਕਾਬੂ ਕਰਕੇ ਕੈਂਟਰ ਵਿੱਚੋਂ 5 ਬੋਰਿਆ ਵਿੱਚੋਂ 20-20 ਕਿੱਲੋਗ੍ਰਾਮ ਅਤੇ 1 ਬੋਰੇ ਵਿੱਚੋਂ 21 ਕਿੱਲੋਗ੍ਰਾਮ ਕੁੱਲ 121 ਕਿੱਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕੀਤੇ ਗਏ। ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 90 ਮਿਤੀ 25-6-2022 ਅ/ਧ 15-61-85-ਐੱਨਡੀਪੀਐੱਸ ਐਕਟ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ (ਦਿਹਾਤੀ) ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀਆ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!