Punjab

ਜਿਲ੍ਹਾ ਜਲੰਧਰ ਦਿਹਾਤੀ ਦੇ ਸਮੂਹ ਥਾਣਿਆ ਵਿੱਚ ਤਾਇਨਾਤ ਕਰਮਚਾਰੀਆ ਨੂੰ ਵੈਲਫੇਅਰ ਸਹੂਲਤਾ ਨੂੰ ਮੁੱਖ ਰੱਖਦੇ ਹੋਏ ਹਰੇਕ ਥਾਣੇ ਨੂੰ ਸਾਮਾਨ ਮੁਹੱਈਆ

ਇੱਕ ਫਰਿੱਜ 235 ਲੀਟਰ, ਇੱਕ ਵਾਟਰ ਡਿਸਪੈਂਸਰਸ (ਬਲਿਊ ਸਟਾਰ) ਏਅਰ ਕੂਲਰ 2-2 ਡਾਇਨਿੰਗ ਟੇਬਲ ਸਮੇਤ 10 ਕੁਰਸੀਆਂ, ਕਰੋਕਰੀ, ਕਿਚਨ ਸਮੇਤ 10 ਬੈਂਡ, 10 ਗੱਦੇ ਅਤੇ 10 ਪਲਾਸਟਿਕ ਦੀਆਂ ਕੁਰਸੀਆਂ ਮੁਹੱਈਆ ਕਰਵਾਈਆ ਗਈਆ।
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦਿਨਕਰ ਗੁਪਤਾ ਆਈਪੀਐੱਸ, ਮਾਣਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ੍ਹ ਅਤੇ ਕੌਸਤੁਬ ਸ਼ਰਮਾਂ, ਆਈਪੀਐੱਸ ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਰੇਂਜ ਜਲੰਧਰ ਦੀ ਯੋਗ ਅਗਵਾਈ ਹੇਠ ਨਵੀਨ ਸਿੰਗਲਾਂ ਆਈਪੀਐੱਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਵੱਲੋਂ ਅੱਜ ਜਿਲ੍ਹਾ ਪੁਲਿਸ ਜਲੰਧਰ ਦਿਹਾਤੀ ਦੇ ਕਰਮਚਾਰੀਆਂ ਨੂੰ ਦੇ ਵੈਲਫੇਅਰ ਨੇ ਧਿਆਨ ਵਿੱਚ ਰੱਖਦੇ ਹੋਏ, ਜਿਲ੍ਹਾ ਜਲੰਧਰ ਦਿਹਾਤੀ ਦੇ ਸਮੂਹ ਥਾਣਿਆਂ ਦੀਆਂ ਮੈਸਾਂ ਲਈ ਕਰੀਬ 26 ਲੱਖ ਰੁਪਏ ਦੇ ਸਮਾਨ ਦੀ ਖਰੀਦ ਗੌਰਮਿੰਟ ਈ ਮਾਰਕਿਟ ਰਾਂਹੀ ਕੀਤੀ ਗਈ, ਜਿਸ ਵਿੱਚ ਇੱਕ ਫਰਿੱਜ, ਇੱਕ ਵਾਟਰ ਡਿਸਪੈਂਸਰਸ, 2 ਏਅਰ ਕੂਲਰ, 2 ਡਾਇਨਿੰਗ ਟੇਬਲ ਸਮੇਤ 10 ਕੁਰਸੀਆਂ, ਕਰੋਕਰੀ, ਡਿਨਰ ਸੈਂਟ, 10 ਬੈਂਡ ਸਮੇਤ 10 ਗੱਦੇ, 10 ਪਲਾਸਟਿਕ ਦੀਆਂ ਕੁਰਸੀਆਂ, 2 ਭੱਠੀਆਂ, ਪਰੈਸ਼ਰ ਕੂਕਰ 10 ਲੀਟਰ, ਕਿਚਨ ਦਾ ਸਮਾਨ, ‘ਤੇ ਸ਼ਟੇਸ਼ਨਰੀ ਹਰੇਕ ਥਾਣੇ ਨੂੰ ਮੁਹੱਈਆ ਕਰਵਾਈ ਗਈ,

ਜੋ ਥਾਣਿਆਂ ਵਿੱਚ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁੱਢਲੀ ਸਹੂਲਤ ਸਬੰਧੀ ਕੋਈ ਦਿੱਕਤ ਪੇਸ਼ ਨਾ ਆਵੇ, ਕਿਉਕਿ ਥਾਣਿਆ ਵਿੱਚ ਕਰਮਚਾਰੀਆਂ ਨੂੰ ਡਿਊਟੀ ਕਰਨ ਤੋਂ ਬਾਅਦ ਰੈਸਟ ਕਰਨ ਅਤੇ ਖਾਣ- ਪੀਣ ਦੀ ਸਮੱਸਿਆ ਆਂਉਦੀ ਸੀ। ਜਿਸ ਕਰਕੇ ਥਾਣਿਆਂ ਵਿੱਚ ਤਾਇਨਾਤ ਪੁਲਿਸ ਕਰਮਚਾਰੀਆਂ ਦੀਆਂ ਸਹੂਲਤਾਂ ਨੂੰ ਵੇਖਦੇ ਹੋਏ, ਜਿਲ੍ਹਾ ਜਲੰਧਰ ਦਿਹਾਤੀ ਦੇ ਹਰੇਕ ਥਾਣੇ ਨੂੰ ਸਾਮਾਨ ਮੁਹੱਈਆਂ ਕਰਵਾਇਆ ਗਿਆ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!