
ਜਿਲ੍ਹਾ ਜਲੰਧਰ ਦਿਹਾਤੀ ਪੁਲਿਸ ਚੌਕੀ ਮੰਡ ਵੱਲੋ 310 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ
1 ਨਸ਼ਾ ਤਸਕਰ ਪਾਸੋ ਡੋਡੇ ਚੂਰਾ ਪੋਸਤ ਸਮੇਤ 1 ਟਰੱਕ ਬ੍ਰਾਮਦ
ਜਲੰਧਰ (ਗਲੋਬਲ ਆਜਤੱਕ)
ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ, ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ ਪੀਪੀਐਸ,ਪੁਲਿਸ ਕਪਤਾਨ, ਤਫਤੀਸ਼, ਜਲੰਧਰ ਦਿਹਾਤੀ ਅਤੇ ਸੁਰਿੰਦਰ ਪਾਲ ਧੋਗੜੀ ਪੀਪੀਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਕਰਤਾਰਪੁਰ ਦੀ ਰਹਿਮੁਨਾਈ ਹੇਠ ਐਸਆਈ ਸਰਬਜੀਤ ਸਿੰਘ ਇੰਚਾਰਜ ਚੌਕੀ ਮੰਡ ਦੀ ਪੁਲਿਸ ਪਾਰਟੀ ਵੱਲੋ 1 ਨਸ਼ਾ ਤਸਕਰ ਪਾਸੋ 310 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਸਮੇਤ 1 ਟਰੱਕ ਨੰਬਰੀ ਜੇਕੇ-02-ਏਏ-3215 ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ ਬਾਹੀਆ ਪੀਪੀਐਸ,ਪੁਲਿਸ ਕਪਤਾਨ, ਤਫਤੀਸ਼ ਜਲੰਧਰ ਦਿਹਾਤੀ ਨੇ ਦੱਸਿਆ ਕਿ ਐਸਆਈ ਸਰਬਜੀਤ ਸਿੰਘ ਚੋਕੀ ਇੰਚਾਰਜ ਮੰਡ ਸਮੇਤ ਪੁਲਿਸ ਕਰਮਚਾਰੀਆ ਦੇ ਹਾਜ਼ਰ ਚੌਕੀ ਸੀ ਕਿ ਮੁਖਬਰ ਖਾਸ ਨੇ ਉਸ ਪਾਸ ਹਾਜ਼ਰ ਆ ਕੇ ਇਤਲਾਹ ਦਿੱਤੀ ਕਿ ਮੁਹੰਮਦ ਅਸ਼ਰਫ ਪੁੱਤਰ ਰਹਿਮਤ ਤੁੱਲਾਂ ਵਾਸੀ ਮੰਦਰ ਗਾਲਾ (ਧਾਰ ਸਾਕਰੀ) ਥਾਣਾ ਕੋਟ ਰੰਕਾ ਜਿਲ੍ਹਾ ਰਜੋਰੀ ਜੰਮੂ ਕਸ਼ਮੀਰ ਜੋ ਟਰੱਕ ਚਲਾਉਂਦਾ ਹੈ। ਇਹ ਜੰਮੂ ਕਸ਼ਮੀਰ ਤੋਂ ਟਰੱਕ ਵਿੱਚ ਡੋਡੇ ਚੂਰਾ ਪੋਸਤ ਰੱਖ ਕੇ ਉਪਰ ਸੇਬਾਂ ਦੀਆਂ ਪੇਟੀਆਂ ਰੱਖ ਕੇ ਪੰਜਾਬ ਵਿੱਚ ਸਪਲਾਈ ਕਰਦਾ ਹੈ।ਅੱਜ ਵੀ ਇਹ ਟਰੱਕ ਨੰਬਰੀ ਜੇਕੇ-02-ਏਏ-3215 ਵਿੱਚ ਸੇਬਾਂ ਦੀਆਂ ਪੇਟੀਆਂ ਹੇਠਾਂ ਭਾਰੀ ਮਾਤਰਾ ਵਿੱਚ ਡੋਡੇ ਚੂਰਾ ਪੋਸਤ ਲੁਕਾ ਕੇ ਵਰਿਆਣਾ ਵੱਲੋਂ ਕਪੂਰਥਲਾ ਸਾਈਡ ਨੂੰ ਆ ਰਿਹਾ ਹੈ। ਜੇਕਰ ਨਾਕਾ ਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾਂ ਟਰੱਕ ਵਿੱਚੋਂ ਭਾਰੀ ਮਾਤਰਾ ਵਿੱਚ ਡੋਡੇ ਚੂਰਾ ਪੋਸਤ ਸਮੇਤ ਕਾਬੂ ਆ ਸਕਦਾ ਹੈ।ਇਹ ਇਤਲਾਹ ਪੱਕੀ ਅਤੇ ਭਰੋਸੇ ਯੋਗ ਹੋਣ ਕਰਕੇ ਸਰਬਜੀਤ ਸਿੰਘ ਚੋਕੀ ਇੰਚਾਰਜ ਮੰਡ ਵੱਲੋ ਮੁਕੱਦਮਾ ਨੰਬਰ 06 ਮਿਤੀ 19-01-2023 ਅ/ਧ 15-61-85 ਐਨਡੀਪੀਐਸ ਐਕਟ, ਥਾਣਾ ਮਕਸੂਦਾਂ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਂਦੀ। ਜਿਸ ਤੇ ਸੁਰਿੰਦਰ ਪਾਲ ਧੋਗੜੀ ਪੀਪੀਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਕਰਤਾਰਪੁਰ ਦੀ ਅਗਵਾਈ ਹੇਠ ਅਠੌਲਾ ਮੋੜ ਮੁੰਡਾਂ ਨਾਕਾਬੰਦੀ ਕਰਕੇ ਵਰਿਆਣਾ ਸਾਈਡ ਵੱਲੋਂ ਆ ਰਹੇ ਟਰੱਕ ਨੰਬਰੀ ਜੇਕੇ-02-ਏਏ-3215 ਨੂੰ ਰੋਕ ਕੇ ਚੈੱਕ ਕੀਤਾ ਗਿਆ ਜਿਸ ਵਿੱਚੋ ਸੇਬਾਂ ਦੀਆਂ ਪੇਟੀਆਂ ਹੇਠੋ 15 ਬੋਰੇ ਪਲਾਸਟਿਕ ਹਰੇਕ ਵਜਨੀ 20/20 ਕਿੱਲੋ ਗ੍ਰਾਮ ਚੂਰਾ ਪੋਸਤ ਅਤੇ 1 ਬੋਰਾ ਪਲਾਸਟਿਕ ਵਜਨੀ 10 ਕਿੱਲੋ ਗ੍ਰਾਮ ਬ੍ਰਾਮਦ ਹੋਣ ਪਰ ਦੋਸ਼ੀ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਅਤੇ ਬ੍ਰਾਮਦ ਸ਼ੁਦਾ ਡੋਡੇ ਚੂਰਾ ਪੋਸਤ ਨੂੰ ਸੀਲ ਕੀਤਾ ਗਿਆ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਦੋਸ਼ੀ ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਦੋਸ਼ੀ ਦੀ ਕਾਲ ਡੀਟੇਲ ਕੱਢਵਾ ਕੇ ਬੈਕਵਰਡ ਅਤੇ ਫਾਰਵਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ। ਦੋਸ਼ੀ ਪਾਸੋ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।



