JalandharPunjab

ਜਿਲ੍ਹਾ ਜਲੰਧਰ ਦਿਹਾਤੀ ਪੁਲਿਸ ਵੱਲੋਂ ਰਿਟਾਇਰਡ ਸੀਨੀਅਰ ਸਿਟੀਜਨ ਦਿਵਸ ਮਨਾਇਆ

ਰਿਟਾਇਰਡ ਪੁਲਿਸ ਅਧਿਕਾਰੀ, ਕਰਮਚਾਰੀਆਂ ਨੂੰ ਕੀਤਾ ਸਨਮਾਨਿਤ
ਜਲੰਧਰ (ਅਮਰਜੀਤ ਸਿੰਘ ਲਵਲਾ)
ਸਤਿੰਦਰ ਸਿੰਘ ਆਈਪੀਐਸ ਸੀਨੀਅਰ ਪੁਲਿਸ, ਕਪਤਾਨ ਜਲੰਧਰ ਦਿਹਾਤੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਜਲੰਧਰ ਦਿਹਾਤੀ ਵੱਲੋਂ ਪੁਲਿਸ ਵਿਭਾਗ ਦੇ ਰਿਟਾਇਰਡ ਸੀਨੀਅਰ ਸਿਟੀਜਨ ਦਿਵਸ ਮਨਾਇਆ ਗਿਆ ‘ਤੇ ਜਿਸ ਵਿੱਚੋਂ ਰਿਟਾਇਰਡ ਪੁਲਿਸ ਅਧਿਕਾਰੀ, ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ।

ਜਿੰਨ੍ਹਾਂ ਵਿੱਚ ਰਿਟਾਇਰ ਇੰਸਪੈਕਟਰ ਜਸਵੰਤ ਸਿੰਘ, ਰਿਟਾਇਰ ਇੰਸਪੈਕਟਰ ਨਰਿੰਦਰ ਸਿੰਘ, ਰਿਟਾਇਰ ਏਐਸਆਈ ਬਿਕਰਮਜੀਤ ਸਿੰਘ, ਰਿਟਾਇਰ ਸਿਪਾਹੀ ਪਿਆਰਾ ਸਿੰਘ, ਰਿਟਾਇਰ ਸਿਪਾਹੀ ਪਿਆਰਾ ਲਾਲ, ਰਿਟਾਇਰ ਸਿਪਾਹੀ ਰਮੇਸ਼ ਕੁਮਾਰ ਸ਼ਾਮਲ ਸਨ ਅਤੇ ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸ਼ੋਸ਼ੀਏਸ਼ਨ ਜਲੰਧਰ ਦੇ ਪ੍ਰਧਾਨ ਰਿਟਾਇਰ ਡੀਐਸਪੀ ਚਰਨ ਸਿੰਘ ਵੱਲੋਂ ਹਰਬਿੰਦਰ ਸਿੰਘ ਭੱਲਾ ਪੀਪੀਐੱਸ ਉਪ ਪੁਲਿਸ ਕਪਤਾਨ, (ਸਥਾਨਕ) ਜਲੰਧਰ ਦਿਹਾਤੀ ਨੂੰ ਚੀਫ ਗੈਸਟ ਵਜੋਂ ਸ਼ੀਲਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਆਏ ਹੋਏ ਰਿਟਾਇਰ ਪੁਲਿਸ ਅਧਿਕਾਰੀ, ਕਰਮਚਾਰੀਆ ਦੀਆ ਦੁੱਖ ਤਕਲੀਫਾ, ਸੱਮਸਿਆਵਾ ਨੂੰ ਸੁਣਇਆ ਗਿਆ ਅਤੇ ਜਿਹਨਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ ਅਤੇ ਉਹਨਾਂ ਨੂੰ ਭਰੋਸਾ ਦਵਾਇਆ ਗਿਆ ਜੇਕਰ ਪੁਲਿਸ ਮਹਿਕਮੇ ਪ੍ਰਤੀ ਉਹਨਾ ਨੂੰ ਕੋਈ ਕੰਮ ਕਾਜ ਵਿੱਚ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹਨਾ ਦੀ ਸੱਮਸਿਆਵਾ ਨੂੰ ਪਹਿਲ ਦੇ ਅਧਾਰ ਤੇ ਸੁਣਇਆ ਜਾਵੇਗਾ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!