
ਅੱਤਵਾਦ ਦੌਰਾਨ ਸ਼ਹੀਦ ਹੋਏ ਪੁਲਿਸ ਅਧਿਕਾਰੀ, ਕਰਮਚਾਰੀਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਰਧਾਜਲੀ ਦਿਵਸ ਮਨਾਇਆ ਗਿਆ ਜਲੰਧਰ (ਅਮਰਜੀਤ ਸਿੰਘ ਲਵਲਾ) ਜਿਲ੍ਹਾ ਜਲੰਧਰ ਦਿਹਾਤੀ ਵੱਲੋਂ ਅੱਤਵਾਦ ਦੌਰਾਨ ਸ਼ਹੀਦ ਹੋਏ ਪੁਲਿਸ ਅਧਿਕਾਰੀ, ਕਰਮਚਾਰੀਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਰਧਾਜਲੀ ਦਿਵਸ ਮਨਾਇਆ ਗਿਆ।
ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਤਿੰਦਰ ਸਿੰਘ ਆਈਪੀਐੱਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਨੇ ਦੱਸਿਆ ਕਿ ਜਿਲ੍ਹਾ ਜਲੰਧਰ ਦਿਹਾਤੀ ਵਿੱਚ ਇਸ ਜਿਲ੍ਹੇ ਦੇ 36 ਸ਼ਹੀਦ ਪਰਿਵਾਰ ਹਨ, ਇਨ੍ਹਾਂ 36 ਸ਼ਹੀਦ ਪਰਿਵਾਰ ਵਿੱਚੋ 07 ਸ਼ਹੀਦ ਪ੍ਰੀਵਾਰ ਵਿਦੇਸ਼ ਵਿੱਚ ਰਹਿੰਦੇ ਹਨ। ਜਿਨ੍ਹਾਂ ਵਿਚੋਂ 29 ਸ਼ਹੀਦਾਂ ਦੇ ਪਰਿਵਾਰ ਇਸ ਜਿਲ੍ਹੇ ਵਿੱਚ ਰਹਿ ਰਹੇ ਹਨ। ਇਸ ਮੌਕੇ ‘ਤੇ ਸ਼ਹੀਦ ਅਧਿਕਾਰੀਆਂ, ਕਰਮਚਾਰੀਆ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ‘ਤੇ ਰਵੀ ਕੁਮਾਰ, ਆਈਪੀਐਸ, ਪੁਲਿਸ ਕਪਤਾਨ ਸਥਾਨਿਕ, ਜਲੰਧਰ ਦਿਹਾਤੀ ਅਨਿਲ ਕੁਮਾਰ ਭਨੋਟ, ਪੀਪੀਐਸ, ਉਪ-ਪੁਲਿਸ ਕਪਤਾਨ ਪੀਬੀਆਈ ਐਨਡੀਪੀਐਸਐਕਟ, ਜਲੰਧਰ ਦਿਹਾਤੀ, ਰਜਿੰਦਰ ਕੁਮਾਰ ਮੁੱਖ ਕਲਰਕ, ਹਰਭਜਨ ਸਿੰਘ ਅਕਾਊਂਟੈਂਟ, ਸੰਜੀਵ ਕੁਮਾਰ ਸੈਨਾ ਕਲਰਕ ਅਤੇ ਰਾਜ ਕੁਮਾਰ ਸੀਆਰਸੀ ਮੌਜੂਦ ਸਨ।



