
ਜਿਲ੍ਹਾ ਜਲੰਧਰ ਸੀਆਈਏ ਸਟਾਫ-2 (ਦਿਹਾਤੀ) ਵਲੋ ਪਿੰਡ ਰੇਰੂ, ਵਿਖੇ ਨਸ਼ਾ ਤੱਸਕਰ ਪਾਸੋਂ ਨਾਜਾਇਜ਼ ਸ਼ਰਾਬ 156 ਬੋਤਲਾਂ (1,17,000 ਮਿਲੀਲਿਟਰ) ਬਰਾਮਦ
ਇੱਕ ਨਸ਼ਾ ਤਸਕਰ ਨੂੰ 156 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇੱਕ ਕਾਰ “ਤੇ ਕਾਬੂ ਕੀਤਾ
ਜਲੰਧਰ (ਗਲੋਬਲ ਆਜਤਕ, ਅਮਰਜੀਤ ਸਿੰਘ ਲਵਲਾ)
ਆਈਪੀਐੱਸ ਸੀਨੀਅਰ ਪੁਲਿਸ ਕਪਤਾਨ, ਨਵੀਨ ਸਿੰਗਲਾ, ਜਲੰਧਰ ( ਦਿਹਾਤੀ ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ‘ਤੇ ਰਣਜੀਤ ਸਿੰਘ ਬਦੇਸ਼ਾ ਉਪ ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਸੀਆਈਏ ਸਟਾਫ-2 ਜਲੰਧਰ ਦਿਹਾਤੀ ਦੇ ਇੰਚਾਰਜ ਸਬ ਇੰਸਪੈਕਟਰ ਪੁਸ਼ਪ ਬਾਲੀ ਦੀ ਟੀਮ ਵਲੋਂ ਇੱਕ ਨਸ਼ਾ ਤਸਕਰ ਨੂੰ 156 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇੱਕ ਕਾਰ “ਤੇ ਕਾਬੂ ਕੀਤਾ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ। ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਨੇ ਦੱਸਿਆ ਕਿ ਮਿਤੀ 17.05.2021 ਨੂੰ ਸੀਆਈਏ ਸਟਾਫ-2 ਜਲੰਧਰ ਦਿਹਾਤੀ ਦੇ ਇੰਚਾਰਜ ਸਬ ਇੰਸਪੈਕਟਰ ਪੁਸ਼ਪ ਬਾਲੀ ਨੂੰ ਗੁਪਤ ਸੂਚਨਾ ਮਿਲਣ ਤੇ ਮੁੱਖ ਸਿਪਾਹੀ ਮੋਹਣ ਲਾਲ ਦੀ ਨਿਗਰਾਨੀ ਵਿੱਚ ਵਿਸ਼ੇਸ਼ ਟੀਮ ਤਿਆਰ ਕੀਤੀ ਗਈ। ਜਿਸਤੇ ਰੇਲਵੇ ਸ਼ਟੇਸ਼ਨ ਕਰਤਾਰਪੁਰ ਨੇੜੇ ਚੈਕਿੰਗ ਦੌਰਾਨ ਸੀਆਈਏ ਸਟਾਫ-2 ਦੀ ਪੁਲਿਸ ਵਲੋਂ ਵਰਿੰਦਰ ਸਿੰਘ ਉਰਫ ਮੋਨੂੰ (ਉਮਰ ਕ੍ਰੀਬ 36 ਸਾਲ) ਪੁੱਤਰ ਸਰਵਨ ਸਿੰਘ ਵਾਸੀ ਪਿੰਡ ਰੋਰੂ ਥਾਣਾ ਡਵੀਜ਼ਨ ਨੰਬਰ 8 ਜਲੰਧਰ ਪਾਸੇ 156 ਬੋਤਲਾਂ ਸ਼ਰਾਬ ਉਸਦੀ ਕਾਰ ਨੰਬਰੀ PB08-AR-32 ਰੰਗ ਚਿੱਟਾ ਮਾਰਕਾ ਹੋਡਾ ਸਿਟੀ ਵਿੱਚੋਂ ਬਾਮਦ ਕੀਤੀ ਗਈ। ਦੋਸ਼ੀ ਵਰਿੰਦਰ ਸਿੰਘ ਉਰਫ ਮੋਨੂੰ ਦੇ ਵਿਰੁੱਧ ਮੁਕੱਦਮਾ ਨੰਬਰ 76 ਮਿਤੀ 17.05.2421 ਅ/ਧ 61 / 78-1-14 ਐਕਸਾਈਜ ਐਕਟ ਥਾਣਾ ਕਰਤਾਰਪੁਰ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ ਹੈ। ‘ਤੇ ਮੁਕੱਦਮਾ ਦੀ ਤਫਤੀਸ਼ ਸੀਆਈਏ-2 ਦੀ ਪੁਲਿਸ ਵਲੋਂ ਕੀਤੀ ਜਾ ਰਹੀ ਹੈ। ਆਪਣੀ ਪੁੱਛ-ਗਿੱਛ ਵਿੱਚ ਵਰਿੰਦਰ ਸਿੰਘ ਉਰਫ ਮੋਨੂੰ ਨੇ ਮੰਨਿਆ ਕਿ ਉਹ ਪਿਛਲੇ 4-5 ਸਾਲ ਤੋਂ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ। ਉਸ ‘ਤੇ ਪਹਿਲਾਂ ਵੀ ਜਿਲ੍ਹਾ ਜਲੰਧਰ ਦੇ ਵੱਖ-ਵੱਖ ਥਾਣਿਆ ਵਿੱਚ ਸ਼ਰਾਬ ਦੇ ਮੁਕੱਦਮੇ ਦਰਜ ਹਨ। ਉਹ ਕਿਰਾਏ ‘ਤੇ ਆਟੋ ਲੈ ਕੇ ਜਲੰਧਰ ਸ਼ਹਿਰ ਵਿੱਚ ਆਟੋ ਚਲਾਉਣ ਦਾ ਕੰਮ ਕਰਦਾ ਹੈ। ਜੋ ਲੌਕਡਾਊਨ ਹੋਣ ਕਾਰਨ ਕੰਮ ਨਾ ਹੋਣ ਕਾਰਨ ਉਸਨੇ ਦੁਬਾਰਾ ਸ਼ਰਾਬ ਦਾ ਕੰਮ ਸ਼ੁਰੂ ਕੀਤਾ। ਉਹ ਇਹ ਸ਼ਰਾਬ ਕਪੂਰਥਲਾ ਸਾਈਡ ਤੋਂ 280/-ਰੁਪਏ ਪੇਟੀ ਦੇ ਹਿਸਾਬ ਨਾਲ ਲਿਆਇਆ ਸੀ। ਜੋ ਉਸਨੇ ਮੁਨਾਫਾ ਕਮਾ ਕੇ ਪ੍ਰਚੂਨ ਵਿੱਚ ਅੱਗੇ ਗਾਹਕਾਂ ਨੂੰ ਵਿੱਚਣੀ ਸੀ।
◼ ਕੁੱਲ ਬਾਮਦਗੀ :
◼ 1. 156 ਬੋਤਲਾਂ ਸ਼ਰਾਬ ਠੇਕਾ ਮਾਰਕਾ GRAND AFFAIR
◼ 2. ਇੱਕ ਕਾਰ ਮਾਰਕਾ ਹੋਡਾ ਸਿਟੀ ਨੰਬਰ PB-AR-32 ਦੋਸ਼ੀ ਵਰਿੰਦਰ ਸਿੰਘ ਉਰਫ ਮੋਨੂੰ ਖਿਲਾਫ ਪਹਿਲਾ ਦਰਜ ਹੋਏ ਕੁੱਲ ਮੁੱਕਦਮੇ :
◼ 1. ਮੂ : ਨੂੰ 31 ਮਿਤੀ 05.03.2016 ਅ/ਧ 61-1-14 ਐਕਸਾਈਜ ਐਕਟ ਥਾਣਾ ਡਵੀਜ਼ਨ ਨੰਬਰ 3 ਕਮਿਸ਼ਨਰੋਟ ਜਲੰਧਰ।
◼ 2. ਮੁ : ਨੂੰ 5 ਮਿਤੀ 09.01.2017 ਅ/ਧ 61-1-14 ਐਕਸਾਈਜ ਐਕਟ ਥਾਣਾ ਡਵੀਜ਼ਨ ਨੰਬਰ 3 ਕਮਿਸ਼ਨਰੇਟ ਜਲੰਧਰ।
◼ 3. ਮੁ : ਨੂੰ 31 ਮਿਤੀ 01.02.2018 ਅ/ਧ 61-1-14 ਐਕਸਾਈਜ ਐਕਟ ਥਾਣਾ ਡਵੀਜ਼ਨ ਨੰਬਰ 8 ਕਮਿਸ਼ਨਰੇਟ ਜਲੰਧਰ।
◼ 4. ਮੁ : ਨੂੰ 55 ਮਿਤੀ 06.05.2018 ਅ/ਧ 61-1-14 ਐਕਸਾਈਜ ਐਕਟ ਥਾਣਾ ਕਾਠਗੜ, ਜਿਲਾ ਸ਼ਹੀਦ ਭਗਤ ਸਿੰਘ ਨਗਰ। ਮੁਕੱਦਮੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।



