
ਮਲੇਰੀਆ ਜਾਗਰੂਕਤਾ ਪੋਸਟਰ ਰੀਲੀਜ਼ ਕਰਦੇ ਹੋਏ ਲੋਕਾਂ ਨੂੰ ਕੀਤਾ ਜਾਗਰੂਕ*
ਜਲੰਧਰ *ਗਲੋਬਲ ਆਜਤੱਕ*
ਲੋਕਾਂ ਤੱਕ ਸਿਹਤ ਵਿਭਾਗ ਦੀਆਂ ਸਕੀਮਾਂ ਅਤੇ ਪ੍ਰੋਗਰਾਮਾਂ ਨੂੰ ਪਹੁੰਚਾਉਣ ਲਈ ਸਿਹਤ ਵਿਭਾਗ ਜਲੰਧਰ ਲਗਾਤਾਰ ਯਤਨਸ਼ੀਲ ਹੈ। ਇਸ ਦੇ ਮੱਦੇਨਜਰ ਮੰਗਲਵਾਰ ਨੂੰ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਵੱਲ਼ੋਂ ਆਈਈਸੀ, ਬੀਸੀਸੀ ਗਤੀਵਿਧੀਆਂ ਤਹਿਤ ਬਲਾਕ ਬੜਾ ਪਿੰਡ ਦਾ ਦੋਰਾ ਕੀਤਾ ਗਿਆ। ਬੀਈਈ ਪ੍ਰੀਤਇੰਦਰ ਸਿੰਘ ਨਾਲ ਮਿਲ ਕੇ ਪਿੰਡ ਮਨਸੂਰਪੂਰ ਵਿਖੇ ਹੈਲਥ ਵੈਲਨੇਸ ਸੈਂਟਰ ਵਿਖੇ ਪਹੁੰਚੇ।
ਹੈਲਥ ਵੈਲਨੈਸ ਸੈਂਟਰ ਮਨਸੂਰਪੁਰ ਵਿੱਚ ਈਪੀਆਈ ਸੈਸ਼ਨ ਦੌਰਾਨ ਏਐਨਐਮ ਮਨਪ੍ਰੀਤ ਕੌਰ ਨਾਲ ਮਿਲ ਕੇ ਨਵਜੰਮੇ ਬੱਚਿਆਂ ਨੂੰ ਟੀਕੇ ਲਗਵਾਉਣ ਆਈਆਂ ਮਾਤਾਵਾਂ ਅਤੇ ਆਮ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਜਾਗਰੂਕਤਾ ਪੋਸਟਰ ਰੀਲੀਜ਼ ਕਰਦੇ ਹੋਏ ਮਲੇਰੀਆ ਤੋਂ ਬਚਾਅ ਪ੍ਰਤੀ ਜਾਗਰੂਕ ਕੀਤਾ ਗਿਆ।



