HealthJalandharPunjab

ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਵੱਲੋਂ ਸੀਐਚਸੀ ਕਾਲਾ ਬਕਰਾ ਦਾ ਦੌਰਾ

*ਆਸ਼ਾ ਫੈਸੀਲਟੇਟਰਜ਼ ‘ਤੇ ਆਸ਼ਾ  ਵਰਕਰਜ਼ ਨੂੰ ਵੱਖ-ਵੱਖ ਸਿਹਤ ਸਕੀਮਾਂ ‘ਤੇ ਪ੍ਰੋਗਰਾਮਾ ਬਾਰੇ ਦਿੱਤੀ ਜਾਣਕਾਰੀ*
ਜਲੰਧਰ *ਗਲੋਬਲ ਆਜਤੱਕ*
75ਵੇਂ ਆਜਾਦੀ ਦੇ ਅਮ੍ਰਿਤ ਮਹੋਤਸਵ ਤਹਿਤ ਸਿਹਤ ਆਈਈਸੀ, ਬੀਸੀਸੀ ਗਤੀਵਿਧੀਆਂ ਤਹਿਤ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਵੱਲ਼ੋਂ ਸੀਐਚਸੀ ਕਾਲਾ ਬਕਰਾ ਵਿਖੇ ਵਿਜਿਟ ਕੀਤਾ ਗਿਆ। ਇਸ ਦੌਰਾਨ ਐਸਐਮਓ ਡਾ. ਰਿਚਰਡ ਓਹਰੀ ਦੀ ਅਗਵਾਈ ਵਿੱਚ ਬੀਈਈ ਨਿਤਿਰਾਜ ਬੀ ਸਿੰਘ ਨਾਲ ਮਿਲ ਕੇ ਆਸ਼ਾ ਵਰਕਰਜ਼ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਵੱਲੋਂ ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰਜ਼ ਨਾਲ ਜੱਚਾ-ਬੱਚਾ ਸਿਹਤ ਸੇਵਾਵਾਂ, ਸੰਸਥਾਗਤ ਜਣੇਪਾ, ਟੀਕਾਕਰਨ, ਸੰਤੁਲਿਤ ਖੁਰਾਕ ਅਤੇ ਹੋਰ ਸਿਹਤ ਸਰਗਰਮੀਆਂ ਬਾਰੇ ਰੂਪ-ਰੇਖਾ ਸਾਂਝੀ ਕੀਤੀ ਗਈ।

ਇਸਦੇ ਨਾਲ ਹੀ ਲੋਕਾਂ ਤੱਕ ਸਿਹਤ ਸੇਵਾਵਾਂ ਨੂੰ ਬਿਹਤਰ ਢੰਗ ਨਾਲ ਪਹੁੰਚਾਉਣ ਲਈ ਪ੍ਰੇਰਿਤ ਕਰਦੇ ਹੋਏ ਵੱਖ-ਵੱਖ ਸਿਹਤ ਸਕੀਮਾਂ ਅਤੇ ਆਉਣ ਵਾਲੇ ਸਿਹਤ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ। ਮੀਟਿੰਗ ਦੌਰਾਨ ਬੀਈਈ ਨੀਤੀਰਾਜ ਬੀ ਸਿੰਘ ਵੱਲੋਂ ਆਸ਼ਾ ਵਰਕਰਜ਼ ਅਤੇ ਫੈਸੀਲਟੇਟਰਜ਼ ਨੂੰ ਪਲਸ ਪੋਲੀਓ ਦੇ ਮਾਈਗ੍ਰੇਟਰੀ ਪਲਾਨ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੂੰ ਡੇਂਗੂ ਅਤੇ ਮਲੇਰੀਆ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!