
*ਲੋਕਾਂ ਨੂੰ ਸਿਹਤ ਸੇਵਾਵਾਂ ਦਾ ਲਾਭ ਲੈਣ ਲਈ ਪ੍ਰੇਰਿਤ ਕਰਨ ਸੰਬੰਧੀ ਦਿੱਤੀਆਂ ਜਰੂਰੀ ਹਦਾਇਤਾਂ*
ਜਲੰਧਰ *ਗਲੋਬਲ ਆਜਤੱਕ*
75ਵੇਂ ਆਜਾਦੀ ਦੇ ਅਮ੍ਰਿਤ ਮਹੋਤਸਵ ਤਹਿਤ ਸਿਹਤ ਵਿਭਾਗ ਦੀਆਂ ਆਈਈਸੀ, ਬੀਸੀਸੀ ਗਤੀਵਿਧੀਆਂ ਤਹਿਤ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਵੱਲੋਂ ਸੀਐਚਸੀ ਸ਼ੰਕਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਏਐਨਐਮ ਗੁਰਵਿੰਦਰ ਕੌਰ ਅਤੇ ਸੀਐਚਓ ਡਾ. ਪ੍ਰਿਯਾ ਕੰਗੋਤਰਾ ਨਾਲ ਸਰਕਾਰੀ ਹਾਈ ਸਕੂਲ ਲੜਕੇ ਸ਼ੰਕਰ ਵਿਖੇ ਪ੍ਰਿੰਸੀਪਲ ਰਾਮ ਤੀਰਥ ਸ਼ਰਮਾ ਦੀ ਅਗਵਾਈ ਵਿੱਚ *“ਤੰਬਾਕੂ ਰਹਿਤ ਪੰਦਰਵਾੜੇ”* ਤਹਿਤ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੌਰਾਨ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਵੱਲ਼ੋਂ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲੀ ਬੱਚਿਆਂ ਅਤੇ ਸਟਾਫ ਨੂੰ ਜਾਗਰੂਕ ਕੀਤਾ ਗਿਆ।
ਜਿਲ੍ਹਾ ਬੀਸੀਸੀ ਕੋਆਰਡੀਨੇਟਰ ਵੱਲੋਂ ਸਬ ਸੈਂਟਰ ਸਰੀਂਹ ਵਿਖੇ ਸੀਐਚਓਜ਼ ਦੀ ਮੌਜੂਦਗੀ ਵਿੱਚ ਆਸ਼ਾ ਫੈਸੀਲਟੇਟਰਜ਼ ਅਤੇ ਆਸ਼ਾ ਵਰਕਰਜ਼ ਨਾਲ ਵੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਵੱਲੋਂ ਸਿਹਤ ਪ੍ਰੋਗਰਾਮਾਂ ਅਤੇ ਸਿਹਤ ਸਕੀਮਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੋਕਾਂ ਨੂੰ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਅਤੇ ਸਿਹਤ ਸੇਵਾਵਾਂ ਦਾ ਲਾਭ ਲੈਣ ਲਈ ਪ੍ਰੇਰਿਤ ਕਰਨ ਸੰਬੰਧੀ ਜਰੂਰੀ ਹਦਾਇਤਾਂ ਦਿੱਤੀਆਂ ਗਈਆਂ।
ਇਸ ਮੌਕੇ ਸੀਐਚਓ ਡਾ. ਪ੍ਰਿਯਾ ਕੰਗੋਤਰਾ, ਡਾ. ਅਨੀਤਾ, ਡਾ. ਗੁਰਮੀਤ ਕੌਰ, ਡਾ. ਨੇਹਾ ਸ਼ਿਹਾਨ, ਐਐਚਵੀ ਸਵਿੰਦਰ ਕੌਰ, ਏਐਨਐਮ ਗੁਰਵਿੰਦਰ ਕੌਰ, ਪਰਮਜੀਤ ਕੌਰ ਅਤੇ ਸੀਤਾ ਮੌਜੂਦ ਸਨ।



