Punjab

ਜੂਨ ਮਹੀਨੇ ਦੇ ਪਹਿਲੇ ਹਫ਼ਤੇ ‘ਚ ਕੋਰੋਨਾ ਹੋਇਆ ਸ਼ਾਂਤ

ਸੋਮਵਾਰ ਨੂੰ ਕੋਰੋਨਾ ਦੇ 113 ਮਰੀਜ਼ ਆਏ ਸਾਹਮਣੇ 45 ਤੋਂ 69 ਸਾਲ ਉਮਰ ਦੇ 3 ਪੁਰਸ਼ ਤੇ 1 ਔਰਤ ਦੀ ਮੌਤ
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਲਵਲਾ)
ਜ਼ਿਲ੍ਹੇ ਅੰਦਰ ਕੋਰੋਨਾ ਮਹਾਂਮਾਰੀ ਦਾ ਕਹਿਰ ਹੌਲੀ ਹੌਲੀ ਠੰਢਾ ਪੈਂਦਾ ਲਗਦਾ ਹੈ। ਮਈ ‘ਚ ਜਿੱਥੇ ਇਕੋ ਦਿਨ ‘ਚ ਹੀ 901 ਮਰੀਜ਼ ਸਾਹਮਣੇ ਆਏ ਸਨ। ਜੂਨ ਦੇ ਸ਼ੁਰੂ ਹੁੰਦਿਆਂ ਹੀ ਮਰੀਜ਼ਾਂ ਦੀ ਗਿਣਤੀ ‘ਚ ਤੇਜ਼ੀ ਨਾਲ ਗਿਰਾਵਟ ਆਉਣ ਲੱਗੀ ਹਾਲਾਂਕਿ ਵਾਇਰਸ ਦਾ ਖਤਰਾ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ।
ਥੋੜ੍ਹੀ ਜਿਹੀ ਲਾਪਰਵਾਹੀ ਵੀ ਖ਼ਤਰਨਾਕ ਸਾਬਤ ਹੋ ਸਕਦੀ ਹੈ। ਹੁਣ ਤੱਕ ਦੇ ਅੰਕੜਿਆਂ ਮੁਤਾਬਕ ਪਿਛਲੇ 7 ਦਿਨਾਂ ‘ਚ ਜ਼ਿਲ੍ਹੇ ਅੰਦਰ ਸੈਂਪਲ ਲੈਣ ਦਾ ਗ੍ਰਾਫ ਵਧਾਇਆ ਗਿਆ ਹੈ, ਅਤੇ ਮਰੀਜ਼ਾਂ ਦੀ ਸੰਖਿਆ ਲਗਾਤਾਰ ਘਟਣ ਲੱਗੀ ਹੈ।
ਇਸ ਮਹੀਨੇ ਪਹਿਲੇ 7 ਦਿਨਾਂ ਦੌਰਾਨ ਸਿਹਤ ਵਿਭਾਗ ਨੇ 47,759 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਲੈਬ ‘ਚ ਭੇਜੇ 1228 ਲੋਕਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਅਤੇ 3002 ਮਰੀ ਕੋਰੋਨਾ ਦੀ ਜੰਗ ਜਿੱਤ ਕੇ ਘਰ ਵਾਪਸ ਪੁੱਜੇ। ਐਕਟਿਵ ਮਰੀਜ਼ਾਂ ਦੀ ਗਿਣਤੀ 1633 ਤੱਕ ਪੁੱਜ ਗਈ ਹੈ। ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਚ ਸਿਰਫ 420 ਮਰੀਜ਼ ਹੀ ਜ਼ੇਰੇ ਇਲਾਜ ਹਨ। ਉਥੇ ਹੀ 7 ਦਿਨਾਂ ‘ਚ 35 ਮਰੀਜ਼ਾਂ ਦੀ ਮੌਤ ਹੋਈ।
ਮਰੀਜ਼ਾਂ ਦੀ ਗਿਣਤੀ ਘੱਟ ਹੋਣ ਕਾਰਨ ਜ਼ਿਲ੍ਹੇ ‘ਚ ਮਾਈਕ੍ਰੋ ਕੰਟੋਨਮੈਂਟ ਜ਼ੋਨਾਂ ਦੀ ਗਿਣਤੀ 7 ਤੋਂ 3 ਰਹਿ ਗਈ ਹੈ ਤੇ ਕੰਟੋਨਮੈਂਟ ਜ਼ੋਨ ਇੱਕ ਹੀ ਬਚਿਆ ਹੈ। ਸੋਮਵਾਰ ਨੂੰ ਜ਼ਿਲੇ ‘ਚ ਕੋਰੋਨਾ ਦੇ 113 ਸਾਹਮਣੇ ਆਏ ਉੱਥੇ ਹੀ 45 ਤੋਂ 69 ਸਾਲ ਉਮਰ ਦੇ 3 ਪੁਰਸ਼ ਤੇ 1 ਔਰਤ ਦੀ ਕੋਰੋਨਾ ਨਾਲ ਮੌਤ ਹੋ ਗਈ। 250 ਲੋਕ ਕੋਰੋਨਾ ਖ਼ਿਲਾਫ਼ ਜੰਗ ਜਿੱਤ ਕੇ ਘਰ ਪਰਤੇ। ਸਿਹਤ ਵਿਭਾਗ ਮੁੁਤਾਬਕ ਸੋਮਵਾਰ ਨੂੰ ਆਰਏਐਫ ਦਾ 1 ਮਿਲਟਰੀ ਹਸਪਤਾਲ ਤੇ ਸਬਜ਼ੀ ਮੰਡੀ ਚੋਂ 2-2 ਜਲੰਧਰ ਛਾਉਣੀ ਤੋਂ 8 ਫਲੋਰ ਤੋਂ 7 ਰਾਮਾ ਮੰਡੀ, ਨਕੋਦਰ, ਸ਼ਾਹਕੋਟ, ‘ਤੇ ਗੁਰਾਇਆਂ, ਤੋਂ 5-5 ਬਸਤੀ ਸ਼ੇਖ ‘ਤੇ ਬਸਤੀ ਬਾਵਾ ਖੇਲ, ਤੋਂ 4-4 ਮਕਸੂਦਾਂ, ਬੱਸ ਸਟੈਂਡ, ਨੂਰਮਹਿਲ, ਬਸਤੀ ਗੁਜ਼ਾਂ, ਗੋਬਿੰਦਗਡ਼੍ਹ ਮਹੱਲਾ, ਲੰਮਾ ਪਿੰਡ, ਸੂਰਿਆ ਇਨਕਲੇਵ, ਤੋਂ 3-3 ਮਰੀਜ਼ ਪੋਜ਼ੀਟਿਵ ਆਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ।
ਸੋਮਵਾਰ ਨੂੰ ਜ਼ਿਲੇ ‘ਚ 3977 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ।
ਉੱਥੇ ਹੀ ਲੋਕਾਂ ਤੋਂ ਆਈਆਂ ਰਿਪੋਰਟਾਂ ਮੁਤਾਬਕ 113 ਪਾਜ਼ੇਟਿਵ ‘ਤੇ 5905 ਨੈਗੇਟਿਵ ਪਾਏ ਗਏ। ਜ਼ਿਲ੍ਹੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 16313 ‘ਤੇ ਮੌਤ ਦਾ ਆਂਕੜਾ 1413 ਤਕ ਪੁੱਜ ਗਿਆ।
🔸 3566 ਨੇ ਲਗਵਾਈ ਵੈਕਸੀਨ–:
ਕੋਰੋਨਾ ਤੋਂ ਬਚਾਅ ਕਰਨ ਲਈ ਲੋਕਾਂ ਵੈਕਸੀਨ ਲਗਾਉਣ ਲਈ ਕਾਫੀ ਉਤਸ਼ਾਹਿਤ ਹਨ। 18 ਤੋਂ 45 ਸਾਲ ਦੇ ਲੋਕਾਂ ਨੂੰ ਫਿਲਹਾਲ ਨਿਰਾਸ਼ਾ ਹੀ ਪੱਲੇ ਪੈ ਰਹੀ ਹੈ। ਹਾਲਾਂਕਿ ਆਉਣ ਵਾਲੇ ਦਿਨਾਂ ‘ਚ ਕੇਂਦਰ ਸਰਕਾਰ ਇਸ ਉਮਰ ਵਰਗ ਦੇ ਲੋਕਾਂ ਨੂੰ ਰਾਹਤ ਦੇਣ ਜਾ ਰਹੀ ਹੈ। ਉੱਥੇ ਹੀ ਸੋਮਵਾਰ ਨੂੰ 3566 ਲੋਕਾਂ ਨੇ ਵੈਕਸੀਨ ਲਵਾਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕੀ ਕੇਂਦਰ ਸਰਕਾਰ ਨੇ 75 ਫ਼ੀਸਦੀ ਡੋਜ਼ ਸਿੱਧੇ ਤੌਰ ਤੇ ਮੁਫ਼ਤ ਅਤੇ 25 ਫ਼ੀਸਦੀ ਨਿੱਜੀ ਹਸਪਤਾਲਾਂ ‘ਚ ਭੁਗਤਾਨ ਕਰਕੇ ਲਗਾਉਣ ਦੀ ਯੋਜਨਾ ਬਣਾਈ ਹੈ। ਇਹ ਆਉਣ ਵਾਲੇ ਦਿਨਾਂ ‘ਚ ਲੱਗਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਜ਼ਿਲੇ ‘ਚ 62 ਸੈਂਟਰਾਂ ਚੋਂ 5366 ਖੁਰਾਕਾਂ ਲਾਈਆਂ ਗਈਆਂ। ਸਿਹਤ ਵਿਭਾਗ ਦੇ ਸਟਾਕ ਚ 45 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਲਈ 4430 ਵੈਕਸਿਨ ‘ਤੇ 150 ਕੋਵੀਸ਼ੀਲਡ ਪਈ ਹੈ 18 ਤੋਂ 45 ਸਾਲ ਲਈ ਮੂਲ ਦੀ ਵੈਕਸੀਨ ਦੀਆਂ 3930 ਖੁਰਾਕਾਂ ਪਈਆਂ ਹਨ।
🔸 5 ਮਰੀਜ਼ ਬਲੈਕ ਫੰਗਸ ਦੇ ਆਏ ਸਾਹਮਣੇ –:
ਐਤਵਾਰ ਨੂੰ ਬਲੈਕ ਫੰਗਸ ਦਾ ਕੋਈ ਮਰੀਜ਼ ਸਾਹਮਣੇ ਨਹੀਂ ਆਇਆ ਪਰ ਸੋਮਵਾਰ ਨੂੰ 5 ਨਵੇਂ ਮਰੀਜ਼ ਰਿਪੋਰਟ ਹੋਏ। ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਪ੍ਰਾਈਵੇਟ ਹਸਪਤਾਲਾਂ ‘ਚ ਬਲੈਕ ਫੰਗਸ ਦੇ 5 ਨਵੇਂ ਮਰੀਜ਼ ਆਏ ਜਿਨ੍ਹਾਂ ‘ਚ ਜਲੰਧਰ, ਫਾਜ਼ਿਲਕਾ, ਸ਼ਹੀਦ ਭਗਤ ਸਿੰਘ ਨਗਰ, ਗੁਰਦਾਸਪੁਰ, ‘ਤੇ ਹੁਸ਼ਿਆਰਪੁਰ, ਦਾ 1-1 ਕੇਸ ਸ਼ਾਮਿਲ ਹੈ। ਮਰੀਜ਼ਾਂ ਦੀ ਗਿਣਤੀ 65 ਤਕ ਪੁਜ ਗਈ ਹੈ। ਜ਼ਿਲ੍ਹੇ ‘ਚ ਬਲੈਕ ਫੰਗਸ ਨਾਲ 12 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਚੋਂ 7 ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਜ਼ਿਲ੍ਹਾ ਊਨਾ, ਹਿਮਾਚਲ ਪ੍ਰਦੇਸ਼, ਜ਼ਿਲ੍ਹਾ ਹੁਸ਼ਿਆਰਪੁਰ, ‘ਤੇ ਲੁਧਿਆਣਾ ਦਾ 1-1 ਮਰੀਜ਼ ਸ਼ਾਮਲ ਹਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!